ਤੈਮੂਰ ਅਲੀ ਖਾਨ ਤੋਂ ਬਾਅਦ ਪ੍ਰਿਯੰਕਾ-ਨਿੱਕ ਦੀ ਜੋੜੀ ਦੇ ਵਾਇਰਲ ਹੋਏ ਟੁਆਏ
ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਜੋ ਕੇ ਵਿਆਹ ਦੇ ਬੰਧਨ 'ਚ ਬੁੱਝ ਚੁੱਕੇ ਹਨ ਤੇ ਹੁਣ ਮਿਸਟਰ ਐਂਡ ਮਿਸਿਜ਼ ਜੋਨਸ ਹੋ ਗਏ ਹਨ। 2 ਦਸੰਬਰ ਨੂੰ ਜੋਧਪੁਰ ਦੇ ਉਮੈਂਦ ਭਵਨ ਪੈਲੇਸ 'ਚ ਦੋਵਾਂ ਨੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ, ਜਦਕਿ ਦੋਵਾਂ ਨੇ ਇਸਾਈ ਧਰਮ ਦੇ ਰੀਤੀ-ਰਿਵਾਜਾਂ ਨਾਲ ਵੀ ਵਿਆਹ ਕਰਵਾਇਆ। ਇਹ ਇਕ ਸ਼ਾਹੀ ਵਿਆਹ ਸੀ । ਇਸ ਵਿਆਹ 'ਚ ਖਾਸ ਲੋਕ ਹੀ ਸ਼ਾਮਿਲ ਹੋਏ ਸਨ। ਇਸ ਤੋਂ ਬਾਅਦ ਵਿਆਹ ਦੀਆਂ ਰਿਸੈਪਸ਼ਨ ਵੀ ਦੋ ਹਨ ਇੱਕ ਦਿੱਲੀ ‘ਚ ਤੇ ਇੱਕ ਮੁੰਬਈ ‘ਚ ਹੋਣੀ ਹੈ।
ਹੋਰ ਪੜ੍ਹੋ: ਜਾਣੋ ਸੋਨਾਲੀ ਬੇਂਦਰੇ ਨੇ ਦੇਸ਼ ਵਾਪਸੀ ਤੋਂ ਬਾਅਦ ਸਭ ਤੋਂ ਪਹਿਲਾਂ ਕਿਸ ਨੂੰ ਗਲੇ ਲਗਾਇਆ
ਹਾਲ ਹੀ ਚ ਬਾਲੀਵੁੱਡ ਦੇ ਸਭ ਤੋਂ ਪਾਪੁਲਰ ਕਿਡ ਤੈਮੂਰ ਅਲੀ ਖਾਨ ਦੇ ਗੁੱਡੇ ਨੇ ਧੁੰਮਾਂ ਪਾਈਆਂ ਹੋਈਆਂ ਸੀ। ਇਹ ਗੁੱਡਾ ਕੇਰਲ ਦੇ ਇੱਕ ਟੁਆਏ ਸਟੋਰ ਚ ਵੇਚਿਆ ਜਾ ਰਿਹਾ ਸੀ। ਇਸ ਤੋਂ ਬਾਅਦ ਉਹ ਗੁੱਡਾ ਆਨਲਾਈਨ ਵੀ ਮੌਜੂਦ ਹੈ ਜਿਸ ਨੂੰ 900 ਤੋਂ 1400 ਤੱਕ ਦੀ ਕੀਮਤ ਚ ਖਰੀਦਿਆ ਜਾ ਸਕਦਾ ਹੈ। ਇਸ ਟੁਆਏ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ। ਤੇ ਹੁਣ ਨਿਕ-ਪ੍ਰਿਯੰਕਾ ਦੇ ਇਕ ਟੁਆਏ ਦੀ ਤਸਵੀਰ ਵਾਇਰਲ ਹੋਈ, ਜਿਸ ਨੂੰ ਨਿਕ-ਪ੍ਰਿਯੰਕਾ ਦਾ ਟੁਆਏ ਦੱਸਿਆ ਗਿਆ।
https://twitter.com/pritisahanipari/status/1069538992377483264
ਤਸਵੀਰਾਂ 'ਚ ਨਜ਼ਰ ਆ ਰਹੇ ਟੁਆਏ ਨਿੱਕ ਨੇ ਬਲਿਊ ਸੂਟ ਪਾਇਆ ਹੋਇਆ ਹੈ ਤੇ ਉਧਰ ਰੇਡ ਐਂਡ ਯੇੱਲੋ ਬਾਰਡਰ ਵਾਲੀ ਸਾੜ੍ਹੀ ਵਿੱਚ ਪ੍ਰਿਅੰਕਾ ਚੋਪੜਾ ਨਜ਼ਰ ਆ ਰਹੀ ਹੈ। ਪਰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ ਕਿ ਇਹ ਟੁਆਏ ਕਿੱਥੇ ਵਿਕ ਰਿਹਾ ਹਨ।