ਪ੍ਰਿਯੰਕਾ ਚੋਪੜਾ ਦੀ ਬੇਟੀ ਮਾਲਤੀ ਹੋ ਗਈ ਹੈ ਇੰਨੀ ਵੱਡੀ, ਮਿਸ ਵਰਲਡ ਦੀ ਦੋਸਤ ਨੇ ਸ਼ੇਅਰ ਕੀਤੀ ਅਣਦੇਖੀ ਫੋਟੋ

By  Lajwinder kaur July 21st 2022 12:15 PM -- Updated: July 21st 2022 12:29 PM

Priyanka Chopra's picture with daughter Malti: ਬਾਲੀਵੁੱਡ ਅਭਿਨੇਤਰੀ ਅਤੇ ਸਾਬਕਾ ਮਿਸ ਵਰਲਡ ਪ੍ਰਿਯੰਕਾ ਚੋਪੜਾ ਆਪਣੀ ਫ਼ਿਲਮਾਂ ਅਤੇ ਤਸਵੀਰਾਂ ਕਰਕੇ ਚਰਚਾ 'ਚ ਰਹਿੰਦੀ ਹੈ। ਇਸ ਸਾਲੇ ਪ੍ਰਿਯੰਕਾ ਅਤੇ ਨਿੱਕ ਸਰੋਗੇਸੀ ਦੇ ਰਾਹੀਂ ਇੱਕ ਧੀ ਦੇ ਮਾਪੇ ਬਣੇ ਹਨ। ਜਿਸ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਬੇਟੀ ਮਾਲਤੀ ਦੀਆਂ ਤਸਵੀਰਾਂ ਅਤੇ ਚਿਹਰੇ ਨੂੰ ਦੇਖਣ ਲਈ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਹਾਲਾਂਕਿ ਹੁਣ ਤੱਕ ਅਦਾਕਾਰਾ ਨੇ ਪ੍ਰਸ਼ੰਸਕਾਂ ਨੂੰ ਆਪਣੀ ਧੀ ਦਾ ਚਿਹਰਾ ਨਹੀਂ ਦਿਖਾਇਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਪ੍ਰਿਯੰਕਾ ਚੋਪੜਾ ਦੀ ਬੇਟੀ ਦੀ ਇੱਕ ਅਣਦੇਖੀ ਤਸਵੀਰ ਸਾਹਮਣੇ ਆਈ ਹੈ। ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੇੋ : ਵੀਡੀਓ ਹੋ ਰਿਹਾ ਹੈ ਵਾਇਰਲ, ਰਣਬੀਰ ਕਪੂਰ ਨੂੰ ਪਪਰਾਜ਼ੀ ਨੇ ਕਿਹਾ 'ਪਾਪਾ', ਫਿਰ ਐਕਟਰ ਨੇ ਕਿਹਾ- ‘ਹਾਂ ਤੂੰ ਮਾਮਾ, ਤੂੰ ਚਾਚਾ ਬਣ ਗਏ ਹੋ...’

ਇਹ ਤਸਵੀਰ ਪ੍ਰਿਯੰਕਾ ਚੋਪੜਾ ਦੀ ਬੈਸਟ ਫ੍ਰੈਂਡ ਨੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀ ਹੈ, ਜੋ ਹੁਣ ਪ੍ਰਸ਼ੰਸਕਾਂ ਦੇ ਵਿਚਕਾਰ ਹੈ ਅਤੇ ਪ੍ਰਸ਼ੰਸਕ ਪ੍ਰਿਯੰਕਾ ਅਤੇ ਮਾਲਤੀ ਦੀ ਇਸ ਅਣਦੇਖੀ ਤਸਵੀਰ ਨੂੰ ਕਾਫੀ ਸ਼ੇਅਰ ਕਰ ਰਹੇ ਹਨ।

Priyanka Chopra's picture with daughter Malti Marie Jonas goes viral Image Source: Twitter

ਪ੍ਰਿਯੰਕਾ ਚੋਪੜਾ ਨੇ 18 ਜੁਲਾਈ ਨੂੰ ਆਪਣਾ 40ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਉਨ੍ਹਾਂ ਦਾ ਪਰਿਵਾਰ ਅਤੇ ਕਰੀਬੀ ਦੋਸਤ ਇਕੱਠੇ ਹੋਏ। ਪ੍ਰਿਯੰਕਾ ਦਾ ਇਹ ਜਨਮਦਿਨ ਇਸ ਲਈ ਵੀ ਖਾਸ ਸੀ ਕਿਉਂਕਿ ਉਹ ਪਹਿਲੀ ਵਾਰ ਆਪਣੀ ਬੇਟੀ ਮਾਲਤੀ ਮੈਰੀ ਨਾਲ ਸੈਲੀਬ੍ਰੇਟ ਕਰ ਰਹੀ ਸੀ। ਪ੍ਰਿਯੰਕਾ ਨੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕਈ ਤਸਵੀਰਾਂ ਪੋਸਟ ਕੀਤੀਆਂ ਸਨ ਪਰ ਉਨ੍ਹਾਂ ਨੇ ਆਪਣੀ ਬੇਟੀ ਨਾਲ ਕੋਈ ਵੀ ਤਸਵੀਰ ਸ਼ੇਅਰ ਨਹੀਂ ਕੀਤੀ। ਇਸ ਦੌਰਾਨ ਉਨ੍ਹਾਂ ਦੀ ਬੈਸਟ ਫ੍ਰੈਂਡ ਤਮੰਨਾ ਦੱਤ ਦੀ ਇਕ ਪੋਸਟ ਸਾਹਮਣੇ ਆਈ ਹੈ, ਜਿਸ 'ਚ ਪ੍ਰਿਯੰਕਾ ਆਪਣੀ ਬੇਟੀ ਨੂੰ ਗੋਦ 'ਚ ਫੜੀ ਹੋਈ ਨਜ਼ਰ ਆ ਰਹੀ ਹੈ।

Priyanka Chopra's picture with daughter Malti Marie Jonas goes viral Image Source: Instagram

ਪ੍ਰਿਯੰਕਾ ਦੇ ਜਨਮਦਿਨ 'ਤੇ ਤਮੰਨਾ ਤੋਂ ਇਲਾਵਾ ਨਤਾਸ਼ਾ ਪੂਨਾਵਾਲਾ ਵੀ ਮੌਜੂਦ ਸੀ। ਤਮੰਨਾ ਨੇ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੋਵੇਂ ਕੈਮਰੇ ਵੱਲ ਦੇਖਦੇ ਹੋਏ ਇਕੱਠੇ ਪੋਜ਼ ਦੇ ਰਹੇ ਹਨ। ਪ੍ਰਿਯੰਕਾ ਨੇ ਆਫ ਸ਼ੋਲਡਰ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਹੈ ਜਦਕਿ ਤਮੰਨਾ ਨੇ ਵੀ ਰੈੱਡ ਕਲਰ ਦੀ ਡਰੈੱਸ ਪਾਈ ਹੋਈ ਹੈ। ਪ੍ਰਿਯੰਕਾ ਨੇ ਮਾਲਤੀ ਮੈਰੀ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਹੈ ਅਤੇ ਉਹ ਮੁਸਕਰਾਹਟ ਨਾਲ ਪੋਜ਼ ਦੇ ਰਹੀ ਹੈ। ਤਮੰਨਾ ਨੇ ਹਾਰਟ ਇਮੋਜੀ ਨਾਲ ਕੁੜੀ ਦਾ ਚਿਹਰਾ ਛੁਪਾ ਲਿਆ ਹੈ।

ਇੱਕ ਹੋਰ ਤਸਵੀਰ ਵਿੱਚ ਪ੍ਰਿਯੰਕਾ ਜੋ ਕਿ ਤਮੰਨਾ ਅਤੇ ਉਨ੍ਹਾਂ ਦੇ  ਬੇਟੇ ਨਾਲ ਪੋਜ਼ ਦੇ ਰਹੀ ਹੈ। ਸਾਰੇ ਨਦੀ ਦੇ ਪੁਲ 'ਤੇ ਬੈਠੇ ਨਜ਼ਰ ਆ ਰਹੇ ਹਨ। ਤਮੰਨਾ ਨੇ ਫੋਟੋ ਦੇ ਨਾਲ ਕੈਪਸ਼ਨ 'ਚ ਲਿਖਿਆ, 'ਸੁਨਹਿਰੀ ਦਿਲ ਵਾਲੀ ਸਾਡੀ ਸੁਨਹਿਰੀ ਕੁੜੀ ਨੂੰ ਜਨਮਦਿਨ ਮੁਬਾਰਕ...ਪਹਿਲਾਂ ਇੱਕ ਕੁਆਰੀ ਕੁੜੀ ਵਜੋਂ ਅਤੇ ਹੁਣ ਆਪਣੇ ਸੁੰਦਰ ਪਰਿਵਾਰ ਨਾਲ ਆਪਣਾ ਜਨਮਦਿਨ ਮਨਾਉਣਾ ਆਮੇਜ਼ਿੰਗ ਹੈ...ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ... 22 ਸਾਲ ਅਤੇ ਗਿਣਤੀ ਜਾਰੀ ਹੈ... ਇਸ ਫੋਟੋ 'ਤੇ ਪ੍ਰਿਯੰਕਾ ਨੇ ਹਾਰਟ ਆਈਜ਼ ਦਾ ਇਮੋਜੀ ਬਣਾਇਆ ਅਤੇ ਟਿੱਪਣੀ ਕੀਤੀ, 'ਬਹੁਤ ਖੁਸ਼ੀ ਹੋਈ ਤੁਸੀਂ ਆਏ ਬੇਬੀ।'

ਦੱਸ ਦਈਏ ਪ੍ਰਿਯੰਕਾ ਚੋਪੜ ਜੋ ਕਿ ਬਾਲੀਵੁੱਡ ਜਗਤ ਦੀ ਨਾਮੀ ਅਦਾਕਾਰਾ ਹੈ। ਹੁਣ ਉਹ ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਚ ਵੀ ਕੰਮ ਕਰ ਰਹੀ ਹੈ। ਉਨ੍ਹਾਂ ਦੀ ਝੋਲੀ ਬਾਲੀਵੁੱਡ ਅਤੇ ਹਾਲੀਵੁੱਡ ਦੀਆਂ ਫ਼ਿਲਮਾਂ ਹਨ।

 

 

View this post on Instagram

 

A post shared by Tamanna Dutt (@tam2cul)

Related Post