ਵੀਡੀਓ ਹੋ ਰਿਹਾ ਹੈ ਵਾਇਰਲ, ਰਣਬੀਰ ਕਪੂਰ ਨੂੰ ਪਪਰਾਜ਼ੀ ਨੇ ਕਿਹਾ 'ਪਾਪਾ', ਫਿਰ ਐਕਟਰ ਨੇ ਕਿਹਾ- ‘ਹਾਂ ਤੂੰ ਮਾਮਾ, ਤੂੰ ਚਾਚਾ ਬਣ ਗਏ ਹੋ...’
ਵੀਡੀਓ ਹੋ ਰਿਹਾ ਹੈ ਵਾਇਰਲ, ਰਣਬੀਰ ਕਪੂਰ ਨੂੰ ਪਪਰਾਜ਼ੀ ਨੇ ਕਿਹਾ 'ਪਾਪਾ', ਫਿਰ ਐਕਟਰ ਨੇ ਕਿਹਾ- ‘ਹਾਂ ਤੂੰ ਮਾਮਾ, ਤੂੰ ਚਾਚਾ ਬਣ ਗਏ ਹੋ...’
ਜਦੋਂ ਤੋਂ ਰਣਬੀਰ ਕਪੂਰ ਦੇ ਪਿਤਾ ਬਣਨ ਦੀ ਖਬਰ ਸਾਹਮਣੇ ਆਈ ਹੈ, ਹਰ ਕੋਈ ਸਟਾਰ ਨੂੰ ਵਧਾਈਆਂ ਦਿੰਦਾ ਨਹੀਂ ਥੱਕ ਰਿਹਾ ਹੈ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ 'ਸ਼ਮਸ਼ੇਰਾ' ਦੇ ਪ੍ਰਮੋਸ਼ਨ ਨੂੰ ਲੈ ਕੇ ਸੁਰਖੀਆਂ 'ਚ ਹਨ। ਰਣਬੀਰ ਕਪੂਰ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਇਹ ਪਹਿਲਾ ਮੌਕਾ ਹੈ ਜਦੋਂ ਰਣਵੀਰ ਕਪੂਰ ਦੇ ਪਾਪਾ ਬਣਨ ਦੀ ਖਬਰ ਤੋਂ ਬਾਅਦ ਕੈਮਰਿਆਂ ਦੇ ਸਾਹਮਣੇ ਆਏ ਹਨ। ਜਿਸ 'ਚ ਉਹ ਪਪਰਾਜ਼ੀ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆਏ। ਉਹ ਪਹਿਲੀ ਵਾਰ ਪਪਰਾਜ਼ੀ ਨੂੰ ਮਿਲੇ ਹਨ। ਇਸ ਦੌਰਾਨ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿੱਥੇ ਪਾਪਰਾਜ਼ੀ ਰਣਬੀਰ ਨੂੰ ਪਾਪਾ ਕਹਿ ਕੇ ਬੁਲਾਉਂਦੇ ਹੋਏ ਵਧਾਈਆਂ ਦਿੰਦੇ ਹੋਏ ਨਜ਼ਰ ਆਏ। ਵੀਡੀਓ ‘ਚ ਰਣਬੀਰ ਵੀ ਆਪਣੇ ਸਵੈਗ ਵਿੱਚ ਨਜ਼ਰ ਆਏ। ਉਸ ਨੇ ਪਪਰਾਜ਼ੀ ਨੂੰ ਰਿਸ਼ਤਿਆਂ ਵਿਚ ਬੰਨ੍ਹ ਦਿੱਤਾ।
ਹੋਰ ਪੜ੍ਹੋ :ਗੋਰੇ ਨੇ ਸਟੇਜ ‘ਤੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ, ਪੱਟ ‘ਤੇ ਥਾਪੀ ਮਾਰ ਕੇ ਦਿੱਤੀ ਗਾਇਕ ਨੂੰ ਸ਼ਰਧਾਂਜਲੀ
Image Source: Twitter
ਹਾਲ ਹੀ 'ਚ ਰਣਬੀਰ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਣਬੀਰ ਕਪੂਰ ਆਪਣੀ ਫਿਲਮ ਦੀ ਪ੍ਰਮੋਸ਼ਨ ਚ ਲੱਗੇ ਹੋਏ ਹਨ। ਉਸੇ ਸਮੇਂ, ਪਪਰਾਜ਼ੀ ਉਨ੍ਹਾਂ ਨੂੰ ਘੇਰ ਲੈਂਦੇ ਹਨ। ਉਸੇ ਸਮੇਂ, ਹਰ ਕੋਈ ਖੁਸ਼ੀ ਨਾਲ ਕਹਿੰਦੇ ਨੇ ਆਰਕੇ, ਆਰਕੇ...ਤੁਸੀਂ ਪਿਤਾ ਬਣਨ ਜਾ ਰਹੇ ਹੋ, ਤੇ ਨਾਲ ਹੀ ਉਨ੍ਹਾਂ ਨੂੰ ਮੁਬਾਰਕਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਉਥੇ ਹੀ ਕਾਹਲੀ ਵਿੱਚ ਆਰਕੇ ਨੇ ਵੀ ਪਪਰਾਜ਼ੀ ਨੂੰ ਰਿਸ਼ਤੇ ‘ਚ ਬੰਨ ਦਿੱਤੇ । ਜੀ ਹਾਂ, ਰਣਬੀਰ ਵੀ ਕਹਿੰਦਾ ਹਾਂ ਜੀ ਹਾਂ ਤੂੰ ਚਾਚਾ ਬਣ ਗਿਆ, ਤੂੰ ਮਾਮਾ ਬਣ ਗਿਆ। ਇਹ ਸੁਣ ਕੇ ਪਪਰਾਜ਼ੀ ਵੀ ਖੁਸ਼ ਹੋ ਜਾਂਦੇ ਨੇ। ਇਸ ਵੀਡੀਓ ਰਣਬੀਰ ਕਪੂਰ ਬਾਲੀਵੁੱਡ ਐਕਟਰ ਰਣਵੀਰ ਸਿੰਘ ਨੂੰ ਬਰਥਡੇਅ ਦੀਆਂ ਮੁਬਾਰਕਾਂ ਦਿੰਦੇ ਹੋਏ ਨਜ਼ਰ ਆਏ।

ਦੱਸ ਦੇਈਏ ਕਿ ਆਲੀਆ ਅਤੇ ਰਣਬੀਰ ਕਪੂਰ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਵਿਆਹ ਦੇ ਦੋ ਮਹੀਨੇ ਬਾਅਦ ਹੀ ਇਸ ਕਪਲ ਨੇ ਗੁੱਡ ਨਿਊਜ਼ ਦੇ ਦਿੱਤੀ ਹੈ। ਦੋਵੇਂ ਕਲਾਕਾਰ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਜਿਸ ਦੀ ਖੁਸ਼ੀ ਭੱਟ ਅਤੇ ਕਪੂਰ ਪਰਿਵਾਰ ਵੱਲੋਂ ਧੂਮਧਾਮ ਨਾਲ ਮਨਾਈ ਜਾ ਰਹੀ ਹੈ।
ਪ੍ਰੋਫੈਸ਼ਨਲ ਕੰਮ ਦੀ ਗੱਲ ਕਰੀਏ ਤਾਂ ਰਣਬੀਰ ਕੂਪਰ ਦੀ ਫਿਲਮ 'ਸ਼ਮਸ਼ੇਰਾ' ਲਈ ਲਾਈਮਲਾਈਟ 'ਚ ਹਨ, ਜੋ 22 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਆਲੀਆ ਭੱਟ ਜਿੱਥੇ ਆਪਣੀ ਫਿਲਮ ਡਾਰਲਿੰਗ ਨੂੰ ਲੈ ਕੇ ਚਰਚਾ 'ਚ ਹੈ, ਇਸ ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ,ਇਹ ਫਿਲਮ 5 ਅਗਸਤ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਵੇਗੀ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
