ਗੋਰੇ ਨੇ ਸਟੇਜ ‘ਤੇ ਗਾਇਆ ਸਿੱਧੂ ਮੂਸੇਵਾਲਾ ਦਾ ਗੀਤ, ਪੱਟ ‘ਤੇ ਥਾਪੀ ਮਾਰ ਕੇ ਦਿੱਤੀ ਗਾਇਕ ਨੂੰ ਸ਼ਰਧਾਂਜਲੀ

written by Lajwinder kaur | July 03, 2022

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੂੰ ਦੇਸ਼-ਵਿਦੇਸ਼ ਦੇ ਪ੍ਰਸ਼ੰਸਕ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ। ਸੋਸ਼ਲ ਮੀਡੀਆ ’ਤੇ ਇਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ’ਚ ਕੈਨੇਡਾ ਦਾ ਇੱਕ ਗੋਰਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ‘ਡੀਅਰ ਮਾਮਾ’ ਗਾ ਰਿਹਾ ਹੈ। ਇਹ ਵੀਡੀਓ ਕੈਨੇਡਾ ਡੇਅ ਮੌਕੇ ਹੋਏ ਲਾਈਵ ਸ਼ੋਅ ਦਾ ਹੈ, ਜੋ ਕਿ ਸੋਸ਼ਲ ਮਡੀਆ ਉੱਤੇ ਵਾਇਰਲ ਹੋ ਰਿਹਾ ਹੈ।

canda day viral video Image Source: Twitter

ਹੋਰ ਪੜ੍ਹੋ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਪਾਕਿਸਤਾਨੀ ਆਰਮੀ ਵੱਲੋਂ Wagah Border 'ਤੇ ਦਿੱਤੀ ਗਈ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵਾਲਾ ਵੀਡੀਓ

Sidhu Moose Wala's last photo goes viral

ਸੋਸ਼ਲ ਮੀਡੀਆ ’ਤੇ ਇਹ ਵੀਡੀਓ ਬੇਹੱਦ ਪਸੰਦ ਕੀਤੀ ਜਾ ਰਹੀ ਹੈ। ਗੋਰਾ ਜਿਥੇ ਸਿੱਧੂ ਮੂਸੇ ਵਾਲਾ ਦਾ ਗੀਤ ਗਾ ਰਿਹਾ ਹੈ, ਉਸ ਦੇ ਨਾਲ ਹੀ ਸਿੱਧੂ ਮੂਸੇਵਾਲਾ ਵਾਂਗ ਪੱਟ ’ਤੇ ਥਾਪੀ ਮਾਰ ਕੇ ਸ਼ਰਧਾਂਜਲੀ ਦਿੱਤੀ।

ਦੇਈਏ ਕਿ ਸਿੱਧੂ ਮੂਸੇ ਵਾਲਾ ਨੇ ਆਪਣੀ ਮਾਂ ਦੇ ਜਨਮਦਿਨ ਮੌਕੇ ਉੱਤੇ ‘ਡੀਅਰ ਮਾਮਾ’ ਗੀਤ ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ ਇਸ ਵੀਡੀਓ ਉੱਤੇ 70 ਮਿਲੀਅਨ ਤੋਂ ਵੱਧ ਵਿਊਜ਼ ਆ ਮਿਲ ਚੁੱਕੇ ਹਨ। ਦੱਸ ਦਈਏ ਇਹ ਵੀਡੀਓ ਅਜੇ ਤੱਕ ਯੂਟਿਊਬ ਉੱਤੇ TOP MUSIC VIDEO ‘ਚ ਚੱਲ ਰਿਹਾ ਹੈ।

Sidhu Moose Wala Murder Case: Punjab Police gets 7-day remand of Lawrence Bishnoi

ਦੱਸ ਦਈਏ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਮੌਤ ਤੋਂ  ਬਾਅਦ ਗਾਇਕ ਸਿੱਧੂ ਮੂਸੇਵਾਲਾ ਗੀਤ SYL  ਰਿਲੀਜ਼ ਹੋਇਆ ਸੀ। ਜਿਸ ਨੂੰ ਭਾਰਤ ਸਰਕਾਰ ਵਲੋਂ ਇੰਡੀਆ ’ਚ ਬੈਨ ਕਰਵਾ ਦਿੱਤਾ ਗਿਆ ਸੀ। ਪਰ ਇਹ ਗੀਤ ਵਿਦੇਸ਼ਾਂ ਚ ਖੂਬ ਚੱਲ ਰਿਹਾ ਹੈ। ਜਿਸ ਕਰਕੇ ਬਿਲਬੋਰਡ ਉੱਤੇ ਵੀ ਜਗ੍ਹਾ ਬਣਾ ਚੁੱਕਿਆ ਹੈ।

 

You may also like