ਪੰਜਾਬੀ ਗਾਇਕਾ ਮਨਵੀਰ ਮੰਨੀ ਦੇ ਨਵੇਂ ਗੀਤ ‘ਐਨੀਵਰਸਿਰੀ’ ਦਾ ਪੀਟੀਸੀ 'ਤੇ ਹੋਵੇਗਾ ਵਲਰਡ ਪ੍ਰੀਮੀਅਰ
Lajwinder kaur
February 24th 2020 05:29 PM --
Updated:
February 24th 2020 05:33 PM
ਪੰਜਾਬੀ ਗਾਇਕਾ ਮਨਵੀਰ ਮੰਨੀ ਆਪਣੇ ਨਵੇਂ ਗੀਤ ਐਨੀਵਰਸਿਰੀ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਜੀ ਹਾਂ ਇਸ ਗੀਤ ਨੂੰ ਮਨਵੀਰ ਮੰਨੀ ਆਪਣੀ ਮਿੱਠੀ ਆਵਾਜ਼ ਦੇ ਨਾਲ ਗਾਉਂਦੇ ਹੋਏ ਨਜ਼ਰ ਆਉਣਗੇ । ਇਹ ਗੀਤ 25 ਫਰਵਰੀ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾਵੇਗਾ ।
View this post on Instagram
ਹੋਰ ਵੇਖੋ:ਗ੍ਰੇਟ ਖਲੀ ਨੂੰ ਚੜ੍ਹਿਆ ਹਿੰਦੀ ਗਾਣਿਆਂ ਦਾ ਸਰੂਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਹੇ ਨੇ ਰੈਸਲਿੰਗ ਚੈਂਪੀਅਨ ਦੇ ਇਹ ਵੀਡੀਓਜ਼
ਇਸ ਗੀਤ ਦੇ ਬੋਲ Nikku Pandheriya ਦੀ ਕਲਮ ‘ਚੋਂ ਨਿਕਲੇ ਨੇ । ‘ਐਨੀਵਰਸਿਰੀ’ ਗੀਤ ਨੂੰ ਮਿਊਜ਼ਿਕ ਹਾਰਟ ਹੇਕਰ ਵੱਲੋਂ ਦਿੱਤਾ ਗਿਆ ਹੈ । ਸਚਿਨ ਰਿਸ਼ੀ ਵੱਲੋਂ ਇਸ ਗਾਣੇ ਦੇ ਵੀਡੀਓ ਨੂੰ ਤਿਆਰ ਕੀਤਾ ਗਿਆ ਹੈ । ਗੀਤ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਮੇਲ ਮਾਡਲ ਰਾਜੀਵ ਰਿਸ਼ੀ ਤੇ ਅਦਾਕਾਰਾ ਓਸ਼ੀ ਸਿੰਘ ।