ਅੱਜ ਰਾਤ ਦੇਖੋ ਹੋਲੀ ਸਪੈਸ਼ਲ ਮਿਊਜ਼ਿਕ ਕੰਸਰਟ ‘ਸੁਰ ਬਰਸੇ’ ਪੀਟੀਸੀ ਪੰਜਾਬੀ ‘ਤੇ, ਪੰਜਾਬੀ ਗਾਇਕ ਲਗਾਉਣਗੇ ਰੌਣਕਾਂ
Lajwinder kaur
March 28th 2021 04:14 PM --
Updated:
March 28th 2021 04:16 PM
ਮਿਊਜ਼ਿਕਲ ਹੋਲੀ ਦੇ ਲਈ ਹੋ ਜਾਵੇ ਤਿਆਰ। ਜੀ ਹਾਂ ਅੱਜ ਸ਼ਾਮੀ ਰੰਗਾਂ ਤੇ ਸੁਰਾਂ ਦੇ ਨਾਲ ਪੰਜਾਬੀ ਗਾਇਕ ਲਗਾਉਣਗੇ ਪੀਟੀਸੀ ਪੰਜਾਬੀ ਦੇ ਵਿਹੜੇ ‘ਚ ਖੂਬ ਰੌਣਕਾਂ।

ਹੋਲੀ ਰੰਗਾਂ ਦਾ ਤਿਉਹਾਰ ਹੈ ਤੇ ਹਰ ਕੋਈ ਇਸ ਤਿਉਹਾਰ ਦਾ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ। ਇਸ ਤਿਉਹਾਰ ‘ਤੇ ਹਰ ਕੋਈ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਨੂੰ ਮਨਾਉਂਦਾ ਹੈ । ਇਸ ਵਾਰ ਪੀਟੀਸੀ ਪੰਜਾਬੀ ਵੱਲੋਂ ਮਨਾਈ ਜਾ ਰਹੀ ਹੈ ਸਪੈਸ਼ਲ ਹੋਲੀ ਜਿਸ ਚ ਸ਼ਾਮਿਲ ਹੋਣਗੇ ਨਾਮੀ ਪੰਜਾਬੀ ਗਾਇਕ । ਜੀ ਹਾਂ ਮਿਸ ਪੂਜਾ, ਰਵਿੰਦਰ ਗਰੇਵਾਲ, ਸਾਰਥੀ ਕੇ, ਸਾਈ ਸੁਲਤਾਨ, ਜੈਸਮੀਨ ਅਖਤਰ, ਹਰਵਿੰਦਰ ਹੈਰੀ, ਸਣੇ ਕਈ ਪੰਜਾਬੀ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

ਸੋ ਦੇਖਣਾ ਨਾ ਭੁੱਲਣਾ ਮਿਊਜ਼ਿਕ ਕੰਸਰਟ ‘ਸੁਰ ਬਰਸੇ’ ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ । ਇਸ ਸ਼ੋਅ ਦਾ ਪ੍ਰਸਾਰਣ ਸ਼ਾਮੀ 7.45 ਵਜੇ ਹੋਵੇਗਾ।
View this post on Instagram
View this post on Instagram