ਅਦਾਕਾਰਾ ਤਾਨੀਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵੀਡੀਓ ਕੀਤਾ ਸਾਂਝਾ

ਪ੍ਰਮਾਤਮਾ ਦੀ ਬੰਦਗੀ ਤੇ ਉਸ ਦਾ ਨਾਮ ਲੈਣ ‘ਚ ਹੀ ਸੱਚੀ ਖੁਸ਼ੀ ਪ੍ਰਾਪਤ ਹੁੰਦੀ ਹੈ । ਜਦੋਂ ਇਨਸਾਨ ਹਰ ਪਾਸਿਓਂ ਹਾਰ ਜਾਂਦਾ ਹੈ ਤਾਂ ਇੱਕ ਪ੍ਰਮਾਤਮਾ ਹੀ ਹੁੰਦਾ ਹੈ ਜੋ ਉਸ ਨੂੰ ਸਹਾਰਾ ਦਿੰਦਾ ਹੈ । ਕਿਉਂਕਿ ਜਦੋਂ ਅਸੀਂ ਉਸ ਦੇ ਦਰ ‘ਤੇ ਜਾਂਦੇ ਹਾਂ ਤਾਂ ਜਿੱਥੇ ਉਹ ਸਾਨੂੰ ਦਾਤਾਂ ਦੇ ਨਾਲ ਨਿਵਾਜ਼ ਦਿੰਦਾ ਹੈ ।

By  Shaminder March 4th 2023 01:12 PM -- Updated: March 4th 2023 01:19 PM

ਪ੍ਰਮਾਤਮਾ ਦੀ ਬੰਦਗੀ ਤੇ ਉਸ ਦਾ ਨਾਮ ਲੈਣ ‘ਚ ਹੀ ਸੱਚੀ ਖੁਸ਼ੀ ਪ੍ਰਾਪਤ ਹੁੰਦੀ ਹੈ । ਜਦੋਂ ਇਨਸਾਨ ਹਰ ਪਾਸਿਓਂ ਹਾਰ ਜਾਂਦਾ ਹੈ ਤਾਂ ਇੱਕ ਪ੍ਰਮਾਤਮਾ ਹੀ ਹੁੰਦਾ ਹੈ ਜੋ ਉਸ ਨੂੰ ਸਹਾਰਾ ਦਿੰਦਾ ਹੈ । ਕਿਉਂਕਿ ਜਦੋਂ ਅਸੀਂ ਉਸ ਦੇ ਦਰ ‘ਤੇ ਜਾਂਦੇ ਹਾਂ ਤਾਂ ਜਿੱਥੇ ਉਹ ਸਾਨੂੰ ਦਾਤਾਂ ਦੇ ਨਾਲ ਨਿਵਾਜ਼ ਦਿੰਦਾ ਹੈ । ਉੱਥੇ ਹੀ ਅਲੌਕਿਕ ਖੁਸ਼ੀਆਂ ਵੀ ਸਾਡੀ ਝੋਲੀ ਪਾ ਦਿੰਦਾ ਹੈ ।


ਹੋਰ ਪੜ੍ਹੋ : ਗੁਰਨਾਮ ਭੁੱਲਰ ਅਤੇ ਸਰਗੁਨ ਮਹਿਤਾ ਦੀ ਫ਼ਿਲਮ ‘ਨਿਗ੍ਹਾ ਮਾਰਦਾ ਆਈਂ ਵੇ’ ਦਾ ਮਜ਼ੇਦਾਰ ਟ੍ਰੇਲਰ ਹੋਇਆ ਰਿਲੀਜ਼, ਦਿਖ ਰਹੀ ਗੁਰਨਾਮ ਭੁੱਲਰ ਅਤੇ ਸਰਗੁਨ ਦੀ ਰੋਮਾਂਟਿਕ ਕਮਿਸਟਰੀ

ਅਦਾਕਾਰਾ ਤਾਨੀਆ (Tania)ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ‘ਚ ਹਾਜ਼ਰੀ ਲਵਾਉਣ ਦੇ ਲਈ ਪਹੁੰਚੇ । ਜਿਸ ਦਾ ਇੱਕ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਹਰਿਮੰਦਰ ਸਾਹਿਬ ‘ਚ ਮੱਥਾ ਟੇਕਦੀ ਹੋਈ ਨਜ਼ਰ ਆ ਰਹੀ ਹੈ । ਤਾਨੀਆ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਵਾਹਿਗੁਰੂ ਸਭ ਦੇ ਸੁਫ਼ਨੇ ਪੂਰੇ ਕਰਨ’। 


ਹੋਰ ਪੜ੍ਹੋ : ਤਸਵੀਰਾਂ ਲੈਣ ਦੇ ਲਈ ਕਰੀਨਾ ਅਤੇ ਸੈਫ ਦੇ ਪਿੱਛੇ ਦੌੜ ਰਹੇ ਸਨ ਫੋਟੋਗ੍ਰਾਫਰ, ਗੁੱਸੇ ‘ਚ ਸੈਫ ਨੇ ਕਿਹਾ ‘ਸਾਡੇ ਬੈੱਡਰੂਮ ‘ਚ ਹੀ ਆ ਜਾਓ’

ਤਾਨੀਆ ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ ਜਲਦ ਹੋਣ ਜਾ ਰਹੀ ਰਿਲੀਜ਼ 

ਤਾਨੀਆ ਦੀ ਫ਼ਿਲਮ ‘ਮਿੱਤਰਾਂ ਦਾ ਨਾਂਅ ਚੱਲਦਾ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ । ਉਹ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ‘ਚ ਨਜ਼ਰ ਆਏਗੀ ।


ਇਹ ਫ਼ਿਲਮ ਅੱਠ ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫ਼ਿਲਮ ਦੀ ਸਟਾਰ ਕਾਸਟ ਵੀ ਫ਼ਿਲਮ ਨੂੰ ਲੈ ਕੇ ਪੱਬਾਂ ਭਾਰ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਤਾਨੀਆ ਫ਼ਿਲਮ ‘ਸੁਫ਼ਨਾ’ ਅਤੇ ਸੰਨ ਆਫ਼ ਮਨਜੀਤ ਸਿੰਘ ‘ਚ ਨਜ਼ਰ ਆ ਚੁੱਕੀ ਹੈ ।  








Related Post