ਭਾਰਤੀ ਸਿੰਘ ਦਾ ਬੇਟਾ ਪੰਜਾਬੀ ਗੀਤ ‘ਤੇ ਨੱਚਦਾ ਆਇਆ ਨਜ਼ਰ, ਵੇਖੋ ਭਾਰਤੀ ਦੇ ਪੁੱਤਰ ਦਾ ਕਿਊਟ ਵੀਡੀਓ

ਕਾਮੇਡੀਅਨ ਭਾਰਤੀ ਸਿੰਘ (Bharti Singh) ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਉਹ ਜਿੱਥੇ ਕਈ ਸ਼ੋਅਸ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਆਪਣੇ ਪੁੱਤਰ ਗੋਲਾ (Gola) ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ । ਆਪਣੇ ਪੁੱਤਰ ਦੇ ਨਾਲ ਅਕਸਰ ਉਹ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।

By  Shaminder March 5th 2023 07:00 AM

ਕਾਮੇਡੀਅਨ ਭਾਰਤੀ ਸਿੰਘ (Bharti Singh) ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।ਉਹ ਜਿੱਥੇ ਕਈ ਸ਼ੋਅਸ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹੈ। ਉੱਥੇ ਹੀ ਆਪਣੇ ਪੁੱਤਰ  ਗੋਲਾ (Gola) ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ ।  ਆਪਣੇ ਪੁੱਤਰ ਦੇ ਨਾਲ ਅਕਸਰ ਉਹ ਵੀਡੀਓ ਸਾਂਝੇ ਕਰਦੀ ਰਹਿੰਦੀ ਹੈ ।ਹੁਣ ਉਸ ਨੇ ਗੋਲਾ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗੋਲਾ ਪੰਜਾਬੀ ਗੀਤ ‘ਤੇ ਮਸਤੀ ਕਰਦਾ ਹੋਇਆ ਦਿਖਾਈ ਦਿੰਦਾ ਹੈ । ਉਹ ਹੱਥਾਂ ਦੇ ਨਾਲ ਤਾੜੀਆਂ ਵਜਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । 


ਹੋਰ ਪੜ੍ਹੋ : ਤਸਵੀਰਾਂ ਲੈਣ ਦੇ ਲਈ ਕਰੀਨਾ ਅਤੇ ਸੈਫ ਦੇ ਪਿੱਛੇ ਦੌੜ ਰਹੇ ਸਨ ਫੋਟੋਗ੍ਰਾਫਰ, ਗੁੱਸੇ ‘ਚ ਸੈਫ ਨੇ ਕਿਹਾ ‘ਸਾਡੇ ਬੈੱਡਰੂਮ ‘ਚ ਹੀ ਆ ਜਾਓ’



ਸੋਸ਼ਲ ਮੀਡੀਆ ‘ਤੇ ਛਾਇਆ ਗੋਲਾ

ਬਾਲੀਵੁੱਡ ਸਟਾਰ ਕਿਡਜ਼ ਦੇ ਵਾਂਗ ਗੋਲਾ ਵੀ ਸੁਰਖੀਆਂ ‘ਚ ਰਹਿੰਦਾ ਹੈ । ਉਸ ਦੀਆਂ ਵੀਡੀਓਜ਼ ਅਤੇ ਤਸਵੀਰਾਂ ਲਈ ਫੋਟੋਗ੍ਰਾਫਰਸ ‘ਚ ਹੋੜ ਜਿਹੀ ਲੱਗੀ ਰਹਿੰਦੀ ਹੈ । ਬੀਤੇ ਦਿਨ ਵੀ ਗੋਲਾ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਉਹ ਏਅਰਪੋਰਟ ‘ਤੇ ਪੈਪਰਾਜੀ ਨੂੰ ਹੱਥ ਜੋੜ ਕੇ ‘ਰਾਧੇ ਰਾਧੇ’ ਦਾ ਜਵਾਬ ਦਿੰਦਾ ਹੋਇਆ ਨਜ਼ਰ ਆਇਆ ਸੀ । 


ਗੋਲਾ ਹਰਸ਼ ਅਤੇ ਭਾਰਤੀ ਦੀ ਪਹਿਲੀ ਔਲਾਦ

 ਗੋਲੇ ਦਾ ਜਨਮ ਬੀਤੇ ਸਾਲ ਹੋਇਆ ਸੀ । ਭਾਰਤੀ ਅਤੇ ਹਰਸ਼ ਦੀ ਗੋਲਾ ਪਹਿਲੀ ਔਲਾਦ ਹੈ । ਭਾਰਤੀ ਪੰਜਾਬ ਦੀ ਰਹਿਣ ਵਾਲੀ ਹੈ ਜਦੋਂਕਿ ਹਰਸ਼ ਗੁਜਰਾਤੀ ਮੂਲ ਦੇ ਹਨ । ਦੋਵਾਂ ਦੀ ਮੁਲਾਕਾਤ ਵੀ ਇੱਕ ਸ਼ੋਅ ਦੇ ਦੌਰਾਨ ਹੋਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਹਮਸਫ਼ਰ ਬਨਾਉਣ ਦਾ ਫੈਸਲਾ ਕਰ ਲਿਆ ਸੀ । 







 





Related Post