Chamkila Biopic : ਫ਼ਿਲਮ 'ਅਮਰ ਸਿੰਘ ਚਮਕੀਲਾ' ਦੀ ਸ਼ੂਟਿੰਗ ਲਈ ਪੰਜਾਬ ਪਹੁੰਚੀ ਪਰੀਣੀਤੀ ਚੋਪੜਾ, ਵੇਖੋ ਵੀਡੀਓ

ਪਰੀਣੀਤੀ ਚੋਪੜਾ ਪੰਜਾਬ ਪਹੁੰਚ ਚੁੱਕੀ ਹੈ। ਪਰੀਣੀਤੀ ਇੱਥੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉੱਪਰ ਬਣ ਰਹੀ ਫਿਲਮ ਦੀ ਸ਼ੂਟਿੰਗ ਲਈ ਆਈ ਹੈ। ਪਰੀਣੀਤੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉੱਪਰ ਬਣ ਰਹੀ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਨਾਲ ਨਜ਼ਰ ਦੇਵੇਗੀ।

By  Pushp Raj February 17th 2023 05:39 PM -- Updated: February 17th 2023 05:54 PM

Parineeti Chopra News: ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਪੰਜਾਬ ਪਹੁੰਚ ਚੁੱਕੀ ਹੈ। ਜਿਸਦਾ ਵੀਡੀਓ ਅਦਾਕਾਰਾ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਪਰੀਣੀਤੀ ਇੱਥੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉੱਪਰ ਬਣ ਰਹੀ ਫਿਲਮ ਦੀ ਸ਼ੂਟਿੰਗ ਲਈ ਆਈ ਹੈ।  


ਪਰੀਣੀਤੀ ਚੋਪੜਾ ਨੇ ਹਾਲ ਹੀ ਪੰਜਾਬ ਪਹੁੰਚਣ ਦੀ ਜਾਣਕਾਰੀ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਹੈ। ਅਦਾਕਾਰਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਮੀਡੀਆ ਰਿਪੋਰਟਸ ਦੇ  ਮੁਤਾਬਕ ਅਦਾਕਾਰਾ ਪਰੀਣੀਤੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉੱਪਰ ਬਣ ਰਹੀ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਨਾਲ ਦਿਖਾਈ ਦੇਵੇਗੀ। 

ਦੱਸ ਦੇਈਏ ਕਿ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਇਮਤਿਆਜ਼ ਅਲੀ ਦੀ ਡਾਇਰੈਕਸ਼ਨ 'ਚ ਬਣ ਰਹੀ ਅਮਰ ਸਿੰਘ ਚਮਕੀਲਾ ਦੀ ਬਾਈਓਪਿਕ ਵਿੱਚ ਜਿੱਥੇ  ਦਿਲਜੀਤ ਦੋਸਾਂਝ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ, ਉੱਥੇ ਹੀ ਦੂਜੇ ਪਾਸੇ ਪਰੀਣੀਤੀ ਚੋਪੜਾ ਉਨ੍ਹਾਂ ਦੀ ਦੂਜੀ ਪਤਨੀ ਯਾਨਿ ਅਮਰਜੋਤ ਕੌਰ ਦੀ ਭੂਮਿਕਾ ਵਿੱਚ ਦਿਖਾਈ ਦੇਵੇਗੀ।

ਪਰੀਣੀਤੀ ਚੋਪੜਾ ਨੇ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਆਪਣੀ ਮਾਤ-ਭੂਮੀ ਨਾਲ ਮੁੜ ਪਿਆਰ ਹੋ ਗਿਆ।।#Punjab #DrivesToSet.... ਇਸ ਤਸਵੀਰ 'ਤੇ ਫੈਨਜ਼ ਲਗਾਤਾਰ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ  ਆਪਣੀ ਖੁਸ਼ੀ ਜ਼ਾਹਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪੰਜਾਬ ਵਿੱਚ ਤੁਹਾਡਾ ਸੁਆਗਤ ਹੈ ਮੈਮ... ਇੱਕ ਹੋਰ ਯੂਜ਼ਰ ਨੇ ਕਿਹਾ, ਸੱਚੀ ਜਿੱਥੇ ਮਰਜ਼ੀ ਰਹਿ ਲਓ, ਪੰਜਾਬ ਤਾਂ ਪੰਜਾਬ ਹੈ...।

ਹੋਰ ਪੜ੍ਹੋ: Swara Bhasker: ਸਵਰਾ ਭਾਸਕਰ ਨੇ ਵਿਆਹ ਸਮੇਂ ਪਹਿਨੀ ਮਾਂ ਦੀ ਸਾੜ੍ਹੀ ਤੇ ਢੋਲ 'ਤੇ ਕੀਤਾ ਡਾਂਸ, ਹੁਣ ਸੱਤ ਫੇਰੇ ਲੈਣ ਦੀ ਕਰ ਰਹੀ ਹੈ ਤਿਆਰੀ

ਦੱਸ ਦੇਈਏ ਕਿ ਫਿਲਮ ਚੋਂ ਦਿਲਜੀਤ ਦੋਸਾਂਝ ਦੀ ਚਮਕੀਲਾ ਦੇ ਲੁੱਕ ਵਿੱਚ ਹੁਣ ਤੱਕ ਕਈ ਤਸਵੀਰਾਂ ਸੋਸ਼ਲ ਵਾਈਰਲ ਹੋਈਆਂ ਹਨ। ਹਾਲਾਂਕਿ ਕਲਾਕਾਰ ਨੇ ਖ਼ੁਦ ਵੀ ਆਪਣੀਆਂ ਕਈ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕੀਤੀਆਂ ਸੀ। ਦਿਲਜੀਤ ਦੀ ਇਸ ਲੁੱਕ ਨੂੰ ਦਰਸ਼ਕਾਂ ਦਾ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ। ਫਿਲਹਾਲ ਦਿਲਜੀਤ ਦੇ ਫੈਨ ਇਸ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦਿਲਜੀਤ ਦਾ ਚਮਕੀਲਾ ਲੁੱਕ ਫੈਨਜ਼ ਨੂੰ ਕਿਵੇ ਪ੍ਰਭਾਵਿਤ ਕਰਦਾ ਹੈ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ। 

View this post on Instagram

A post shared by ???????????????????????????????????? ???????????????????????????????? ???? (@parineetichopra)


Related Post