Swara Bhasker: ਸਵਰਾ ਭਾਸਕਰ ਨੇ ਵਿਆਹ ਸਮੇਂ ਪਹਿਨੀ ਮਾਂ ਦੀ ਸਾੜ੍ਹੀ ਤੇ ਢੋਲ 'ਤੇ ਕੀਤਾ ਡਾਂਸ, ਹੁਣ ਸੱਤ ਫੇਰੇ ਲੈਣ ਦੀ ਕਰ ਰਹੀ ਹੈ ਤਿਆਰੀ

ਸਵਰਾ ਭਾਸਕਰ ਨੇ ਆਪਣੇ ਵਿਆਹ ਦੀਆਂ ਕਈ ਹੋਰ ਝਲਕੀਆਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਲਾੜੇ ਨਾਲ ਢੋਲ ਦੇ ਡੱਗੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਵਰਾ ਨੇ ਦੱਸਿਆ ਕਿ ਹੁਣ ਉਹ ਸ਼ਹਿਨਾਈ ਵਾਲੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ।

Reported by: PTC Punjabi Desk | Edited by: Pushp Raj  |  February 17th 2023 04:01 PM |  Updated: February 17th 2023 04:04 PM

Swara Bhasker: ਸਵਰਾ ਭਾਸਕਰ ਨੇ ਵਿਆਹ ਸਮੇਂ ਪਹਿਨੀ ਮਾਂ ਦੀ ਸਾੜ੍ਹੀ ਤੇ ਢੋਲ 'ਤੇ ਕੀਤਾ ਡਾਂਸ, ਹੁਣ ਸੱਤ ਫੇਰੇ ਲੈਣ ਦੀ ਕਰ ਰਹੀ ਹੈ ਤਿਆਰੀ

 Swara Bhasker news: ਬਾਲੀਵੁਡ ਅਦਾਕਾਰਾ ਸਵਰਾ  ਭਾਸਕਰ ਨੇ ਹਾਲ ਹੀ ਵਿੱਚ ਆਪਣੇ ਵਿਆਹ ਦੀ ਖ਼ਬਰ ਨਾਲ ਫੈਨਜ਼ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ਵਿੱਚ ਸਵਰਾ ਭਾਸਕਰ ਨੇ ਆਪਣੇ ਵਿਆਹ ਦੀਆਂ ਕਈ ਹੋਰ ਝਲਕੀਆਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਲਾੜੇ ਨਾਲ ਢੋਲ ਦੇ ਡੱਗੇ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਸਵਰਾ ਨੇ ਦੱਸਿਆ ਕਿ ਹੁਣ ਉਹ ਸ਼ਹਿਨਾਈ ਵਾਲੇ ਵਿਆਹ ਦੀਆਂ ਤਿਆਰੀਆਂ 'ਚ ਰੁੱਝੀ ਹੋਈ ਹੈ।  

ਸਵਰਾ ਭਾਸਕਰ ਨੇ ਆਪਣੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਉੱਤੇ ਆਪਣੇ ਵਿਆਹ ਦੀਆਂ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਸਵਰਾ ਭਾਸਕਰ ਦੇ ਨਾਲ ਉਸ ਦੇ ਪਤੀ ਫਹਾਦ ਜ਼ੀਰਾਰ ਅਹਿਮਦ ਤੇ ਹੋਰਨਾਂ ਕਈ ਕਰੀਬੀ ਰਿਸ਼ਤੇਦਾਰ ਮੌਜੂਦ ਹਨ। 

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਸਵਰਾ ਤੇ ਉਸ ਦੇ ਪਤੀ ਫਹਾਦ ਸਣੇ ਦੋਹਾਂ ਦੇ ਮਾਤਾ-ਪਿਤਾ ਵੀ ਨਜ਼ਰ ਆ ਰਹੇ ਹਨ। ਆਪਣੀ ਇਸ ਪੋਸਟ ਵਿੱਚ ਅਦਾਕਾਰਾ ਨੇ ਦੱਸਿਆ ਕਿ ਵਿਆਹ ਦੇ ਸਮੇਂ ਉਸ ਨੇ ਆਪਣੀ ਮਾਂ ਦੀ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੀ। ਇਹ ਉਹ ਹੀ ਸਾੜ੍ਹੀ ਹੈ ਜੋ ਸਵਰਾ ਦੀ ਮਾਂ ਨੇ ਉਨ੍ਹਾਂ ਦੇ ਵਿਆਹ ਦੇ ਸਮੇਂ ਪਹਿਨੀ ਸੀ। 

ਇਨ੍ਹਾਂ ਤਸਵੀਰਾਂ 'ਚ ਫਹਾਦ ਆਪਣੀ ਪਤਨੀ ਸਵਰਾ ਭਾਸਕਰ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਵਿਆਹ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਵਰਾ ਨੇ ਲਿਖਿਆ, 'ਮੈਂ ਪਰਿਵਾਰ ਦਾ ਪਿਆਰ ਅਤੇ ਸਮਰਥਨ ਦੇਖ ਕੇ ਖ਼ੁਦ ਨੂੰ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹਾਂ। ਮੈਂ ਆਪਣੀ ਮਾਂ ਦੀ ਸਾੜ੍ਹੀ ਅਤੇ ਗਹਿਣੇ ਪਹਿਨੇ ਸਨ, ਅਤੇ ਇਹ ਰੰਗ ਫਹਾਦ ਦੇ ਕੱਪੜੀਆਂ ਨਾਲ ਵੀ ਮੇਲ ਖਾਂਦੇ ਸਨ। ਅਸੀਂ ਆਪਣਾ ਵਿਆਹ ਸਪੈਸ਼ਲ ਮੈਰਿਜ ਐਕਟ ਤਹਿਤ ਰਜਿਸਟਰਡ ਕਰਵਾਇਆ ਹੈ  ਅਤੇ ਹੁਣ ਮੈਂ ਸ਼ਹਿਨਾਈ ਵਾਲੇ ਵਿਆਹ ਦੀ ਤਿਆਰੀ ਕਰ ਰਹੀ ਹਾਂ।'

ਹੋਰ ਪੜ੍ਹੋ: Disney Hotstar Down: ਮੈਚ ਵਿਚਾਲੇ ਠੱਪ ਹੋਈ Disney Hotstar ਦੀ ਸਰਵਿਸ, ਜਾਣੋ ਯੂਜ਼ਰਸ ਕਿਉਂ ਨਹੀਂ ਇਸਤੇਮਾਲ ਕਰ ਪਾ ਰਹੇ ਨੇ ਆਪਣਾ ਅਕਾਊਂਟ

ਇਸ ਤੋਂ ਇਲਾਵਾ ਸਵਰਾ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਵਿੱਚ ਫਹਾਦ ਤੇ ਸਵਰਾ ਵਿਆਹ ਤੋਂ ਬਾਅਦ ਕੋਰਟ ਚੋਂ ਬਾਹਰ ਆਉਂਦੇ ਹੋਏ ਵਿਖਾਈ ਦੇ ਰਹੇ ਹਨ। ਇਸ ਜੋੜੀ ਦੇ ਆਲੇ-ਦੁਆਲੇ ਕਈ ਲੋਕ ਮੌਜੂਦ ਹਨ। ਇਸ ਦੌਰਾਨ ਅਦਾਕਾਰਾ ਢੋਲ ਦੇ ਡੱਗੇ 'ਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸੇ ਪੋਸਟ 'ਚ ਸਵਰਾ ਨੇ ਇਹ ਵੀ ਦੱਸਿਆ ਹੈ ਕਿ ਉਹ ਹੁਣ ਸ਼ਹਿਨਾਈ ਵਾਲੇ ਵਿਆਹ ਦੀ ਤਿਆਰੀ ਕਰ ਰਹੀ ਹੈ, ਜਲਦ ਹੀ ਦੋਵੇਂ ਪੂਰੇ ਰੀਤੀ ਰਿਵਾਜਾਂ ਨਾਲ ਵਿਆਹ ਕਰਵਾਉਣਗੇ। ਫੈਨਜ਼ ਤੇ ਵੱਡੀ ਗਿਣਤੀ ਵਿੱਚ ਬਾਲੀਵੁੱਡ ਸੈਲਬਸ ਇਸ ਨਵ-ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network