ਇਨ੍ਹਾਂ ਸੁਨੇਹਿਆਂ ਦੇ ਨਾਲ ਹੋਲੀ ਦੇ ਮੌਕੇ ‘ਤੇ ਦਿਓ ਆਪਣੇ ਦੋਸਤਾਂ ਨੂੰ ਵਧਾਈ

ਹੋਲੀ ਦੇ ਤਿਉਹਾਰ (Holi Festival 2023 )ਨੂੰ ਲੈ ਕੇ ਪੂਰੇ ਦੇਸ਼ ‘ਚ ਰੌਣਕਾਂ ਹਨ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ ।

By  Shaminder March 8th 2023 06:00 AM

ਹੋਲੀ ਦੇ ਤਿਉਹਾਰ (Holi Festival 2023 )ਨੂੰ ਲੈ ਕੇ ਪੂਰੇ ਦੇਸ਼ ‘ਚ ਰੌਣਕਾਂ ਹਨ । ਇਸ ਤਿਉਹਾਰ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਹੈ । ਹਰ ਕੋਈ ਇਸ ਤਿਉਹਾਰ ਨੂੰ ਮਨਾਉਣ ਦੇ ਲਈ ਤਿਆਰੀ ਕਰ ਰਿਹਾ ਹੈ ਅਤੇ ਦੋਸਤ ਵੀ ਇੱਕ ਦੂਜੇ ਦੇ ਨਾਲ ਪਲਾਨਿੰਗ ਕਰ ਰਹੇ ਹਨ ਕਿ ਇਸ ਤਿਉਹਾਰ ਨੂੰ ਹੋਰ ਵੀ ਖ਼ਾਸ ਕਿਸ ਤਰ੍ਹਾਂ ਬਣਾਇਆ ਜਾਵੇ।ਕੁਝ ਲੋਕ ਇਸ ਮੌਕੇ ‘ਤੇ ਆਪਣੇ ਦੋਸਤ ਪਿਆਰਿਆਂ ਦੇ ਲਈ ਮਠਿਆਈ ਅਤੇ ਰੰਗ ਲੈ ਕੇ ਜਾਂਦੇ ਹਨ ਅਤੇ ਕੋਈ ਆਪਣੇ ਸੁਨੇਹਿਆਂ ਰਾਹੀਂ ਆਪਣੇ ਮਿੱਤਰ ਪਿਆਰਿਆਂ ਨੂੰ ਸੁਨੇਹੇ ਭੇਜ ਕੇ ਵਧਾਈ ਦਿੰਦੇ ਹਨ ।

1

ਹਰ ਪਾਸੇ ਹਰਿਆਵਲ ਅਤੇ ਹਰੇ ਰੰਗਾਂ ਨਾਲ ਸੱਜੀ ਕਾਇਨਾਤ ਹੋਵੇ

ਦੋਸਤਾਂ ਦਾ ਸਾਥ ਹੋਵੇ ਅਤੇ ਰੰਗਾਂ ਨਾਲ ਸੱਜੀ ਦੋਸਤਾਂ ਦੀ ਟੋਲੀ ਦਾ ਸਾਥ ਹੋਵੇ

ਗੁਜੀਆ ਦੀ ਮਿਠਾਸ ਦੇ ਨਾਲ-ਨਾਲ ਰੰਗਾਂ ਚੋਂ ਰੰਗ ਗੁਲਾਲ ਹੋਵੇ 

ਸੱਜਣਾਂ, ਮਿੱਤਰਾਂ ਬੇਲੀਆਂ ਦਾ ਸਾਥ ਹੋਵੇ

ਹੋਲੀ ਦਾ ਤਿਉਹਾਰ ਹਰ ਕਿਸੇ ਦੇ ਲਈ ਖ਼ਾਸ ਹੋਵੇ



ਹੋਰ ਪੜ੍ਹੋ : ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਬਰਸੀ ‘ਤੇ ਕੀਤਾ ਯਾਦ, ਕਿਹਾ ‘ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਚਾਰ ਸਾਲ ਹੋ ਗਏ’

    2 

ਹੋਲੀ ਦਾ ਹੁੜਦੰਗ, ਨਾਲ ਘੋਟੀ ਭੰਗ ਹੋਵੇ 

ਮਸਤੀ ‘ਚ ਖਾਈਏ, ਪੀਵੀਏ ਅਤੇ ਇੱਕ ਦੂਜੇ ਨੂੰ ਰੰਗ ਗੁਲਾਲ ਲਗਾਈਏ

ਆਓ ਹੋਲੀ ਦੇ ਰੰਗਾਂ ‘ਚ ਰਚ-ਮਿਚ ਜਾਈਏ 


 ਹੋਰ ਪੜ੍ਹੋ :  ਬਾਲੀਵੁੱਡ ਗਾਇਕ ਬੈਨੀ ਦਿਆਲ ਨਾਲ ਲਾਈਵ ਕੰਸਰਟ ਦੌਰਾਨ ਵਾਪਰਿਆ ਹਾਦਸਾ, ਸਿਰ ‘ਚ ਵੱਜਿਆ ਡਰੋਨ,ਵੀਡੀਓ ਹੋ ਰਿਹਾ ਵਾਇਰਲ

3

ਰੰਗਾਂ ਨਾਲ ਸੱਜੀ ਹੈ ਪੂਰੀ ਕਾਇਨਾਤ

ਬੀਰੇ, ਰਾਮੇ ਅਤੇ ਮੇਲੋ ਨੇ ਵੀ ਖਿੱਚ ਲਈ ਤਿਆਰੀ

ਹੱਸ-ਹੱਸ ਕੇ ਲਾਉਣੇ ਰੰਗ ਗੁਲਾਲ 

ਭਰ ਭਰ ਪਿਚਕਾਰੀਆਂ ਨਾਲ ਕਰਨੀ ਮਿੱਤਰ ਪਿਆਰਿਆਂ ‘ਤੇ ਵਾਰ ਦੀ ਤਿਆਰੀ



ਅੱਜ ਭੁਲਾ ਦਿਓ ਪੁਰਾਣੀ ਦੁਸ਼ਮਣੀ 

ਕਈ ਹੋਲੀਆਂ ਗੁਜ਼ਰ ਗਈਆਂ ਰੁੱਖੀਆਂ

ਇਸ ਹੋਲੀ ‘ਤੇ ਆਪਸ ‘ਚ ਰੰਗ ਲਗਾ ਲਓ

ਵੰਡ ਲਓ ਖੁਸ਼ੀਆਂ ਤੇ ਪਿਆਰ ਵਧਾ ਲਓ 

ਆਓ ਹੋਲੀ ਦੇ ਇਸ ਤਿਉਹਾਰ ਦੇ ਮੌਕੇ ‘ਤੇ ਆਪਸੀ ਵੈਰ ਵਿਰੋਧ ਅਤੇ ਆਪਸੀ ਦੁਸ਼ਮਣੀ ਭੁਲਾ ਕੇ ਰਲ ਮਿਲ ਕੇ ਰੰਗਾਂ ਦਾ ਤਿਉਹਾਰ ਮਨਾਈਏ । 






Related Post