ਬਾਲੀਵੁੱਡ ਗਾਇਕ ਬੈਨੀ ਦਿਆਲ ਨਾਲ ਲਾਈਵ ਕੰਸਰਟ ਦੌਰਾਨ ਵਾਪਰਿਆ ਹਾਦਸਾ, ਸਿਰ ‘ਚ ਵੱਜਿਆ ਡਰੋਨ,ਵੀਡੀਓ ਹੋ ਰਿਹਾ ਵਾਇਰਲ

ਬਾਲੀਵੁੱਡ ਗਾਇਕ ਬੈਨੀ ਦਿਆਲ ਦੇ ਨਾਲ ਉਸ ਸਮੇਂ ਹਾਦਸਾ ਵਾਪਰ ਗਿਆ। ਜਦੋਂ ਉਹ ਇੱਕ ਲਾਈਵ ਸ਼ੋਅ ਦੇ ਦੌਰਾਨ ਪਰਫਾਰਮ ਕਰ ਰਹੇ ਸਨ । ਦਰਅਸਲ ਬੈਨੀ ਦਿਆਲ ਚੇਨਈ ‘ਚ ਇੱਕ ਲਾਈਵ ਕੰਸਰਟ ਕਰ ਰਹੇ ਸਨ ।

Written by  Shaminder   |  March 06th 2023 11:26 AM  |  Updated: March 06th 2023 11:26 AM

ਬਾਲੀਵੁੱਡ ਗਾਇਕ ਬੈਨੀ ਦਿਆਲ ਨਾਲ ਲਾਈਵ ਕੰਸਰਟ ਦੌਰਾਨ ਵਾਪਰਿਆ ਹਾਦਸਾ, ਸਿਰ ‘ਚ ਵੱਜਿਆ ਡਰੋਨ,ਵੀਡੀਓ ਹੋ ਰਿਹਾ ਵਾਇਰਲ

ਬਾਲੀਵੁੱਡ ਗਾਇਕ ਬੈਨੀ ਦਿਆਲ (Benny Dayal) ਦੇ ਨਾਲ ਉਸ ਸਮੇਂ ਹਾਦਸਾ ਵਾਪਰ ਗਿਆ। ਜਦੋਂ ਉਹ ਇੱਕ ਲਾਈਵ ਸ਼ੋਅ ਦੇ ਦੌਰਾਨ ਪਰਫਾਰਮ ਕਰ ਰਹੇ ਸਨ । ਦਰਅਸਲ ਬੈਨੀ ਦਿਆਲ ਚੇਨਈ   ‘ਚ ਇੱਕ ਲਾਈਵ ਕੰਸਰਟ ਕਰ ਰਹੇ ਸਨ । ਇਸੇ ਦੌਰਾਨ ਉਨ੍ਹਾਂ ਡਰੋਨ ਜੋ ਕਿ ਉਥੋਂ ਦੀ ਸੁੱਰਖਿਆ ਲਈ ਗਾਇਕ ਦੇ ਆਲੇ ਦੁਆਲੇ ਘੁੰਮ ਰਿਹਾ ਸੀ । ਅਚਾਨਕ ਉਨ੍ਹਾਂ ਦੇ ਸਿਰ ‘ਤੇ ਆਣ ਵੱਜਿਆ । ਜਿਸ ਦੇ ਕਾਰਨ ਗਾਇਕ ਜ਼ਖਮੀ ਹੋ ਗਿਆ ਅਤੇ ਸਟੇਜ ‘ਤੇ ਹੀ ਸਿਰ ਫੜ ਕੇ ਬੈਠ ਗਿਆ । 

ਹੋਰ ਪੜ੍ਹੋ  : ਹਰਜੀਤ ਹਰਮਨ ਨੇ ਮਰਹੂਮ ਗੀਤਕਾਰ ਪਰਗਟ ਸਿੰਘ ਨੂੰ ਬਰਸੀ ‘ਤੇ ਕੀਤਾ ਯਾਦ, ਕਿਹਾ ‘ਪਰਗਟ ਸਿੰਘ ਨੂੰ ਸਾਥੋਂ ਵਿੱਛੜਿਆਂ ਚਾਰ ਸਾਲ ਹੋ ਗਏ’

ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ 

 ਬੈਨੀ ਦਿਆਲ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਬੈਨੀ ਦਿਆਲ ਦੇ ਸਿਰ ਉਤੋਂ ਇਹ ਡਰੋਨ ਗੁਜ਼ਰਿਆ ਤਾਂ ਕੁਝ ਨਹੀਂ ਹੋਇਆ, ਪਰ ਜਦੋਂ ਦੂਜੀ ਵਾਰ ਗਾਇਕ ਦੇ ਸਿਰ ਉੱਤੋਂ ਗੁਜ਼ਰਨ ਲੱਗਿਆ ਤਾਂ ਉਨ੍ਹਾਂ ਦੇ ਸਿਰ ਦੇ ਨਾਲ ਜਾ ਟਕਰਾਇਆ ।

ਜਿਸ ਕਾਰਨ ਗਾਇਕ ਦਰਦ ਦੇ ਨਾਲ ਕਰਾਹੁਣ ਲੱਗਿਆ ਅਤੇ ਸਟੇਜ ‘ਤੇ ਹੀ ਸਿਰ ਫੜ ਕੇ ਬੈਠ ਗਿਆ । ਕੁਝ ਪਲਾਂ ਦੇ ਲਈ ਕਿਸੇ ਨੂੰ ਵੀ ਸਮਝ ਨਹੀਂ ਆਈ ਕਿ ਕੀ ਵਾਪਰਿਆ ਹੈ ।

ਪਰ ਫਿਰ ਪ੍ਰਬੰਧਕਾਂ ਨੇ ਜਦੋਂ ਗਾਇਕ ਨੂੰ ਥੱਲੇ ਸਿਰ ਫੜ ਕੇ ਬੈਠੇ ਦੇਖਿਆ ਤਾਂ ਤੁਰੰਤ ਉਸ ਦੇ ਕੋਲ ਆਏ ।ਦੱਸ ਦਈਏ ਕਿ ਬੈਨੀ ਦਿਆਲ ਵੈਲੋਰ ਇੰਸਟੀਚਿਊਟ ਆਫ਼ ਟੈਕਨਾਲੋਜੀ ‘ਚ ਲਾਈਵ ਕੰਸਰਟ ਕਰ ਰਿਹਾ ਸੀ ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network