‘ਪੀਟੀਸੀ ਸਟਾਰ ਨਾਈਟ’ ‘ਚ ਸੁਖਸ਼ਿੰਦਰ ਸ਼ਿੰਦਾ, ਮੰਨਤ ਨੂਰ, ਗੁਰਨਾਮ ਭੁੱਲਰ ਸਣੇ ਕਈ ਵੱਡੇ ਗਾਇਕਾਂ ਨੇ ਲਾਈਆਂ ਰੌਣਕਾਂ
ਪੀਟੀਸੀ ਪੰਜਾਬੀ ਵੱਲੋਂ ਬੀਤੇ ਦਿਨ ਮੋਹਲੀ ਦੇ ਸਰਸਵਤੀ ਕਾਲਜ ‘ਚ ‘ਪੀਟੀਸੀ ਸਟਾਰ ਨਾਈਟ’ (PTC Star Night) ਦਾ ਪ੍ਰਬੰਧ ਕੀਤਾ ਗਿਆ। ਇਸ ਸਟਾਰ ਨਾਈਟ ‘ਚ ਪੰਜਾਬੀ ਇੰਡਸਟਰੀ ਦੇ ਕਈ ਪ੍ਰਸਿੱਧ ਸਿਤਾਰਿਆਂ ਜਿਨ੍ਹਾਂ ‘ਚ ਗੁਰਨਾਮ ਭੁੱਲਰ, ਸੁਖਸ਼ਿੰਦਰ ਸ਼ਿੰਦਾ, ਮੰਨਤ ਨੂਰ, ਅਮਰ ਸੈਂਹਬੀ, ਹਰਵਿੰਦਰ ਹੈਰੀ ਅਤੇ ਰੋਹਾਨ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਿਆ ।

‘ਪੀਟੀਸੀ ਸਟਾਰ ਨਾਈਟ’ ਦੌਰਾਨ ਵੱਡੀ ਗਿਣਤੀ ‘ਚ ਪਹੁੰਚੇ ਦਰਸ਼ਕ
ਆਪਣੇ ਪਸੰਦੀਦਾ ਕਲਾਕਾਰਾਂ ਦੀ ਗਾਇਕੀ ਦਾ ਅਨੰਦ ਮਾਨਣਾ ਦੇ ਲਈ ਵੱਡੀ ਗਿਣਤੀ ‘ਚ ਲੋਕ ਮੋਹਾਲੀ ਦੇ ਸਰਸਵਤੀ ਕਾਲਜ ‘ਚ ਪਹੁੰਚੇ ਸਨ । ਸੁਰਾਂ ਦੇ ਨਾਲ ਸੱਜੀ ਇਸ ਮਹਫ਼ਿਲ ਦਾ ਆਯੋਜਨ ਮੋਹਾਲੀ ਦੇ ਸਰਸਵਤੀ ਕਾਲਜ ‘ਚ ਕੀਤਾ ਗਿਆ ਸੀ ।
-(2)_da8c68a328ada3a7e1c4a548603cd07a_1280X720.webp)
ਸ਼ਾਮ ਛੇ ਵਜੇ ਸ਼ੁਰੂ ਹੋਈ ਇਹ ਸ਼ਾਮ ਦੇਰ ਰਾਤ ਤੱਕ ਲੱਗੀ ਅਤੇ ਕਲਾਕਾਰਾਂ ਨੇ ਇੱਕ ਤੋਂ ਇੱਕ ਵਧੀਆ ਗੀਤ ਗਾ ਕੇ ਕਾਲਜ ‘ਚ ਮੌਜੂਦ ਲੋਕਾਂ ਨੂੰ ਝੂਮਣ ਲਾ ਦਿੱਤਾ ।ਪੀਟੀਸੀ ਪੰਜਾਬੀ ਇਸ ਸੁਰੀਲੀ ਸ਼ਾਮ ਦਾ ਮੀਡੀਆ ਪਾਰਟਨਰ ਰਿਹਾ । ਗਾਇਕ ਸੁਖਸ਼ਿੰਦਰ ਨੇ ਮੋਹਾਲੀ ‘ਚ ਹੋਈ ‘ਪੀਟੀਸੀ ਸਟਾਰ ਨਾਈਟ’ ਦਾ ਇੱਕ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਜਿਸ ‘ਚ ਉਹ ਪਰਫਾਰਮ ਕਰਦੇ ਹੋਏ ਨਜ਼ਰ ਆ ਰਹੇ ਹਨ ।

ਦਰਸ਼ਕ ਵੀ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੇਖ ਖੁਸ਼ ਨਜ਼ਰ ਆਏ
ਪੀਟੀਸੀ ਸਟਾਰ ਨਾਈਟ ਨੂੰ ਲੈ ਕੇ ਦਰਸ਼ਕਾਂ ਦੇ ਨਾਲ-ਨਾਲ ਜਿੱਥੇ ਸਿਤਾਰੇ ਵੀ ਉਤਸ਼ਾਹਿਤ ਸਨ । ਉੱਥੇ ਹੀ ਦਰਸ਼ਕਾਂ ‘ਚ ਖਾਸ ਉਤਸ਼ਾਹ ਵੇਖਣ ਨੂੰ ਮਿਲਿਆ । ਇਸ ਸ਼ੋਅ ਨੂੰ ਵੇਖਣ ਦੇ ਲਈ ਵੱਡੀ ਗਿਣਤੀ ‘ਚ ਦਰਸ਼ਕ ਪਹੁੰਚੇ ਹੋਏ ਸਨ ।