ਮਿਸ ਪੂਜਾ ਨੇ ਭਾਣਜੀ ਦੇ ਜਨਮਦਿਨ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ

ਮਿਸ ਪੂਜਾ (Miss Pooja) ਅਜਿਹੀ ਗਾਇਕਾ ਹੈ । ਜਿਸ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਹੈ । ਸੋਸ਼ਲ ਮੀਡੀਆ ‘ਤੇ ਗਾਇਕਾ ਬਹੁਤ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭਾਣਜੀ ਦੇ ਜਨਮ ਦਿਨ ‘ਤੇ ਭਾਣਜੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ ।

By  Shaminder February 28th 2023 11:35 AM

ਮਿਸ ਪੂਜਾ (Miss Pooja) ਅਜਿਹੀ ਗਾਇਕਾ ਹੈ । ਜਿਸ ਦੇ ਨਾਮ ਸਭ ਤੋਂ ਵੱਧ ਗੀਤ ਗਾਉਣ ਦਾ ਰਿਕਾਰਡ ਹੈ । ਸੋਸ਼ਲ ਮੀਡੀਆ ‘ਤੇ ਗਾਇਕਾ ਬਹੁਤ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ । ਹੁਣ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭਾਣਜੀ ਦੇ ਜਨਮ ਦਿਨ ‘ਤੇ ਭਾਣਜੀ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ । ਇਸ ਤੋਂ ਇਲਾਵਾ ਗਾਇਕਾ ਨੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ । ਜਿਸ ‘ਚ ਗਾਇਕਾ  ਨੇ ਇੱਕ ਵਾਇਸ ਓਵਰ  ‘ਤੇ ਲਿਪਸਿੰਕ ਕੀਤਾ ਹੈ ।

 

View this post on Instagram

A post shared by Miss Pooja (@misspooja)


ਹੋਰ ਪੜ੍ਹੋ  : ਕਪਿਲ ਸ਼ਰਮਾ ਦੇ ਸ਼ੋਅ ਅਕਸ਼ੇ ਕੁਮਾਰ ਨੇ ਮੌਨੀ ਰਾਏ ਨੂੰ ਕਿਹਾ ਨਾਗਿਨ, ਅਦਾਕਾਰਾ ਨੇ ਇਸ ਤਰ੍ਹਾਂ ਦਿੱਤਾ ਜਵਾਬ

ਗਾਇਕਾ ਦਾ ਵੀਡੀਓ ਹੋਇਆ ਵਾਇਰਲ 

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮਿਸ ਪੂਜਾ ਬੁਖਾਰ ਹੋਣ ‘ਤੇ ਡਾਕਟਰ ਦੇ ਕੋਲ ਜਾਂਦੀ ਹੈ । ਜਿੱਥੇ ਉਹ ਕਹਿੰਦੀ ਹੈ ਕਿ ਉਸ ਨੂੰ ਬੁਖਾਰ ਹੋ ਗਿਆ ਹੈ ਅਤੇ ਕਿਰਪਾ ਕਰਕੇ ਮੈਨੂੰ ਕੌੜੀ ਦਵਾਈ ਨਾ ਲਿਖ ਕੇ ਦੇਣਾ । ਜਿਸ ਤੋਂ ਬਾਅਦ ਡਾਕਟਰ ਕਹਿੰਦਾ ਹੈ ਕਿ ਠੀਕ ਹੈ ।


ਹੋਰ ਪੜ੍ਹੋ  : ਹਰਭਜਨ ਮਾਨ ਨੇ ਭਰਾ ਗੁਰਸੇਵਕ ਮਾਨ ਦੇ ਨਾਲ ਪਹੁੰਚੇ ਜੱਦੀ ਪਿੰਡ ਖੇਮੁਆਣਾ, ਬਚਪਨ ਦੀਆਂ ਯਾਦਾਂ ਕੀਤੀਆਂ ਤਾਜ਼ਾ

ਪਰ ਜਦੋਂ ਵਾਰ-ਵਾਰ ਮਿਸ ਪੂਜਾ ਆਪਣੀ ਗੱਲ ਨੂੰ ਦੁਹਰਾਉਂਦੀ ਹੈ ਤਾਂ ਡਾਕਟਰ ਤੰਗ ਆ ਕੇ ਕਹਿੰਦਾ ਹੈ ਕਿ ਮੈਂ ਤੈਨੂੰ ਰੂਹ ਅਫਜ਼ਾ ਨਾ ਲਿਖ ਦੇਵਾਂ। ਸੁਬ੍ਹਾ, ਦੁਪਹਿਰੇ, ਸ਼ਾਮੀਂ….ਜਿਸ ਤੋਂ ਬਾਅਦ ਮਿਸ ਪੂਜਾ ਹੱਥ ਜੋੜਨ ਲੱਗ ਪੈਂਦੀ ਹੈ।ਗਾਇਕਾ ਨੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਇੱਕ ਕੈਪਸ਼ਨ ਵੀ ਲਿਖਿਆ ਹੈ ।ਜਿਸ ‘ਚ ਗਾਇਕਾ ਨੇ ਲਿਖਿਆ ਕਿ ‘ਮੈਨੂੰ ਯਾਦ ਹੈ ਕਿ ਅਸੀਂ ਜਦੋਂ ਬੱਚੇ ਹੁੰਦੇ ਸੀ ਤਾਂ ਅਸੀਂ ਆਪਣੀ ਦਵਾਈ ਲੁਕਾ ਦਿੰਦੇ ਸੀ । ਫਿਰ ਜਦੋਂ ਕਦੇ ਪਿਤਾ ਜੀ ਨੂੰ ਪਤਾ ਲੱਗਦਾ ਸੀ ਅਤੇ ਉਨ੍ਹਾਂ ਨੂੰ ਦਵਾਈ ਲੱਭ ਜਾਂਦੀ ਸੀ ਤਾਂ ਫਿਰ ਕੁੱਟ ਪੈਂਦੀ ਸੀ ਅਤੇ ਨਾਲੇ ਗਾਲ੍ਹਾਂ ਪੈਂਦੀਆਂ ਸਨ । ਕਾਸ਼ ਦਵਾਈਆਂ ਮਿੱਠੀਆਂ ਹੁੰਦੀਆਂ ਰੂਹ ਅਫਜ਼ਾ ਵਰਗੀਆਂ’। 


ਭਾਣਜੀ ਦੇ ਜਨਮ ਦਿਨ ‘ਤੇ ਸਾਂਝੀ  ਕੀਤੀ ਤਸਵੀਰ 

ਬੀਤੇ ਦਿਨ ਗਾਇਕਾ ਦੀ ਭਾਣਜੀ ਦਾ ਜਨਮ ਦਿਨ ਸੀ ਅਤੇ ਗਾਇਕਾ ਨੇ ਆਪਣੀ ਭਾਣਜੀ ਗੁਣਤਾਸ ਦੇ ਨਾਲ ਵੀ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਭਾਣਜੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । ਇਸ ਦੇ ਨਾਲ ਹੀ ਗਾਇਕਾ ਨੇ ਭਾਣਜੀ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ‘ਅੱਜ ਮੇਰੀ ਭਾਣਜੀ ਗੁਣਤਾਸ ਦਾ ਜਨਮਦਿਨ ਹੈ। ਹੈਪੀ ਬਰਥਡੇ ਗੁਣੂ, ਵਾਹਿਗੁਰੂ ਜੀ ਮਿਹਰ ਕਰਨ । ਤੁਸੀਂ ਸਾਰੇ ਵੀ ਵਧਾਈ ਦਿਓ। 

View this post on Instagram

A post shared by Miss Pooja (@misspooja)






Related Post