Sidhu Moose Wala Death Anniversary:ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮਰਹੂਮ ਗਾਇਕ ਦੀ ਪਹਿਲੀ ਬਰਸੀ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸਾਂਝੀ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਹੈ। ਬਲਕੌਰ ਸਿੰਘ ਵੱਲੋਂ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ, ਉਸ 'ਚ ਮਰਹੂਮ ਗਾਇਕ ਦੀ ਬਰਸੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ।

By  Pushp Raj March 6th 2023 08:35 AM -- Updated: March 6th 2023 09:51 AM

Sidhu Moose Wala's First Death Anniversary: ਮਰਹੂਮ ਗਾਇਕ ਸਿੱਧੂ ਮੂਸੇਵਾਲਾ  ਭਾਵੇਂ  ਸਾਨੂੰ ਸਦੀਵੀਂ ਵਿਛੋੜਾ ਦੇ ਗਏ ਹਨ, ਪਰ ਅਜੇ ਉਹ ਆਪਣੇ ਫੈਨਜ਼ ਦੇ ਦਿਲਾਂ ਵਿੱਚ ਜਿਉਂਦੇ ਹਨ। ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਪੁੱਤ ਸਿੱਧੂ ਦੀ ਬਰਸੀ ਨੂੰ ਲੈ ਕੇ ਪੋਸਟ ਸਾਂਝੀ ਕੀਤੀ ਹੈ। ਬਲਕੌਰ ਸਿੰਘ ਵੱਲੋਂ ਜਿਹੜੀ ਪੋਸਟ ਸਾਂਝੀ ਕੀਤੀ ਗਈ ਹੈ, ਉਸ 'ਚ ਮਰਹੂਮ ਗਾਇਕ ਦੀ ਬਰਸੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਗਈ ਹੈ। 


ਦੱਸਣਯੋਗ ਹੈ ਕਿ ਹਾਲ ਹੀ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਪਹਿਲੀ ਬਰਸੀ 29 ਮਈ ਦੀ ਬਜਾਏ 19 ਮਾਰਚ ਨੂੰ ਮਨਾਉਣ ਦਾ ਐਲਾਨ ਕੀਤਾ ਸੀ। ਹੁਣ ਇਸ ਬਾਰੇ ਬਲਕੌਰ ਸਿੰਘ ਨੇ ਅਪਡੇਟ ਸਾਂਝੀ ਕੀਤੀ ਹੈ। 

ਬਲਕੌਰ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਨਵੀਂ ਇੰਸਟਾਗ੍ਰਾਮ ਪੋਸਟ ਦੇ ਮੁਤਾਬਕ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦੀ ਪਹਿਲੀ ਬਰਸੀ 19 ਮਾਰਚ 2023 ਨੂੰ ਮਾਨਸਾ ਦੀ ਨਵੀਂ ਅਨਾਜ ਮੰਡੀ 'ਚ ਮਨਾਉਣ ਦੀ ਜਾਣਕਾਰੀ ਸ਼ੇਅਰ ਕੀਤੀ ਗਈ ਹੈ।

View this post on Instagram

A post shared by Balkaur Singh (@sardarbalkaursidhu)


ਜ਼ਿਕਰਯੋਗ ਹੈ ਕਿ ਬੀਤੇ ਦਿਨ ਵੀ ਬਲਕੌਰ ਸਿੰਘ ਦਾ ਇੱਕ ਬਿਆਨ ਵੀ  ਸਾਹਮਣੇ ਆਇਆ ਸੀ ਕਿ ਮੂਸੇਵਾਲਾ ਦੀ ਪਹਿਲੀ ਬਰਸੀ 29 ਮਈ ਨੂੰ ਆਉਂਦੀ ਹੈ ਪਰ ਭਾਰੀ ਇਕੱਠ ਤੇ ਗਰਮੀ ਨੂੰ ਦੇਖਦਿਆਂ ਕੁਝ 2 ਮਹੀਨੇ ਪਹਿਲਾਂ 19 ਮਾਰਚ ਨੂੰ ਬਰਸੀ ਮਨਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ‘ਕਿਉਂਕਿ ਮੂਸੇਵਾਲਾ ਦੀ ਪਹਿਲੀ ਬਰਸੀ ‘ਤੇ ਭਾਰੀ ਇਕੱਠ ਹੋਵੇਗਾ, ਇਸ ਨੂੰ ਦੇਖਦੇ ਹੋਏ ਬਹੁਤੀ ਗਰਮੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।’ 

ਦੱਸ ਦਈਏ ਕਿ ਸਿੱਧੂ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ 'ਤੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਚਲਾਈ ਹੈ। ਆਏ ਦਿਨ ਬਲਕੌਰ ਸਿੱਧੂ ਤੇ ਚਰਨ ਕੌਰ ਪੋਸਟਾਂ ਰਾਹੀਂ ਪੁੱਤਰ ਲਈ ਇਨਸਾਫ਼ ਦੀ ਮੰਗ ਕਰਦੇ ਹਨ।


ਹੋਰ ਪੜ੍ਹੋ: Karan Aujla and Palak wedding: ਕਰਨ ਔਜਲਾ ਤੇ ਪਲਕ ਵਿਆਹ ਬੰਧਨ 'ਚ ਬੱਝੇ, ਨਵ-ਵਿਆਹੀ ਜੋੜੀ ਦੀ ਤਸਵੀਰਾਂ ਹੋਈਆਂ ਵਾਇਰਲ ਦੇਖੋ ਤਸਵੀਰਾਂ

ਕਾਬਿਲੇਗ਼ੌਰ ਹੈ ਕਿ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗਾਇਕ ਦੇ ਦਿਹਾਂਤ ਨੂੰ ਇੱਕ ਸਾਲ ਹੋਣ ਨੂੰ ਆਇਆ ਹੈ, ਪਰ ਹਾਲੇ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ ਹੈ । ਇਸ ਦੇ ਨਾਲ -ਨਾਲ ਇਹ ਵੀ ਦੱਸ ਦਈਏ ਕਿ ਸਿੱਧੂ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਸੋਸ਼ਲ ਮੀਡੀਆ ‘ਤੇ ਮੂਸੇਵਾਲਾ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਮੁਹਿੰਮ ਚਲਾ ਰਹੇ ਹਨ। 


Related Post