Karan Aujla and Palak wedding: ਕਰਨ ਔਜਲਾ ਤੇ ਪਲਕ ਵਿਆਹ ਬੰਧਨ 'ਚ ਬੱਝੇ, ਨਵ-ਵਿਆਹੀ ਜੋੜੀ ਦੀ ਤਸਵੀਰਾਂ ਹੋਈਆਂ ਵਾਇਰਲ ਦੇਖੋ ਤਸਵੀਰਾਂ
ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਮੰਗੇਤਰ ਪਲਕ ਨਾਲ ਵਿਆਹ ਦੇ ਬੰਧਨ 'ਚ ਬੁਝ ਚੁੱਕੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕਰ ਇਸਦੀ ਜਾਣਕਾਰੀ ਦਿੱਤੀ ਹੈ। ਗਾਇਕ ਨੇ ਇੰਸਟਾਗ੍ਰਾਮ 'ਤੇ ਫੋਟੋਜ਼ ਸ਼ੇਅਰ ਕਰਦੇ ਹੋਏ ਵਿਆਹ ਦੀ ਤਾਰੀਕ ਵੀ ਦੱਸੀ ਹੈ।
Karan Aujla and Palak wedding: ਕਰਨ ਔਜਲਾ ਤੇ ਪਲਕ ਵਿਆਹ ਬੰਧਨ 'ਚ ਬੱਝੇ, ਨਵ-ਵਿਆਹੀ ਜੋੜੀ ਦੀ ਤਸਵੀਰਾਂ ਹੋਈਆਂ ਵਾਇਰਲ ਦੇਖੋ ਤਸਵੀਰਾਂ
Karan Aujla and Palak wedding Pics: ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਆਪਣੀ ਮੰਗੇਤਰ ਪਲਕ ਨਾਲ ਵਿਆਹ ਦੇ ਬੰਧਨ 'ਚ ਬੁਝ ਚੁੱਕੇ ਹਨ। ਹਾਲ ਹੀ ਵਿੱਚ ਇਸ ਨਵ-ਵਿਆਹੀ ਜੋੜੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਕਰਨ ਔਜਲਾ ਆਪਣੀ ਮੰਗੇਤਰ ਪਲਕ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਪਣੀ ਇਨ੍ਹਾਂ ਤਸਵੀਰਾਂ ਦੇ ਨਾਲ ਗਾਇਕ ਨੇ ਆਪਣੇ ਵਿਆਹ ਦੀ ਤਰੀਕ ਵੀ ਦੱਸੀ ਹੈ।
ਸ਼ੇਅਰ ਕੀਤੀ ਗਈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਰਨ ਔਜਲਾ ਨੇ ਸ਼ੇਰਵਾਨੀ ਪਹਿਨੀ ਹੋਈ ਹੈ ਅਤੇ ਪੱਗ ਸਜਾਈ ਹੋਈ ਹੈ, ਉਹ ਲਾੜੇ ਵਾਂਗ ਸਜੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪਲਕ ਨੇ ਲਾਲ ਰੰਗ ਦੇ ਲਹਿਗੇ ਵਿੱਚ ਲਾੜੀ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ। ਇਸ ਲਾਲ ਜੋੜੇ ਵਿੱਚ ਪਲਕ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ. ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਜਿਹੇ 'ਚ ਪੰਜਾਬੀ ਇੰਡਸਟਰੀ ਦੇ ਸਟਾਰ 'ਤੇ ਫੈਨਜ਼ ਕਮੈਂਟ 'ਚ ਇਸ ਜੋੜੀ ਨੂੰ ਵਧਾਈ ਦੇ ਰਹੇ ਹਨ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਰਨ ਔਜਲਾ ਤੇ ਪਲਕ ਦੇ ਪ੍ਰੀ ਵੈਡਿੰਗ ਸ਼ੂਟ ਦੀਆਂ ਤਸਵੀਰਾਂ ਤੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਇਆ ਹਨ, ਜਿਨ੍ਹਾਂ ਨੂੰ ਫੈਨਜ਼ ਨੇ ਬਹੁਤ ਪਸੰਦ ਕੀਤਾ। ਗਾਇਕ ਦੀ ਪੋਸਟ 'ਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਇਸ ਜੋੜੀ ਨੂੰ ਲਗਾਤਾਰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ: Rakesh Roshan: ਰਿਤਿਕ ਰੌਸ਼ਨ ਤੇ ਸਬਾ ਅਜ਼ਾਦ ਦੇ ਵਿਆਹ 'ਤੇ ਰਾਕੇਸ਼ ਰੌਸ਼ਨ ਨੇ ਤੋੜੀ ਚੁੱਪੀ, ਦੱਸੀ ਸੱਚਾਈ
ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਗਾਇਕ ਦੀ ਨਵੀਂ ਐਲਬਮ ਈਪੀ ਫਾਰ ਯੂ ਰਿਲੀਜ਼ ਹੋਈ ਸੀ। ਇਸ ਐਲਬਮ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
