ਜਾਣੋ ਪਾਲੀਵੁੱਡ ਦੇ ਬਿਹਤਰੀਨ ਅਦਾਕਾਰ ਸਰਦਾਰ ਸੋਹੀ ਦੇ ਸੰਘਰਸ਼ ਦੇ ਦਿਨਾਂ ਦੀ ਕਹਾਣੀ, ਕਿਸ ਬਾਲੀਵੁੱਡ ਅਦਾਕਾਰ ਨੇ ਮੁੰਬਈ ‘ਚ ਕੀਤੀ ਸੀ ਮਦਦ

By  Shaminder June 23rd 2020 05:53 PM

ਜੱਟ ਪਰਿਵਾਰ ‘ਚ ਜਨਮ ਲੈਣ ਵਾਲੇ ਸਰਦਾਰ ਸੋਹੀ ਦਾ ਅਸਲੀ ਨਾਂਅ ਪਰਮਜੀਤ ਸਿੰਘ ਹੈ । ਸਰਦਾਰ ਸੋਹੀ ਨਾਂਅ ਉਨ੍ਹਾਂ ਨੂੰ ਹਰਪਾਲ ਟਿਵਾਣਾ ਨੇ ਦਿੱਤਾ ਸੀ ।

ਦਰਅਸਲ ਹਰਪਾਲ ਟਿਵਾਣਾ ਦੇ ਨਾਲ ਥੀਏਟਰ ਕਰਦੇ ਹੋਏ ਉਹ ਆਪਣੀ ਅਦਾਕਾਰੀ ‘ਚ ਏਨੇ ਪ੍ਰਪੱਕ ਹੋ ਗਏ ਸਨ ਕਿ ਉਨ੍ਹਾਂ ਨੂੰ ਹਰਪਾਲ ਜਦੋਂ ਵੀ ਕਿਸੇ ਨਾਲ ਮਿਲਵਾਉਂਦੇ ਤਾਂ ਇਹੀ ਕਹਿੰਦੇ ਕਿ ਇਹ ਸਾਰੇ ਐਕਟਰਾਂ ਦਾ ਸਰਦਾਰ ਹੈ ਸਰਦਾਰ ਸੋਹੀ,ਬਸ ਉਦੋਂ ਤੋਂ ਹੀ ਪੰਜਾਬੀ ਇੰਡਸਟਰੀ ‘ਚ ਉਹ ਸਰਦਾਰ ਸੋਹੀ ਦੇ ਨਾਂਅ ਤੋਂ ਜਾਣੇ ਜਾਣ ਲੱਗ ਪਏ ।ਸਰਦਾਰ ਸੋਹੀ ਹੋਰਾਂ ਨੇ 12-14 ਸਾਲ ਤੱਕ ਥੀਏਟਰ ‘ਚ ਕੰਮ ਕੀਤਾ ।

https://www.instagram.com/p/CBXNZVJCnX7/

ਇਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਕਿਸਮਤ ਅਜ਼ਮਾਉਣ ਲਈ ਮੁੰਬਈ ਚਲੇ ਗਏ । ਉੱਥੇ ਹੀ ਉਨ੍ਹਾਂ ਨੂੰ ਕਈ ਵੱਡੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਜਿਸ ‘ਚ ਸਭ ਤੋਂ ਪਹਿਲਾਂ ਨਾਂਅ ਆਉਦਾ ਹੈ ਗੁਲਜ਼ਾਰ ਸਾਹਿਬ ਦਾ । ਜਿਨ੍ਹਾਂ ਨਾਲ ਉਨ੍ਹਾਂ ਨੇ ਮਿਰਜ਼ਾ ਗਾਲਿਬ ਸੀਰੀਅਲ ‘ਚ ਕੰਮ ਕੀਤਾ । ਫਾਕੇ ਦੇ ਦਿਨਾਂ ‘ਚ ਓਮਪੁਰੀ ਦੇ ਨਾਲ ਤਿੰਨ ਮਹੀਨੇ ਤੱਕ ਉਨ੍ਹਾਂ ਦੇ ਘਰ ਰਹੇ ।

https://www.instagram.com/p/CACCPFkhyMc/

ਗਿਰਿਜਾ ਸ਼ੰਕਰ ਵਰਗੇ ਕਲਾਕਾਰ ਸਰਦਾਰ ਸੋਹੀ ਦੇ ਨਾਲ ਥੀਏਟਰ ਕਰਦੇ ਸਨ । ਹਰਪਾਲ ਟਿਵਾਣਾ ਦੀ ਫ਼ਿਲਮ ਲੌਂਗ ਦਾ ਲਿਸ਼ਾਕਾਰਾ ‘ਚ ਕੰਮ ਕੀਤਾ ਸੀ ।ਇਹ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ , ਦੇਵ ਅਨੰਦ ਦੇ ਭਰਾ ਨਾਲ ਤਹਕੀਕਾਤ ਸੀਰੀਅਲ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਅਨੇਕਾਂ ਹੀ ਛੋਟੇ ਮੋਟੇ ਰੋਲ ਅਣਗਿਣਤ ਸੀਰੀਅਲਸ ‘ਚ ਉਨ੍ਹਾਂ ਨੇ ਕਿਰਦਾਰ ਨਿਭਾਏ । ਸਰਦਾਰ ਸੋਹੀ ਨੂੰ ਬੈਸਟ ਸਪੋਟਿੰਗ ਕੈਟਾਗਿਰੀ ‘ਚ ਫ਼ਿਲਮ ਮਿੰਦੋ ਤਸੀਲਦਾਰਨੀ ਲਈ ਨੌਮੀਨੇਟ ਕੀਤਾ ਗਿਆ ਹੈ । ਤੁਸੀਂ ਵੀ ਸਰਦਾਰ ਸੋਹੀ ਨੂੰ ਜੇਤੂ ਬਨਾਉਣਾ ਚਾਹੁੰਦੇ ਤਾਂ ਵੋਟ ਕਰ ਸਕਦੇ ਹੋ ।

https://www.instagram.com/p/B-vs_ldlube/

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਅਦਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ  https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ

Related Post