‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦੀ ‘ਬੈਸਟ ਸਪੋਰਟਿੰਗ ਐਕਟਰੈੱਸ’ ਲਈ ਕਰੋ ਵੋਟ

By  Rupinder Kaler June 12th 2020 04:08 PM

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਲੈ ਕੇ ਪੀਟੀਸੀ ਪੰਜਾਬੀ ਦੇ ਦਰਸ਼ਕ ਬਹੁਤ ਉਤਸ਼ਾਹਿਤ ਹਨ ਕਿਉਂਕਿ ਇਸ ਵਾਰ ਇਹ ਅਵਾਰਡ ਸ਼ੋਅ ਕੋਰੋਨਾ ਵਾਇਰਸ ਕਰਕੇ ਆਨਲਾਈਨ ਕਰਵਾਇਆ ਜਾ ਰਿਹਾ ਹੈ । ਇਸ ਅਵਾਰਡ ਸਮਾਰੋਹ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ‘ਚ ਹਿੱਟ ਫ਼ਿਲਮਾਂ ਦੇਣ ਵਾਲੇ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ, ਫ਼ਿਲਮ ਪ੍ਰੋਡਿਊਸਰ ਤੇ ਗਾਇਕਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਇੱਕ ਪਲੇਟਫਾਰਮ ਤੇ ਇੱਕਠਾ ਕੀਤਾ ਜਾਵੇਗਾ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ਵੀ ਆਪਣੀ ਪਸੰਦ ਦੀ ਫ਼ਿਲਮ, ਅਦਾਕਾਰ ਤੇ ਅਦਾਕਾਰਾਂ ਨੂੰ ਵੱਖ-ਵੱਖ ਕੈਟਾਗਿਰੀਆਂ ਵਿੱਚ ਵੋਟ ਕਰਕੇ,‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿਵਾ ਸਕਦੇ ਹੋ । ‘ਬੈਸਟ ਸਪੋਰਟਿੰਗ ਐਕਟਰੈੱਸ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਇਹਨਾਂ ਅਦਾਕਾਰਾਂ ਨੂੰ ਰੱਖਿਆ ਗਿਆ ਹੈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ :-

ਕੈਟਾਗਿਰੀ ‘ਬੈਸਟ ਸਪੋਰਟਿੰਗ ਐਕਟਰੈੱਸ’

 

ਅਦਾਕਾਰਾ 

  ਫ਼ਿਲਮ

ਅਨੀਤਾ ਦੇਵਗਨ

 ਜੱਦੀ ਸਰਦਾਰ

ਏਕਤਾ ਬੀਪੀ ਸਿੰਘ

 ਬਲੈਕੀਆ

ਮੰਨਤ ਸਿੰਘ

ਬੈਂਡ ਵਾਜੇ

ਰੁਪਿੰਦਰ ਰੂਪੀ

ਦੂਰਬੀਨ

ਸਤਵੰਤ ਕੌਰ

 ਮਿੱਤਰਾਂ ਨੂੰ ਸ਼ੌੰਕ ਹਥਿਆਰਾਂ ਦਾ

ਉਪਾਸਨਾ ਸਿੰਘ

ਜਿੰਦ-ਜਾਨ

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੀ ਅਦਾਕਾਰਾ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ ।

https://www.instagram.com/p/CBTT02qhirD/

ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ । ਤੁਸੀਂ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਆਨੰਦ ਪੀਟੀਸੀ ਪੰਜਾਬੀ ’ਤੇ ਲਾਈਵ ਮਾਣ ਸਕੋਗੇ । ਇਸ ਤੋਂ ਇਲਾਵਾ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਦਾ ਸਿੱਧਾ ਪ੍ਰਸਾਰਣ ਪੀਟੀਸੀ ਨੈੱਟਵਰਕ ਦੇ ਫੇਸਬੁੱਕ ਪੇਜਾਂ, ਪੀਟੀਸੀ ਪਲੇਅ ਐਪ ਤੇ ਪੀਟੀਸੀ ਨੈੱਟਵਰਕ ਦੀ ਵੈੱਬਸਾਈਟ ’ਤੇ ਕੀਤਾ ਜਾਵੇਗਾ । ਸੋ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।

Related Post