ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020: ਪੰਜਾਬੀ ਫ਼ਿਲਮਾਂ ‘ਚ ਪਾਏ ਗਏ ਯੋਗਦਾਨ ਲਈ ਪ੍ਰੀਤੀ ਸੱਪਰੂ ਨੂੰ ਮਿਲਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ

By  Shaminder July 4th 2020 01:14 PM

ਬੀਤੀ ਰਾਤ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਦਾ ਪ੍ਰਬੰਧ ਕੀਤਾ ਗਿਆ । ਦੁਨੀਆ ਦੇ ਇਤਿਹਾਸ ‘ਚ ਪਹਿਲੀ ਵਾਰ  ਕਰਵਾਏ ਗਏ ਆਨਲਾਈਨ ਅਵਾਰਡ ਸਮਾਰੋਹ ‘ਚ ਪੰਜਾਬੀ ਇੰਡਸਟਰੀ ‘ਚ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਅਵਾਰਡ ਸਮਾਰੋਹ ਦੌਰਾਨ ਪ੍ਰੀਤੀ ਸੱਪਰੂ ਨੂੰ ਪੰਜਾਬੀ ਫ਼ਿਲਮਾਂ ‘ਚ ਪਾਏ ਗਏ ਯੋਗਦਾਨ ਲਈ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ  ਵੱਲੋਂ ਸਨਮਾਨਿਤ ਕੀਤਾ ਗਿਆ ।

https://www.instagram.com/p/B4mcgraFKdD/

ਪ੍ਰੀਤੀ ਸੱਪਰੂ ਦੇ ਫ਼ਿਲਮੀ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇੱਕ ਸਮਾਂ ਅਜਿਹਾ ਸੀ ਜਦੋਂ ਹਰ ਦੂਜੀ ਫ਼ਿਲਮ ਵਿੱਚ ਪ੍ਰੀਤੀ ਸਪਰੂ ਹੀਰੋਇਨ ਹੁੰਦੀ ਸੀ । ਉਹਨਾਂ ਨੇ ਆਪਣੀ ਅਦਾਕਾਰੀ ਨਾਲ ਹਰ ਇੱਕ ਦਾ ਮਨ ਮੋਹਿਆ ਹੋਇਆ ਸੀ । ਬਿੱਲੀਆਂ ਅੱਖਾਂ ਵਾਲੀ ਇਸ ਹੀਰੋਇਨ ਨੂੰ ਅਦਾਕਾਰੀ ਵਿਰਾਸਤ ਵਿੱਚ ਹੀ ਮਿਲੀ ਸੀ ਕਿਉਂਕਿ ਉਹਨਾਂ ਦੇ ਪਿਤਾ ਪਿਤਾ ਡੀ. ਕੇ. ਸਪਰੂ ਵੀ ਵਧੀਆ ਅਦਾਕਾਰ ਸਨ । ਉਹਨਾਂ ਨੇ ਬਾਲੀਵੁੱਡ ਦੀਆਂ 300 ਦੇ ਲੱਗਭਗ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾਏ ਸਨ । ਪ੍ਰੀਤੀ ਸੱਪਰੂ ਦਾ ਭਰਾ ਤੇਜ ਸਪਰੂ ਵੀ ਵਧੀਆ ਅਦਾਕਾਰ ਹੈ ।

https://www.instagram.com/p/B2oBy5pF5hY/

ਪ੍ਰੀਤੀ ਸੱਪਰੂ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਹਿੰਦੀ ਫ਼ਿਲਮ ਹਬਾਰੀ ਤੋਂ ਸ਼ੁਰੂਆਤ ਕੀਤੀ ਸੀ । ਇਸ ਫ਼ਿਲਮ ਤੋਂ ਬਾਅਦ ਉਹ ਅਮਿਤਾਭ ਬੱਚਨ ਦੀ ਫ਼ਿਲਮ ਵਿੱਚ ਅਹਿਮ ਕਿਰਦਾਰ ਵਿੱਚ ਨਜ਼ਰ ਆਏ ਸਨ । ਪੰਜਾਬੀ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਜਦੋਂ ਵਰਿੰਦਰ ਜੀ ਸਰਪੰਚ ਫ਼ਿਲਮ ਬਣਾ ਰਹੇ ਸਨ ਤਾਂ ਉਨ੍ਹਾਂ ਨੂੰ ਇਸ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਕਿਰਦਾਰ ਨਿਭਾਉਣ ਲਈ ਕਿਹਾ ਗਿਆ ਸੀ । ਉਹਨਾਂ ਨੇ ਇਹ ਕਿਰਦਾਰ ਲੋਕਾਂ ਨੂੰ ਏਨਾਂ ਪਸੰਦ ਆਇਆ ਕਿ ਇਹ ਫ਼ਿਲਮ ਸੁਪਰਹਿੱਟ ਰਹੀ ।

https://www.instagram.com/p/CCJMONZFw1q/

ਇਸ ਫ਼ਿਲਮ ਦੀ ਕਾਮਯਾਬੀ ਤੋਂ ਬਾਅਦ ਪ੍ਰੀਤੀ ਸੱਪਰੂ ਨੇ ਆਸਰਾ ਪਿਆਰ ਦਾ, ਦੀਵਾ ਬਲੇ ਸਾਰੀ ਰਾਤ ਵਿੱਚ ਬਾਕਮਾਲ ਅਦਾਕਾਰੀ ਕੀਤੀ ਤੇ ਜਿਹੜੀ ਕਿ ਪੰਜਾਬ ਦੇ ਲੋਕਾਂ ਨੂੰ ਕਾਫੀ ਪਸੰਦ ਆਈ । ਇਹਨਾਂ ਫ਼ਿਲਮਾਂ ਤੋਂ ਬਾਅਦ ਪੀ੍ਰਤੀ ਸੱਪਰੂ ਨੂੰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ । ਇਸ ਤੋਂ ਬਾਅਦ ਉਹਨਾਂ ਨੇ ਵਰਿੰਦਰ ਨਾਲ ਹੀ ਯਾਰੀ ਜੱਟ ਦੀ, ਨਿੰਮੋ, ਦੁਸ਼ਮਣੀ ਦੀ ਅੱਗ ਸਮੇਤ ਹੋਰ ਕਈ ਫ਼ਿਲਮਾਂ ਕੀਤੀਆਂ ਜਿਹੜੀਆਂ ਕਿ ਸੁਪਰ ਹਿੱਟ ਰਹੀਆਂ ।

https://www.instagram.com/p/BwRydeBA1dT/

ਉਹਨਾਂ ਦੀਆਂ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਤਿੱਗਿਆ, ਕੁਰਬਾਨੀ ਜੱਟ ਦੀ, ਭਾਬੋ, ਦੂਜਾ ਵਿਆਹ, ਸਰਦਾਰੀ, ਜਿਗਰੀ ਯਾਰ, ਯਾਰੀ ਜੱਟ ਦੀ, ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ ਵਰਗੀਆਂ ਹਿੱਟ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ । ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਬਾਲੀਵੁੱਡ ਫ਼ਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਲਾਵਾਰਿਸ, ਅਰਪਣ, ਅਵਤਾਰ, ਹਾਦਸਾ, ਬੰਦਿਸ਼, ਦਰਿੰਦਾ, ਸੁਨਿਹਰਾ ਦੌਰ, ਪੁਰਾਣਾ ਮੰਦਰ, ਊਚੇ ਲੋਗ, ਜਗੀਰ ਸਮੇਤ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਅਹਿਮ ਰੋਲ ਨਿਭਾਇਆ ਹੈ ।

Related Post