ਅਹਿਮਦਗੜ੍ਹ ਦੇ ਰਹਿਣ ਵਾਲੇ ਇਸ ਸ਼ਖ਼ਸ ਕੋਲ ਹਨ ਉਹ ਚੀਜ਼ਾਂ,ਜੋ ਤੁਸੀਂ ਪਹਿਲਾਂ ਕਦੇ ਨਹੀਂ ਵੇਖੀਆਂ ਹੋਣੀਆਂ, ਵੇਖੋ ਵੀਡੀਓ 

By  Shaminder February 16th 2019 05:27 PM

ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ । ਕਿਸੇ  ਨੂੰ ਖਾਣ ਪੀਣ ਦਾ ਸ਼ੌਂਕ ਹੁੰਦਾ ਹੈ ਅਤੇ ਕਿਸੇ ਨੂੰ ਪਹਿਨਣ ਪੱਚਰਨ ਦਾ ।ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪੁਰਾਣੀਆਂ ਚੀਜ਼ਾਂ ਇੱਕਠੀਆਂ ਕਰਨ ਦਾ ਸ਼ੌਂਕ ਹੈ । ਜੀ ਹਾਂ ਜੇ ਤੁਸੀਂ ਵੀ ਪੁਰਾਣੀਆਂ ਚੀਜ਼ਾਂ ਵੇਖਣ ਦੇ ਸ਼ੁਕੀਨ ਹੋ ਤਾਂ ਮਲੇਰਕੋਟਲਾ ਦੇ ਕਿਲੇ ਦੀਆਂ ਤਿੰਨ ਸੌ ਸਾਲ ਤੋਂ ਵੱਧ ਪੁਰਾਣੀਆਂ ਨਾਨਕਸ਼ਾਹੀ ਇੱਟਾਂ,ਈਸਟ ਇੰਡੀਆ ਕੰਪਨੀ ਦੇ ਸਿੱਕੇ,ਪੁਰਾਤਨ ਗ੍ਰੰਥ ਅਤੇ ਸਭ ਤੋਂ ਪੁਰਾਣਾ ਅਖ਼ਬਾਰ ,ਕਈ ਸਦੀਆਂ ਪੁਰਾਣਾ ਕੈਮਰਾ ਸਭ ਕੁਝ ਇਸ ਸ਼ਖਸ ਕੋਲੋਂ ਮਿਲ ਜਾਏਗਾ ।

ਹੋਰ ਵੇਖੋ  :ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਕੀਤਾ ਵੱਡਾ ਐਲਾਨ

https://www.youtube.com/watch?v=XlTVunZMOtc

ਅਹਿਮਦਗੜ੍ਹ ਦੇ ਰਹਿਣ ਵਾਲੇ ਅਤੇ ਪੇਸ਼ੇ ਵੱਜੋਂ ਇੱਕ ਮਿਸਤਰੀ ਦਾ ਕੰਮ ਕਰਨ ਵਾਲੇ ਇਸ ਸ਼ਖਸ ਕੋਲ ਬਹੁਤ ਹੀ ਅਮੁੱਲ ਵਿਰਸਾ ਸਾਂਭਿਆ ਹੋਇਆ ਹੈ । ਰੋਪੜੀ ਅਤੇ ਨਿਓਲੀ ਜਿੰਦੇ,ਪੁਰਾਤਨ ਗ੍ਰੰਥ,ਪੁਰਾਣੀ ਚੱਕੀ ਸਣੇ ਹੋਰ ਬਹੁਤ ਸਾਰਾ ਸਾਜੋ ਸਮਾਨ ਸਾਂਭਿਆ ਹੋਇਆ ਹੈ । ਤੁਸੀਂ ਵੀ ਪ੍ਰਾਚੀਨ ਵਸਤੂਆਂ ਰੱਖਣ ਦੇ ਸ਼ੁਕੀਨ ਹੋ ਤਾਂ ਇਸ ਸ਼ਖਸ ਦੇ ਘਰ ਜਾ ਕੇ ਇਨ੍ਹਾਂ ਵਸਤੂਆਂ ਨੂੰ ਵੇਖ ਸਕਦੇ ਹੋ ।ਪੀਟੀਸੀ ਪੰਜਾਬੀ ਵੱਲੋਂ ਵਿਰਸੇ ਨਾਲ ਸਬੰਧਤ ਅਜਿਹੇ ਕਈ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾਂਦੇ ਨੇ । ਉਨ੍ਹਾਂ ਵਿੱਚੋਂ ਹੀ ਇੱਕ ਹੈ ਵਿਰਸਾ । ਜਿਸ ਦਾ ਇੱਕ ਛੋਟਾ ਜਿਹਾ ਭਾਗ ਬਣਾ ਕੇ ਪੇਸ਼ ਕੀਤਾ ਜਾਂਦਾ ਹੈ । ਜਿਸ 'ਚ ਪੰਜਾਬ ਦੇ ਅਮੁੱਲ ਵਿਰਸੇ ਨੂੰ  ਪੂਰੀ ਦੁਨੀਆ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ।

Related Post