ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਕੀਤਾ ਵੱਡਾ ਐਲਾਨ 

Written by  Rupinder Kaler   |  February 16th 2019 05:15 PM  |  Updated: February 16th 2019 05:15 PM

ਪੁਲਵਾਮਾ ਦੇ ਸ਼ਹੀਦਾਂ ਦੀ ਮਦਦ ਲਈ ਅੱਗੇ ਆਏ ਅਮਿਤਾਭ ਬੱਚਨ, ਕੀਤਾ ਵੱਡਾ ਐਲਾਨ 

ਬੀਤੇ ਦਿਨ ਹੋਏ ਅੱਤਵਾਦੀ ਹਮਲੇ ਵਿੱਚ ਸੀਆਰਪੀਐੱਫ ਦੇ 42 ਜਵਾਨ ਸ਼ਹੀਦ ਹੋ ਗਏ ਹਨ ਇਸ ਹਮਲੇ ਦੀ ਹਰ ਪਾਸੇ ਤੋਂ ਨਿੰਦਾ ਹੋ ਰਹੀ ਹੈ । ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਸ ਹਰਕਤ ਕਰਕੇ ਦੇਸ਼ ਭਰ ਦੇ ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ । ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਇਹ ਹਮਲੇ ਦੀ ਨਿਖੇਧੀ ਕੀਤੀ ਹੈ ਪੀੜਤ ਪਰਿਵਾਰਾਂ ਪ੍ਰਤੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

https://twitter.com/juniorbachchan/status/1096381836261900290

ਪਰ ਇਸ ਸਭ ਦੇ ਚਲਦੇ ਬਿੱਗ ਬੀ ਯਾਨੀ ਅਮਿਤਾਭ ਬੱਚਨ ਨੇ ਸ਼ਹੀਦਾ ਦੇ ਪਰਿਵਾਰਾਂ ਦੀ ਮਾਲੀ ਮਦਦ ਕਰਨ ਦਾ ਐਲਾਨ ਕੀਤਾ ਹੈ ।ਅਮਿਤਾਭ ਬੱਚਨ ਨੇ ਇਸ ਹਮਲੇ ਵਿੱਚ ਸ਼ਹੀਦ ਹੋਏ ਹਰ ਜਵਾਨ ਦੇ ਪਰਿਵਾਰ ਨੂੰ 5-5 ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ । ਕੁੱਲ ਰਕਮ ਦੀ ਗੱਲ ਕੀਤੀ ਜਾਵੇ ਤਾਂ ਇਹ ਲਗਭਗ 3  ਕਰੋੜ ਬਣਦੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਾਇਕ ਰਣਜੀਤ ਬਾਵਾ ਤੇ ਗਾਇਕ ਐਮੀ ਵਿਰਕ ਨੇ ਪੰਜਾਬ ਦੇ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਕਰਨ ਦਾ ਐਲਾਨ ਕੀਤਾ ।

Pulwama terrorist attack ranjit bawa donate big amount to shaheed jawans punjab family Pulwama terrorist attack ranjit bawa donate big amount to shaheed jawans punjab family

ਇਹਨਾਂ ਦੋਹਾਂ ਗਾਇਕਾਂ ਨੇ ਪੰਜਾਬ ਦੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ 10-10 ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ । ਐਮੀ ਵਿਰਕ ਨੇ ਇਸ ਹਮਲੇ ਵਿੱਚ ਪੰਜਾਬ ਦੇ ਹਰ ਸ਼ਹੀਦ ਦੇ ਪਰਿਵਾਰ ਨੂੰ ਢਾਈ ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ ।

After Ammy Virk, Ranjit Bawa To Donate Rs 2.5 Lakh Each To Families of Martyrs From Punjab After Ammy Virk, Ranjit Bawa To Donate Rs 2.5 Lakh Each To Families of Martyrs From Punjab

ਇਸ ਸਭ ਦਾ ਐਲਾਨ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ ।ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੇ ਲਿਖਿਆ ਹੈ  ‘Sat shri akaal ji.. Jehre saade veer shaheed hoye aa, ohna de parwaaraan nu main 10lakh rs den da faisla kita( 2,5 lakh each)… main ohna parwaaraan de puttraaan da ghaataa taan nai poora kar sakda, par jo main apne wallon kar sakda , main oh kar rea… umeed krda k tuc v apne wallon help karonge… waheguru mehar kare” ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਐਮੀ ਵਿਰਕ ਨੇ ਆਪਣੀ ਫਿਲਮ ਦਾ ਟਾਈਟਲ ਟਰੈਕ ਵੀ ਇਸ ਘਟਨਾ ਨੂੰ ਦੇਖਦੇ ਹੋਏ ਰੋਕ ਦਿੱਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network