ਪੰਜਾਬ ਦੇ ਸੱਭਿਆਚਾਰ ਨਾਲ ਜੋੜ ਰਹੇ ਨੇ ਦਵਿੰਦਰ ਕੌਰ ਵੱਲੋਂ ਬਣਾਈਆਂ ‘ਗੁੱਡੀਆਂ ਪਟੋਲੇ’, ਦੇਖੋ ਪੀਟੀਸੀ ਪੰਜਾਬੀ ਦੀ ਖਾਸ ਪੇਸ਼ਕਸ਼

By  Lajwinder kaur August 28th 2019 12:07 PM -- Updated: August 28th 2019 12:09 PM

ਗੁੱਡੀਆਂ ਪਟੋਲੇ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਨੇ। ਜਿਸ ‘ਚ ਪੇਂਡੂ ਬਾਲੜੀਆਂ ਗੁੱਡੀਆਂ ਪਟੋਲਿਆਂ ਦੇ ਨਾਲ ਖੇਡ ਦੀਆਂ ਹੁੰਦੀਆਂ ਸਨ। ਬਾਲੜੀਆਂ ਘਰ ਵਿੱਚੋਂ ਰੰਗ ਬਿਰੰਗੀਆਂ ਲੀਰਾਂ ਨਾਲ ਛੋਟੇ ਛੋਟੇ ਆਕਾਰ ਦੀਆਂ ਗੁੱਡੀਆਂ ਪਟੋਲੇ ਬਣਾਉਂਦੀਆਂ ਸਨ। ਪਰ ਇਸ ਮਸ਼ੀਨੀ ਯੁੱਗ ‘ਚ ਇਹ ਵਿਰਸਾ ਕੀਤੇ ਅਲੋਪ ਜਿਹਾ ਹੋ ਗਿਆ ਹੈ। ਪਰ ਕੁਝ ਅਜਿਹੇ ਪੰਜਾਬੀ ਨੇ ਜਿਨ੍ਹਾਂ ਨੇ ਇਸ ਸੱਭਿਆਚਾਰ ਨੂੰ ਸੰਭਾਲ ਕੇ ਰੱਖਿਆ ਹੈ। ਆਓ ਤੂਹਾਨੂੰ ਮਿਲਾਉਂਦੇ ਹਾਂ ਅਜਿਹੀ ਇੱਕ ਪੰਜਾਬਣ ਨਾਲ ਜਿਨ੍ਹਾਂ ਨੇ ਇਸ ਵਿਰਸੇ ਨੂੰ ਸੰਭਾਲਿਆ ਹੋਇਆ ਹੈ। ਦਵਿੰਦਰ ਕੌਰ ਜਿਨ੍ਹਾਂ ਨੇ ਆਪਣੀ ਬਚਪਨ ਦੀ ਸਾਂਝ ਨੂੰ ਸੋਹਣੀਆਂ ਸੋਹਣੀਆਂ ਗੁੱਡੀਆਂ ਦੇ ਰੂਪ ‘ਚ ਸੰਜੋਕੇ ਰੱਖਿਆ ਹੋਇਆ ਹੈ। ਉਨ੍ਹਾਂ ਦੀ ਇਸ ਕਲਾ ਨੂੰ ਲੈ ਕੇ ਖ਼ਾਸ ਗੱਲਬਾਤ ਕੀਤੀ ਪੀਟੀਸੀ ਪੰਜਾਬੀ ਦੀ ਟੀਮ ਨੇ, ਜੋ ਤੁਸੀਂ ਇਸ ਅਰਟੀਕਲ ‘ਚ ਦਿੱਤੀ ਵੀਡੀਓ ‘ਚ ਦੇਖ ਸਕਦੇ ਹੋ।

ਹੋਰ ਵੇਖੋ:ਪ੍ਰਭ ਗਿੱਲ ਤੇ ਰਾਸ਼ੀ ਸੂਦ ਦੀ ਰੋਮਾਂਟਿਕ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਟਾਈਟਲ ਟਰੈਕ, ਦੇਖੋ ਵੀਡੀਓ

ਕਲਾ ਭਵਨ ‘ਚ ਉਨ੍ਹਾਂ ਦੀਆਂ ਗੁੱਡੀਆਂ ਪਟੋਲਿਆਂ ਦੀ ਪ੍ਰਦਰਸ਼ਨੀ ਲਗਾਈ ਗਈ। ਜਿਸ ਨੂੰ ਸਰੋਤਿਆਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਦਵਿੰਦਰ ਕੌਰ ਦੇ ਇਸ ਕੰਮ ਦੀ ਸ਼ਲਾਘਾ ਨਾਮੀ ਲੇਖਕ ਤੇ ਕਵੀ ਸੁਰਜੀਤ ਪਾਤਰ ਜੀ ਨੇ ਵੀ ਕੀਤੀ।

 

Related Post