ਪੀਟੀਸੀ ਪੰਜਾਬੀ ਨੇ ਯੂ.ਕੇ. ‘ਚ ਮਾਰੀ ਬਾਜ਼ੀ, ਹਾਸਿਲ ਕੀਤਾ ਨੰਬਰ ਇੱਕ ਦਾ ਸਥਾਨ

By  Lajwinder kaur August 23rd 2020 10:25 AM -- Updated: August 23rd 2020 10:33 AM

ਪੀਟੀਸੀ ਨੈੱਟਵਰਕ ਦੁਨੀਆਂ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਦੇ ਸਾਰੇ ਹੀ ਚੈਨਲਜ਼ ਨੂੰ ਦੁਨੀਆਂ ਭਰ ‘ਚ ਦੇਖਿਆ ਜਾਂਦਾ ਹੈ । ਅਜਿਹਾ ਹੀ ਹੋਇਆ ਹੈ ਯੂ.ਕੇ. ‘ਚ ਸ਼ੁਕਰਵਾਰ ਵਾਲੇ ਦਿਨ ਜਦੋਂ ਸਾਰੇ ਚੈਨਲਜ਼ ਨੂੰ ਪਛਾੜ ਕੇ ਪੀਟੀਸੀ ਪੰਜਾਬੀ ਨੰਬਰ ਇੱਕ ਚੈਨਲ ਬਣ ਗਿਆ ਹੈ । ਪੀਟੀਸੀ ਪੰਜਾਬੀ ‘ਚ ਬਾਕੀ ਚੈਨਲਜ਼ ਦੇ ਮੁਕਾਬਲੇ 0.10% ਪ੍ਰਤੀਸ਼ਤ ਸ਼ੇਅਰ ਹਾਸਿਲ ਕਰਕੇ ਟਾਪ ‘ਤੇ ਬਣਿਆ ਹੈ । ਸਟਾਰ ਪਲੱਸ 0.09% ਸ਼ੇਅਰ ਦੇ ਨਾਲ ਨੰਬਰ ਦੋ ‘ਤੇ ਰਿਹਾ ।

PTC Punjabi stays top on Friday in UK

ਪੀਟੀਸੀ ਪੰਜਾਬੀ ਨੇ ਸ਼ੁਕਰਵਾਰ ਨੂੰ ਦੁਪਹਿਰ 12, ਅਤੇ  3 ਵਜੇ ਤੋਂ ਲੈ ਕੇ 6ਵਜੇ ਦੇ ਦਰਮਿਆਨ ਵੱਡੀ ਗਿਣਤੀ ਵਿੱਚ ਦਰਸ਼ਕ ਹਾਸਿਲ ਕਰਕੇ ਨੰਬਰ ਇੱਕ ਦਾ ਸਥਾਨ ਹਾਸਿਲ ਕੀਤਾ ਹੈ ।

 

View this post on Instagram

 

Don't miss watching @navvbajwa starrer film 'Raduaa on 23rd August, Sunday at 12:30PM, only on PTC Punjabi. #NavvBajwa #Raduaa #PunjabiFilm #Pollywood #PunjabiCinema #PTC #Punjabi

A post shared by PTC Punjabi (@ptc.network) on Aug 22, 2020 at 2:02am PDT

ਪੀਟੀਸੀ ਪੰਜਾਬੀ ‘ਤੇ ਚਲਦੇ ਸ਼ੋਅਜ਼ ਅਤੇ ਫ਼ਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਹਰ ਵਾਰ ਖ਼ੂਬ ਪਿਆਰ ਮਿਲਦਾ ਹੈ ਜਿਸ ਦੇ ਚਲਦਿਆਂ ਪੀਟੀਸੀ ਪੰਜਾਬੀ ਬਾਕੀ ਚੈਨਲਜ਼ ਨੂੰ ਪਛਾੜ ਕੇ ਨੰਬਰ ਇੱਕ ‘ਤੇ ਬਣਿਆ ਹੋਇਆ ਹੈ । ਪੀਟੀਸੀ ਪੰਜਾਬੀ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਲਈ ਲਾਈਵ ਗੁਰਬਾਣੀ ਚਲਾਉਂਦੇ ਨੇ ।

Related Post