ਪੀਟੀਸੀ ਪੰਜਾਬੀ ਨੇ ਯੂ.ਕੇ. ‘ਚ ਮਾਰੀ ਬਾਜ਼ੀ, ਹਾਸਿਲ ਕੀਤਾ ਨੰਬਰ ਇੱਕ ਦਾ ਸਥਾਨ
ਪੀਟੀਸੀ ਨੈੱਟਵਰਕ ਦੁਨੀਆਂ ਦਾ ਨੰਬਰ ਇੱਕ ਪੰਜਾਬੀ ਨੈੱਟਵਰਕ ਹੈ ਜਿਸ ਦੇ ਸਾਰੇ ਹੀ ਚੈਨਲਜ਼ ਨੂੰ ਦੁਨੀਆਂ ਭਰ ‘ਚ ਦੇਖਿਆ ਜਾਂਦਾ ਹੈ । ਅਜਿਹਾ ਹੀ ਹੋਇਆ ਹੈ ਯੂ.ਕੇ. ‘ਚ ਸ਼ੁਕਰਵਾਰ ਵਾਲੇ ਦਿਨ ਜਦੋਂ ਸਾਰੇ ਚੈਨਲਜ਼ ਨੂੰ ਪਛਾੜ ਕੇ ਪੀਟੀਸੀ ਪੰਜਾਬੀ ਨੰਬਰ ਇੱਕ ਚੈਨਲ ਬਣ ਗਿਆ ਹੈ । ਪੀਟੀਸੀ ਪੰਜਾਬੀ ‘ਚ ਬਾਕੀ ਚੈਨਲਜ਼ ਦੇ ਮੁਕਾਬਲੇ 0.10% ਪ੍ਰਤੀਸ਼ਤ ਸ਼ੇਅਰ ਹਾਸਿਲ ਕਰਕੇ ਟਾਪ ‘ਤੇ ਬਣਿਆ ਹੈ । ਸਟਾਰ ਪਲੱਸ 0.09% ਸ਼ੇਅਰ ਦੇ ਨਾਲ ਨੰਬਰ ਦੋ ‘ਤੇ ਰਿਹਾ ।
ਪੀਟੀਸੀ ਪੰਜਾਬੀ ਨੇ ਸ਼ੁਕਰਵਾਰ ਨੂੰ ਦੁਪਹਿਰ 12, ਅਤੇ 3 ਵਜੇ ਤੋਂ ਲੈ ਕੇ 6ਵਜੇ ਦੇ ਦਰਮਿਆਨ ਵੱਡੀ ਗਿਣਤੀ ਵਿੱਚ ਦਰਸ਼ਕ ਹਾਸਿਲ ਕਰਕੇ ਨੰਬਰ ਇੱਕ ਦਾ ਸਥਾਨ ਹਾਸਿਲ ਕੀਤਾ ਹੈ ।
ਪੀਟੀਸੀ ਪੰਜਾਬੀ ‘ਤੇ ਚਲਦੇ ਸ਼ੋਅਜ਼ ਅਤੇ ਫ਼ਿਲਮਾਂ ਨੂੰ ਵੀ ਦਰਸ਼ਕਾਂ ਵੱਲੋਂ ਹਰ ਵਾਰ ਖ਼ੂਬ ਪਿਆਰ ਮਿਲਦਾ ਹੈ ਜਿਸ ਦੇ ਚਲਦਿਆਂ ਪੀਟੀਸੀ ਪੰਜਾਬੀ ਬਾਕੀ ਚੈਨਲਜ਼ ਨੂੰ ਪਛਾੜ ਕੇ ਨੰਬਰ ਇੱਕ ‘ਤੇ ਬਣਿਆ ਹੋਇਆ ਹੈ । ਪੀਟੀਸੀ ਪੰਜਾਬੀ ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਲਈ ਲਾਈਵ ਗੁਰਬਾਣੀ ਚਲਾਉਂਦੇ ਨੇ ।