ਧਾਰਮਿਕ ਸ਼ਬਦ ‘ਰਾਮ ਗੁਸਈਆ ਜੀਅ ਕੇ ਜੀਵਨਾ’ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

By  Lajwinder kaur January 27th 2020 04:23 PM

ਪੀਟੀਸੀ ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਹਫ਼ਤੇ ਨਾਨਕ ਨਾਮ ਲੇਵਾ ਸੰਗਤ ਲਈ ਨਵੇਂ ਧਾਰਮਿਕ ਸ਼ਬਦ ਸੰਗਤਾਂ ਦੇ ਰੁਬਰੂ ਕੀਤੇ ਜਾਂਦੇ ਹਨ। ਇਸੇ ਸਿਲਸਿਲ੍ਹੇ ਨੂੰ ਅੱਗੇ ਤੋਰਦੇ ਹੋਏ ਇਸ ਹਫ਼ਤੇ ਬੀਬੀ ਰਵਿੰਦਰ ਕੌਰ ਜੀ ਪਟਿਆਲੇ ਵਾਲਿਆਂ ਦੀ ਰਸਭਿੰਨੀ ਆਵਾਜ਼ 'ਚ ਸ਼ਬਦ ‘ਰਾਮ ਗੁਸਈਆ ਜੀਅ ਕੇ ਜੀਵਨਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਧਾਰਮਿਕ ਸ਼ਬਦ ਦੀ ਵੀਡੀਓ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ:'ਹਮਰੀ ਜਿਹਬਾ ਏਕ ਪ੍ਰਭ' ਧਾਰਮਿਕ ਸ਼ਬਦ ਭਾਈ ਕਮਲਜੀਤ ਸਿੰਘ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

ਇਸ ਧਾਰਮਿਕ ਸ਼ਬਦ ਨੂੰ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਜ਼ ਜਿਵੇਂ ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਤੇ ਪੀਟੀਸੀ ਨਿਊਜ਼ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗਤਾਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਲਨ ਉੱਤੇ ਅਨੰਦ ਲੈ ਸਕਦੀਆਂ ਨੇ। ਪੀਟੀਸੀ ਦੇ ਸਾਰੇ ਹੀ ਧਾਰਮਿਕ ਸ਼ਬਦ ਪੀਟੀਸੀ ਪਲੇਅ ਐਪ ਉੱਤੇ ਵੀ ਉਪਲਬਧ ਹਨ। ਪੀਟੀਸੀ ਰਿਕਾਰਡਜ਼ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਨਵੇਂ ਤੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਲੇਬਲ ਹੇਠ ਕਈ ਰਾਗੀਆਂ ਵੱਲੋਂ ਗਾਏ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਧਾਰਮਿਕ ਸ਼ਬਦਾਂ ਨੂੰ ਦੇਸ਼ ਵਿਦੇਸ਼ ‘ਚ ਵੱਸਦੀਆਂ ਸੰਗਤਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

Related Post