ਧਾਰਮਿਕ ਸ਼ਬਦ ‘ਰਾਮ ਗੁਸਈਆ ਜੀਅ ਕੇ ਜੀਵਨਾ’ ਬੀਬੀ ਰਵਿੰਦਰ ਕੌਰ ਜੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦੇਖੋ ਵੀਡੀਓ

written by Lajwinder kaur | January 27, 2020

ਪੀਟੀਸੀ ਨੈੱਟਵਰਕ ਵੱਲੋਂ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਹਰ ਹਫ਼ਤੇ ਨਾਨਕ ਨਾਮ ਲੇਵਾ ਸੰਗਤ ਲਈ ਨਵੇਂ ਧਾਰਮਿਕ ਸ਼ਬਦ ਸੰਗਤਾਂ ਦੇ ਰੁਬਰੂ ਕੀਤੇ ਜਾਂਦੇ ਹਨ। ਇਸੇ ਸਿਲਸਿਲ੍ਹੇ ਨੂੰ ਅੱਗੇ ਤੋਰਦੇ ਹੋਏ ਇਸ ਹਫ਼ਤੇ ਬੀਬੀ ਰਵਿੰਦਰ ਕੌਰ ਜੀ ਪਟਿਆਲੇ ਵਾਲਿਆਂ ਦੀ ਰਸਭਿੰਨੀ ਆਵਾਜ਼ 'ਚ ਸ਼ਬਦ ‘ਰਾਮ ਗੁਸਈਆ ਜੀਅ ਕੇ ਜੀਵਨਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਧਾਰਮਿਕ ਸ਼ਬਦ ਦੀ ਵੀਡੀਓ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਤਿਆਰ ਕੀਤਾ ਗਿਆ ਹੈ। ਹੋਰ ਵੇਖੋ:'ਹਮਰੀ ਜਿਹਬਾ ਏਕ ਪ੍ਰਭ' ਧਾਰਮਿਕ ਸ਼ਬਦ ਭਾਈ ਕਮਲਜੀਤ ਸਿੰਘ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ ਇਸ ਧਾਰਮਿਕ ਸ਼ਬਦ ਨੂੰ ਪੀਟੀਸੀ ਨੈੱਟਵਰਕ ਦੇ ਵੱਖ-ਵੱਖ ਚੈਨਲਜ਼ ਜਿਵੇਂ ਪੀਟੀਸੀ ਸਿਮਰਨ, ਪੀਟੀਸੀ ਪੰਜਾਬੀ ਤੇ ਪੀਟੀਸੀ ਨਿਊਜ਼ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਗਤਾਂ ਪੀਟੀਸੀ ਰਿਕਾਰਡਜ਼ ਦੇ ਯੂਟਿਊਬ ਚੈਲਨ ਉੱਤੇ ਅਨੰਦ ਲੈ ਸਕਦੀਆਂ ਨੇ। ਪੀਟੀਸੀ ਦੇ ਸਾਰੇ ਹੀ ਧਾਰਮਿਕ ਸ਼ਬਦ ਪੀਟੀਸੀ ਪਲੇਅ ਐਪ ਉੱਤੇ ਵੀ ਉਪਲਬਧ ਹਨ। ਪੀਟੀਸੀ ਰਿਕਾਰਡਜ਼ ਵੱਲੋਂ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨ ਲਈ ਨਵੇਂ ਤੇ ਵੱਖਰੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਵੀ ਪੀਟੀਸੀ ਰਿਕਾਰਡਜ਼ ਲੇਬਲ ਹੇਠ ਕਈ ਰਾਗੀਆਂ ਵੱਲੋਂ ਗਾਏ ਸ਼ਬਦ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਨ੍ਹਾਂ ਧਾਰਮਿਕ ਸ਼ਬਦਾਂ ਨੂੰ ਦੇਸ਼ ਵਿਦੇਸ਼ ‘ਚ ਵੱਸਦੀਆਂ ਸੰਗਤਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

0 Comments
0

You may also like