ਇਸ ਵਾਰ ਦੇਖੋ ‘Punjab De Superchef’ ਸੀਜ਼ਨ-6 ‘ਚ ਜ਼ੀਰਕਪੁਰ ਦੀ ਸੋਨੀਆ ਆਪਣੀ ਡਿਸ਼ ਦੇ ਨਾਲ ਜਿੱਤ ਪਾਉ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ

By  Lajwinder kaur March 31st 2021 04:50 PM -- Updated: March 31st 2021 04:51 PM

ਲਓ ਜੀ ਰਸੋਈ ਘਰ ‘ਚ ਬਣਿਆ ਸਵਾਦੀ ਖਾਣਾ ਹੁਣ ਹੋਵੇਗਾ ਜੱਗ ਜ਼ਾਹਿਰ। ਕਿਉਂਕਿ ਆ ਗਿਆ ਹੈ ‘Punjab De Superchef’ ਸੀਜ਼ਨ-6। ਪੀਟੀਸੀ ਪੰਜਾਬੀ ਵੱਲੋਂ ਇਹ ਸ਼ੋਅ ਖਾਣਾ ਬਨਾਉਣ ਦੇ ਸ਼ੁਕੀਨਾਂ ਵਾਸਤੇ ਸ਼ੁਰੂ ਕੀਤਾ ਗਿਆ ਹੈ । ਇਸ ਸ਼ੋਅ ਦੀ ਸ਼ੁਰੂਆਤ ਸਾਲ 2016 ‘ਚ ਪੀਟੀਸੀ ਪੰਜਾਬੀ ‘ਤੇ ਪੰਜਾਬ ਦੇ ਸੁਪਰ ਸ਼ੈੱਫ ਰਿਆਲਟੀ ਸ਼ੋਅ ਵਜੋਂ ਹੋਈ ਸੀ, ਜਿਸ ਰਾਹੀਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਛੁਪੀ ਹੋਈ ਕੁਕਿੰਗ ਦੇ ਹੁਨਰ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਗਿਆ । ਪੰਜਾਬ ਦੇ ਸੁਪਰਸ਼ੈੱਫ ਸੀਜ਼ਨ-6 ਸ਼ੁਰੂ ਹੋ ਗਿਆ ਹੈ ।

punjab de superchef season 6

ਹੋਰ ਪੜ੍ਹੋ :  ਅਸੀਂ ਕਿਸਾਨ ਹਾਂ, ਅਸੀਂ ਮਜ਼ਦੂਰ ਹਾਂ...ਆਉ ਆਪਣੇ ਖੇਤਾਂ ਦੀ ਰਾਖੀ ਕਰੀਏ’-ਸਿੱਪੀ ਗਿੱਲ

 image of punjab de superchef season6

ਸੋ ਇਸ ਵਾਰ ਦੇ ਨਵੇਂ ਐਪੀਸੋਡ ‘ਚ ਦੇਖੋ ਜ਼ੀਰਕਪੁਰ ਦੀ ਸੋਨੀਆ ਆਪਣੇ ਨਵੇਂ ਢੰਗ ਦੇ ਬਣੇ ਦਹੀ ਭੱਲਿਆ ਦੇ ਨਾਲ ਜਿੱਤ ਪਾਉ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ । ਇਹ ਸ਼ੋਅ ਦਾ ਟੈਲੀਕਾਸਟ ਹਰ ਸ਼ੁੱਕਰਵਾਰ ਹੁੰਦਾ ਹੈ।

inside pic of punjab de superchef season 6

ਸੋ ਦੇਖਣਾ ਨਾ ਭੁੱਲਣਾ 2 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਸ਼ਾਮੀ 7.45 ਵਜੇ ਸਿਰਫ ਪੀਟੀਸੀ ਪੰਜਾਬੀ ਉੱਤੇ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੋਕਾਂ ਨੇ ਵੱਧ-ਚੜੇ ਕੇ ਇਸ ਸ਼ੋਅ ‘ਚ ਲਿਆ ਹੈ। ਇਸ ਵਾਰ ਇਸ ਸ਼ੋਅ ‘ਚ ਕੁਕਿੰਗ ਤੇ ਮਸਤੀ ਦਾ ਤੜਕਾ ਲਗਾਉਣਗੇ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ । ਇਸ ਸ਼ੋਅ ਨੂੰ ਦਰਸ਼ਕ ਪੀਟੀਸੀ ਪਲੇਅ ਐਪ ਉੱਤੇ ਵੀ ਦੇਖ ਸਕਦੇ ਨੇ।

 

 

View this post on Instagram

 

A post shared by PTC Punjabi (@ptc.network)

 

Related Post