ਜਾਣੋ ਜਨਮਦਿਨ ‘ਤੇ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’ ਫ਼ਿਲਮ ਦੀ ਅਦਾਕਾਰਾ ਜੋਨਿਤਾ ਡੋਡਾ ਦੀ ਜ਼ਿੰਦਗੀ ਬਾਰੇ

By  Lajwinder kaur June 17th 2019 05:18 PM

ਚੰਡੀਗੜ੍ਹ ‘ਚ ਜੰਮੀ-ਪਲੀ ਪੰਜਾਬ ਦੀ ਖ਼ੂਬਸੂਰਤ ਅਦਾਕਾਰਾ ਜੋਨਿਤਾ ਡੋਡਾ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ। ਜੋਨਿਤਾ ਡੋਡਾ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ ਬਾਲੀਵੁੱਡ ਤੋਂ ਇਲਾਵਾ ਸਾਊਥ ਦੀਆਂ ਕਈ ਫ਼ਿਲਮਾਂ ‘ਚ ਵਾਹ-ਵਾਹੀ ਖੱਟ ਚੁੱਕੇ ਹਨ। ਜੀ ਹਾਂ ਉਹ ਗੁਰਦਾਸ ਮਾਨ, ਹਰਭਜਨ ਮਾਨ ਵਰਗੇ ਨਾਮੀ ਅਦਾਕਾਰਾਂ ਨਾਲ ਫ਼ਿਲਮਾਂ ਕਰ ਚੁੱਕੇ ਹਨ। ਉਹ ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰਾ ਓ ਦਿਲਦਾਰਾ’, ‘ਚੱਕ ਜਵਾਨਾਂ’ ਵਰਗੀ ਕਈ ਪੰਜਾਬੀ ਫ਼ਿਲਮ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ।

ਹੋਰ ਵੇਖੋ:ਜਾਣੋ ਕੰਵਲਜੀਤ ਸਿੰਘ ਦੇ ਬਾਲੀਵੁੱਡ ‘ਸੱਤੇ ਪੇ ਸੱਤਾ’ ਤੋਂ ਟੀ.ਵੀ ਸੀਰੀਅਲ ਬੁਨਿਆਦ ਫੇਰ ਪਾਲੀਵੁੱਡ ‘ਜੀ ਆਇਆਂ ਨੂੰ’ ਤੱਕ ਦਾ ਸਫ਼ਰ

ਇਸ ਤੋਂ ਇਲਾਵਾ ਉਹ ਸਲਮਾਨ ਖ਼ਾਨ ਦੀ ਫ਼ਿਲਮ 'ਮੈਨੇ ਪਿਆਰ ਕਿਉਂ ਕੀਆ'  ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮ ‘ਚ ਕੰਮ ਕਰ ਚੁੱਕੇ ਹਨ। ਅਦਾਕਾਰੀ ਦੇ ਨਾਲ ਉਹ ਨਿਰਦੇਸ਼ਨ ‘ਚ ਵੀ ਆਪਣੇ ਹੱਥ ਅਜਮਾ ਚੁੱਕੇ ਨੇ। ਸ਼ਾਰਟ ਫ਼ਿਲਮ ‘ਹੀਰ-ਅਨਸਟਾਪੇਬਲ’ ਨੂੰ ਜੋਨਿਤਾ ਡੋਡਾ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ਇਸ ਪੰਜਾਬੀ ਸ਼ਾਰਟ ਫ਼ਿਲਮ ‘ਚ ਉਨ੍ਹਾਂ ਨੇ ਵਿਦੇਸ਼ਾਂ 'ਚ ਜਾਣ ਵਾਲੇ ਨੌਜਵਾਨਾਂ ਦੀ ਅਸਲੀਅਤ ਨੂੰ ਬਿਆਨ ਕੀਤਾ ਸੀ। ਜਿਸਦੇ ਚੱਲਦੇ ਉਨ੍ਹਾਂ ਨੇ 'ਹੀਰ' ਲਈ ਬੈਸਟ ਡਾਇਰੈਕਟਰ ਦਾ ਇੰਟਰਨੈਸ਼ਨਲ ਅਵਾਰਡ ਵੀ ਜਿੱਤਿਆ ਸੀ।

Related Post