ਕਾਲਜ ਵਿੱਚ ਆਈ ਟੀਮ ਨੇ ਐਕਟਰੈੱਸ ਸਿਮੀ ਚਹਿਲ ਦੀ ਬਦਲੀ ਜ਼ਿੰਦਗੀ, ਜਾਣੋਂ ਕੀ ਸੀ ਪੂਰੀ ਕਹਾਣੀ  

By  Rupinder Kaler December 24th 2018 06:48 PM

ਪਾਲੀਵੁੱਡ ਐਕਟਰੈੱਸ ਸਿਮੀ ਚਹਿਲ ਦੀਆਂ ਦੀਆਂ ਖੂਬਸੁਰਤ ਅਦਾਵਾਂ ਦਾ ਹਰ ਕੋਈ ਕਾਇਲ ਹੈ । ਪਾਲੀਵੁੱਡ ਵਿੱਚ ਉਹਨਾਂ ਦੀ ਇੱਕ ਤੋਂ ਬਾਅਦ ਇੱਕ ਫਿਲਮ ਆ ਰਹੀ ਹੈ ਜਿਹੜੀ ਕਿ ਬਾਕਸ ਆਫਿਸ 'ਤੇ ਹਿੱਟ ਰਹਿੰਦੀ ਹੈ । ਉਹਨਾਂ ਦੇ ਮੁਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 9 ਮਈ 1996  ਨੂੰ ਅੰਬਾਲਾ ਕੈਂਟ ਵਿੱਚ ਹੋਇਆ ਸੀ । ਸਿਮੀ ਚਹਿਲ ਦਾ ਅਸਲੀ ਨਾਂ ਸਿਮਰਪ੍ਰੀਤ ਕੌਰ ਹੈ ।ਉਹਨਾਂ ਨੇ ਆਪਣੀ 10 ਵੀਂ ਤੱਕ ਦੀ ਪੜਾਈ ਅੰਬਾਲਾ ਕੈਂਟ ਤੋਂ ਹੀ ਕੀਤੀ ਹੈ। ਇਸ ਤੋਂ ਬਾਅਦ ਉਹਨਾਂ ਨੇ ਅਗਲੀ ਪੜਾਈ ਕਰਨ ਲਈ ਚੰਡੀਗੜ ਦੇ ਡੀ ਏ ਵੀ ਕਾਲਜ ਸੈਕਟਰ 16 ਵਿੱਚ ਦਾਖਲਾ ਲੈ ਲਿਆ ਸੀ ।

ਹੋਰ ਵੇਖੋ: ਲੱਖਾਂ ਦੀ ਡ੍ਰੈਸ ਪਹਿਣਕੇ ਮਲਾਇਕਾ ਨੇ ਆਟੋਰਿਕਸ਼ਾ ਦੀ ਕੀਤੀ ਸਵਾਰੀ, ਕੀਮਤ ਜਾਣਕੇ ਹੋ ਜਾਓਗੇ ਹੈਰਾਨ

Simi Chahal Simi Chahal

ਜਿਸ ਸਮੇਂ ਸਿਮੀ ਚਹਿਲ ਕਾਲਜ ਦੀ ਪੜਾਈ ਕਰ ਰਹੀ ਸੀ, ਉਸ ਸਮੇਂ ਉਹਨਾਂ ਦੇ ਹੋਸਟਲ ਵਿੱਚ ਇੱਕ ਟੀਮ ਆਈ ਜਿਹੜੀ ਕਿ ਸਾਬਣ ਦੀ ਐਡ ਬਨਾਉਣਾ ਚਾਹੁੰਦੀ ਸੀ । ਇਸ ਟੀਮ ਨੇ ਹੋਸਟਲ ਦੀਆਂ ਕਈ ਕੁੜੀਆਂ ਦਾ ਆਡੀਸ਼ਨ ਲਿਆ । ਜਿਸ ਵਿੱਚ ਸਿਮੀ ਚਹਿਲ ਨੂੰ ਚੁਣ ਲਿਆ ਗਿਆ । ਸਿਮੀ ਚਹਿਲ ਦੀ ਅਦਾਕਾਰੀ ਟੀਮ ਨੂੰ ਬਹੁਤ ਪਸੰਦ ਆਈ। ਇਸ ਸਭ ਦੇ ਚਲਦੇ ਸਿਮੀ ਚਹਿਲ ਨੇ ਫਿਲਮਾਂ ਵਿੱਚ ਹੀ ਕਰੀਅਰ ਬਨਾਉਣ ਦੀ ਠਾਣ ਲਈ ।

ਹੋਰ ਵੇਖੋ: ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਬਾਰੇ ਕੀ ਸੋਚ ਦੇ ਹਨ, ਜਿਹੜੇ ਖਿਚਵਾਉਣਾ ਚਾਹੁੰਦੇ ਹਨ ਉਹਨਾਂ ਨਾਲ ਤਸਵੀਰ, ਦੇਖੋ ਵੀਡਿਓ

Simi Chahal Simi Chahal

ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖਣ ਲਈ ਸਿਮੀ ਚਹਿਲ ਨੇ ਕਈ ਫਨੀ ਕਲਿੱਪ ਬਨਾਉਣੇ ਸ਼ੁਰੂ ਕਰ ਦਿੱਤੇ, ਜਿਹੜੇ ਕਿ ਲੋਕਾਂ ਨੂੰ ਖੂਬ ਪਸੰਦ ਆਉਂਦੇ ਸਨ । ਇਸ ਵੀਡਿਓ ਦੇ ਜ਼ਰੀਏ ਸਿਮੀ ਦੀ ਪਹਿਚਾਣ ਬਣਨ ਲੱਗੀ । ਸਭ ਤੋਂ ਪਹਿਲਾ ਉਹਨਾਂ ਨੇ 2014  ਵਿੱਚ ਇੱਕ ਗਾਣੇ ਵਿੱਚ ਕੰਮ ਕੀਤਾ ।ਇਸ ਤੋਂ ਬਾਅਦ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਗਾਣੇ ਜਿਵੇਂ ਸਟੈਂਡਰਡ, ਕਮਲੀ ਅਤੇ ਹੋਰ ਕਈ ਗੀਤਾਂ ਵਿੱਚ ਮਾਡਲ ਦੇ ਤੌਰ ਤੇ ਕੰਮ ਕੀਤਾ । ਲੋਕਾਂ ਨੂੰ ਉਹਨਾਂ ਦਾ ਕੰਮ ਬਹੁਤ ਪਸੰਦ ਆਇਆ।

ਹੋਰ ਵੇਖੋ: ਜੈਜ਼ੀ ਬੀ ਨੇ ਦਿੱਤਾ ਸਰੋਤਿਆਂ ਨੂੰ ਕ੍ਰਿਸਮਿਸ ਦਾ ਇਹ ਖਾਸ ਤੋਹਫ਼ਾ, ਦੇਖੋ ਵੀਡੀਓ

https://www.youtube.com/watch?v=Q5DnqfDvtYc

ਇਸ ਤੋਂ ਬਾਅਦ 2016  ਵਿੱਚ ਉਹਨਾਂ ਨੇ ਬੰਬੂਗਾਟ ਫਿਲਮ ਰਾਹੀਂ ਪਾਲੀਵੁੱਡ ਵਿੱਚ ਕਦਮ ਰੱਖਿਆ । ਇਸ ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਸੀ ।ਇਸ ਫਿਲਮ ਵਿੱਚ ਉਹਨਾਂ ਦੇ ਨਾਲ ਐਮੀ ਵਿਰਕ ਸਨ । ਇਸ ਫਿਲਮ ਨੇ ਉਹਨਾਂ ਦੀ ਵੱਖਰੀ ਪਹਿਚਾਣ ਬਣਾ ਦਿੱਤੀ ਸੀ ।

https://www.youtube.com/watch?v=e9u_D-5lYJ4

ਇਸ ਤੋਂ ਬਾਅਦ ਉਹਨਾਂ ਦੀ ਅਮਰਿੰਦਰ ਗਿੱਲ ਨਾਲ ਫਿਲਮ ਆਈ ਸੀ ਸਰਵਣ ਇਹ ਫਿਲਮ ਵੀ ਹਿੱਟ ਰਹੀ । ਇਸ ਤਰ੍ਹਾਂ ਉਹਨਾਂ ਨੇ ਰੱਬ ਦਾ ਰੇਡੀਓ ਵਿੱਚ ਵੀ ਕੰਮ ਕੀਤਾ। ਇਸ ਵਿੱਚ ਉਹਨਾਂ ਦੇ ਨਾਲ ਗਾਇਕ ਤਰਸੇਮ ਜੱਸੜ ਸਨ ।

https://www.youtube.com/watch?v=slYcvBRUWno

ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਗੋਲਕ ਬੁਗਨੀ ਤੇ ਬੱਟੂਆ ਫਿਲਮ ਆਈ ਹੈ। ਸਿਮੀ ਇੱਕ ਤੋਂ ਬਾਅਦ ਇੱਕ ਫਿਲਮਾਂ ਵਿੱਚ ਕੰਮ ਕਰ ਰਹੇ ਹਨ ।

https://www.youtube.com/watch?v=oITLs22edBk

ਸਿਮੀ ਚਹਿਲ ਨੂੰ ਉਹਨਾਂ ਦੀ ਅਦਾਕਾਰੀ ਕਰਕੇ ਕਈ ਅਵਾਰਡ ਵੀ ਮਿਲ ਚੁੱਕੇ ਹਨ ।ਸਿਮੀ ਚਹਿਲ ਹੀ ਉਹ ਐਕਟਰੈੱਸ ਹੈ ਜਿਸ ਨੇ ਬਹੁਤ ਥੋੜੇ ਸਮੇਂ ਵਿੱਚ ਅਦਾਕਾਰੀ ਵਿੱਚ ਵੱਡੀਆਂ ਮੱਲਾਂ ਮਾਰੀਆਂ ਹਨ ।

Related Post