ਲੱਖਾਂ ਦੀ ਡ੍ਰੈਸ ਪਹਿਣਕੇ ਮਲਾਇਕਾ ਨੇ ਆਟੋਰਿਕਸ਼ਾ ਦੀ ਕੀਤੀ ਸਵਾਰੀ, ਕੀਮਤ ਜਾਣਕੇ ਹੋ ਜਾਓਗੇ ਹੈਰਾਨ 

Written by  Rupinder Kaler   |  December 24th 2018 04:30 PM  |  Updated: December 24th 2018 04:30 PM

ਲੱਖਾਂ ਦੀ ਡ੍ਰੈਸ ਪਹਿਣਕੇ ਮਲਾਇਕਾ ਨੇ ਆਟੋਰਿਕਸ਼ਾ ਦੀ ਕੀਤੀ ਸਵਾਰੀ, ਕੀਮਤ ਜਾਣਕੇ ਹੋ ਜਾਓਗੇ ਹੈਰਾਨ 

ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਆਪਣੀ ਖੂਬਸੁਰਤੀ ਅਤੇ ਕੱਪੜਿਆਂ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ।ਉਹ ਕਿਸੇ ਨਾ ਕਿਸੇ ਪਾਰਟੀ ਵਿੱਚ ਮਸ਼ਹੂਰ ਬਰਾਂਡ ਦੇ ਕੱਪੜੇ ਪਹਿਣ ਕੇ ਪਹੁੰਚ ਜਾਂਦੀ ਹੈ । ਹਾਲ ਹੀ ਵਿੱਚ ਉਸ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਹਨਾਂ ਤਸਵੀਰਾਂ ਵਿੱਚ ਉਹ ਆਟੋਰਿਕਸ਼ਾ ਦੀ ਸਵਾਰੀ ਕਰਦੀ ਹੋਈ ਨਜ਼ਰ ਆ ਰਹੀ ਹੈ ।

ਹੋਰ ਵੇਖੋ:ਬੱਬੂ ਮਾਨ ਆਪਣੇ ਪ੍ਰਸ਼ੰਸਕਾਂ ਬਾਰੇ ਕੀ ਸੋਚ ਦੇ ਹਨ, ਜਿਹੜੇ ਖਿਚਵਾਉਣਾ ਚਾਹੁੰਦੇ ਹਨ ਉਹਨਾਂ ਨਾਲ ਤਸਵੀਰ, ਦੇਖੋ ਵੀਡਿਓ

Malaika Arora Malaika Arora

ਇਹਨਾਂ ਤਸਵੀਰਾਂ ਵਿੱਚ ਉਹਨਾਂ ਨੇ ਲਾਲ ਰੰਗ ਦਾ ਜੋਗਰਸ ਪਹਿਨਿਆ ਹੋਇਆ ਹੈ ਤੇ ਉਹ ਕਾਫੀ ਗਲੈਮਰ ਲੁੱਕ ਵਿੱਚ ਦਿਖਾਈ ਦੇ ਰਹੀ ਹੈ । ਇਹਨਾਂ ਤਸਵੀਰਾਂ ਵਿੱਚ ਉਹਨਾਂ ਨੇ ਲਾਈਟ ਮੈਕਅੱਪ ਵੀ ਕੀਤਾ ਹੋਇਆ ਹੈ । ਜਿਹੜਾ ਕਿ ਉਹਨਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ । ਉਹਨਾਂ ਨੇ Fendi ਬਰਾਂਡ ਦਾ ਟਰਾਉਜਰ ਪਾਇਆ ਹੋਇਆ ਹੈ ।

ਹੋਰ ਵੇਖੋ:ਕਪਿਲ ਸ਼ਰਮਾ ਦੀ ਜ਼ਬਰਦਸਤ ਵਾਪਸੀ, ਸ਼ੋਅ ਵਿੱਚ ਰਣਵੀਰ ਸਿੰਘ ਦਾ ਉਡਾਇਆ ਮਜ਼ਾਕ, ਦੇਖੋ ਵੀਡਿਓ

Malaika Arora Malaika Arora

ਜਿਸ ਦੀ ਕੀਮਤ 36 ਹਜ਼ਾਰ ਰੁਪਏ ਹੈ । ਜਦੋਂ ਕਿ ਜੈਕੇਟ ਦੀ ਕੀਮਤ ਇਸ ਤੋਂ ਦੁਗਣੀ ਹੋ ਸਕਦੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਏਨੀਂ ਦਿਨੀਂ ਆਪਣੇ ਅਫੇਅਰ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ ।ਇੱਥੇ ਹੀ ਬਸ ਨਹੀਂ ਮਲਾਇਕਾ ਨੇ ਆਪਣਾ ਨਾਂ ਮਲਾਇਕਾ ਅਰੋੜਾ ਤੋਂ ਬਦਲਕੇ ਮਲਾਇਕਾ ਅਰੋੜਾ ਰੱਖ ਲਿਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network