‘ਬੈਸਟ ਡੈਬਿਊ ਡਾਇਰੈਕਟਰ’ ਕੈਟਾਗਿਰੀ ’ਚ ਜਨਜੋਤ ਸਿੰਘ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

By  Rupinder Kaler July 3rd 2020 11:41 PM

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਡੈਬਿਊ ਡਾਇਰੈਕਟਰ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਜਨਜੋਤ ਸਿੰਘ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST DEBUT DIRECTOR

Amarjit Singh (Kala Shah Kala)

Ishan Chopra (Doorbeen)

Janjot Singh (Chal Mera Putt)

Parmish Verma & Uday Pratap Singh (Dil Diyan Gallan)

Sharan Art (Rabb Da Radio 2)

Sukh Sanghera (Laiye Je Yaarian)

Santosh Thite & Deepak Thaper (Munda Hi Chahida)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

Related Post