‘ਬੈਸਟ ਪ੍ਰਫਾਰਮੈਂਸ ਇਨ ਨੈਗਟਿਵ ਰੋਲ’ ਕੈਟਾਗਿਰੀ ’ਚ ਮਾਨਵ ਵਿਜ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

By  Rupinder Kaler July 3rd 2020 10:09 PM

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਪ੍ਰਫਾਰਮੈਂਸ ਇਨ ਨੈਗਟਿਵ ਰੋਲ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਮਾਨਵ ਵਿਜ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST PERFORMANCE IN NEGATIVE ROLE

Manav Vij (DSP Dev)

Sagar S Sharma (Mitran Nu Shaunk Hathyaran Da)

Victor John (Sikander 2)

Yaad Grewal (Jaddi Sardar)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

Related Post