‘ਬੈਸਟ ਸਪੋਰਟਿੰਗ ਐਕਟਰ’ ਕੈਟਾਗਿਰੀ ’ਚ ਪਵਨ ਰਾਜ ਮਲਹੋਤਰਾ ਨੂੰ ਮਿਲਿਆ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’

By  Rupinder Kaler July 3rd 2020 11:16 PM

‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਸਮਾਰੋਹ ਵਿੱਚ ਪੰਜਾਬੀ ਇੰਡਸਟਰੀ ਦਾ ਹਰ ਵੱਡਾ ਸਿਤਾਰਾ ਜੁੜਿਆ ਹੋਇਆ ਹੈ। ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਦੀ ਨਜ਼ਰ ਇਸ ਸਮਾਰੋਹ ਤੇ ਹੈ । ਇੱਕ-ਇੱਕ ਕਰਕੇ ਵੱਖ ਵੱਖ ਕੈਟਾਗਿਰੀਆਂ ਲਈ ਅਵਾਰਡ ਦਾ ਐਲਾਨ ਹੋ ਰਿਹਾ ਹੈ ‘ਬੈਸਟ ਸਪੋਰਟਿੰਗ ਐਕਟਰ’ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਵਿੱਚ ਪਵਨ ਰਾਜ ਮਲਹੋਤਰਾ ਨੂੰ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਦਿੱਤਾ ਗਿਆ ਹੈ । ਇਸ ਕੈਟਾਗਿਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਟਾਗਿਰੀ ਹੋਰ ਵੀ ਕਈ ਨੌਮੀਨੇਟ ਸਨ । ਜੋ ਕਿ ਇਸ ਤਰ੍ਹਾਂ ਹਨ :-

BEST SUPPORTING ACTOR

Guggu Gill (Jaddi Sardar)

Hardeep Gill (Shadaa)

Hobby Dhaliwal (Doorbeen)

Pavan Raj Malhotra (Jhalle)

Sanjeev Attri (Amaanat)

Sardar Sohi (Mindo Taseeldarni)

Yograj Singh (Teri Meri Jodi)

Gurshabad (Chal Mera Putt)

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਜਿੱਥੇ ਆਸਕਰ ਵਰਗੇ ਹੋਰ ਕਈ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਹਨ ਉੱਥੇ ਪੀਟੀਸੀ ਪੰਜਾਬੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਕਰਵਾ ਕੇ ਐਂਟਰਟੇਨਮੈਂਟ ਦੀ ਦੁਨੀਆ ਵਿੱਚ ਵੱਖਰਾ ਇਤਿਹਾਸ ਰਚਿਆ ਹੈ ।

Related Post