ਪੰਜਾਬੀ ਇੰਡਸਟਰੀ ਦੇ ਨਾਮੀ ਵੀਡੀਓ ਡਾਇਰੈਕਟਰ ਦਿਲਸ਼ੇਰ ਟਰੂ ਮੇਕਰਸ ਬੱਝੇ ਵਿਆਹ ਦੇ ਬੰਧਨ ‘ਚ, ਪੰਜਾਬੀ ਗਾਇਕਾਂ ਨੇ ਦਿੱਤੀਆਂ ਵਧਾਈਆਂ

By  Lajwinder kaur February 3rd 2020 04:20 PM

ਪੰਜਾਬੀ ਮਿਊਜ਼ਿਕ ਜਗਤ ‘ਚ ਵਿਆਹ ਦਾ ਸੀਜ਼ਨ ਚੱਲ ਰਿਹਾ ਹੈ। ਜੀ ਹਾਂ ਹਾਲ ਹੀ ‘ਚ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਮਾਨ ਸਿਮਰਨ ਕੌਰ ਮੁੰਡੀ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਇਨ੍ਹਾਂ ਤੋਂ ਬਾਅਦ ਇੱਕ ਹੋਰ ਵਿਆਹ ਦੀ ਖਬਰ ਸਾਹਮਣੇ ਆਈ ਹੈ, ਇਸ ਵਾਰ ਘੋੜੀ ਚੜ੍ਹੇ ਨੇ ਕੈਮਰੇ ਦੇ ਪਿੱਛੇ ਰਹਿਣ ਵਾਲੇ ਸ਼ਖ਼ਸ਼ ਯਾਨੀਕਿ ਡਾਇਰੈਕਟਰ। ਜੀ ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਵੀਡੀਓ ਡਾਇਰੈਕਟਰ ਦਿਨੇਸ਼ ਟਰੂ ਮੇਕਰਸ ਨੇ ਵੀ ਵਿਆਹ ਦੇ ਲੱਡੂ ਦਾ ਸਵਾਦ ਚੱਖ ਲਿਆ ਹੈ। ਨਾਮੀ ਮਿਊਜ਼ਿਕ ਡਾਇਰੈਕਟਰ ਦਿਲਸ਼ੇਰ ਸਿੰਘ ਭਿੰਡਰ (Dilsher Singh Bhinder) ਵੀ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ।

View this post on Instagram

 

Congratulations @dilsher.trumakers brother ??waheguru mehar kare Mere Bhra te?❤️

A post shared by Jayy Randhawa (SHOOTER) (@jayyrandhawa) on Feb 3, 2020 at 1:32am PST

ਪੰਜਾਬੀ ਗਾਇਕ ਤੇ ਅਦਾਕਾਰ ਜੈ ਰੰਧਾਵਾ ਨੇ ਨਵੀਂ ਵਿਆਹੀ ਜੋੜੀ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਵਧਾਈਆਂ ਦਿਲਸ਼ੇਰ ਟਰੂ ਮੇਕਰਸ ਵੀਰੇ। ਵਾਹਿਗੁਰੂ ਜੀ ਮਿਹਰ ਕਰੇ ਮੇਰੇ ਭਰਾ ‘ਤੇ’

ਹੋਰ ਵੇਖੋ:ਕੇਵੀ ਢਿੱਲੋਂ ਦੀ ਰਿਸੈਪਸ਼ਨ ਪਾਰਟੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਵ੍ਹਾਈਟ ਰੰਗ ਦੇ ਡ੍ਰੈੱਸ ਥੀਮ ‘ਚ ਰੰਗੇ ਨਜ਼ਰ ਆਏ ਇਹ ਸਿਤਾਰੇ

ਇਸ ਤੋਂ ਇਲਾਵਾ ਸੱਜਣ ਅਦੀਬ, ਕੇਵੀ ਢਿੱਲੋਂ, ਸਰਤਾਜ ਵਿਰਕ, ਅਖਿਲ, ਕਰਨ ਰੰਧਾਵਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟਸ ਉੱਤੇ ਸਟੋਰੀ ਪਾ ਕੇ ਪੰਜਾਬੀ ਡਾਇਰੈਕਟਰ ਨੂੰ ਵਧਾਈਆਂ ਦਿੱਤੀਆਂ ਹਨ।

 

View this post on Instagram

 

Mubarka Veere @dilsher.trumakers .. Waheguru hmesha khush rkhe saade praa te pabi nu.. HAPPY MARRIED LIFE BRUH❤️

A post shared by Sartaj Virk (ਵਿਰਕ) (@isartajvirk) on Feb 2, 2020 at 4:51am PST

ਟਰੂ ਮੇਕਰਸ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਵੀਡੀਓਜ਼ ਦਿੱਤੀਆਂ ਹਨ। ਜੇ ਗੱਲ ਕਰੀਏ ਤਾਂ ਹਾਲ ਹੀ ‘ਚ ਕਰਨ ਔਜਲਾ ਦਾ ‘ਝਾਂਜਰ’ ਗੀਤ, ਸੱਜਣ ਅਦੀਬ ਦਾ ‘ਇਸ਼ਕ ਤੋਂ ਵੱਧ ਕੇ’, ਪ੍ਰਭ ਗਿੱਲ ਦਾ ਲਵ ਯੂ ਓਏ, ਸਿੰਗਾ ਦਾ ਫੋਟੋ ਗੀਤ, ਸਣੇ ਕਈ ਹੋਰ ਨਾਮੀ ਗਾਇਕਾਂ  ਦੇ ਗੀਤਾਂ ਦੇ ਵੀਡੀਓਜ਼ ‘ਚ ਆਪਣੀ ਨਿਰਦੇਸ਼ਨ ਦਾ ਜਾਦੂ ਬਿਖੇਰ ਚੁੱਕੇ ਹਨ। ਜੇ ਗੱਲ ਕਰੀਏ ਤਾਂ ਜੈ ਰੰਧਾਵਾ ਦੀ ਆਉਣ ਵਾਲੀ ਫ਼ਿਲਮ ਸ਼ੂਟਰ ਨੂੰ ਟਰੂ ਮੇਕਰਸ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ।

Related Post