ਬੀ ਪਰਾਕ ਨੇ ਆਪਣੇ ਬੇਟੇ ਅਦਾਬ ਦੇ ਨਾਮ ਦਾ ਗੁੰਦਵਾਇਆ ਟੈਟੂ, ਫੈਨਜ਼ ਦੇ ਨਾਲ ਸ਼ੇਅਰ ਕੀਤੀ ਫੋਟੋ
Lajwinder kaur
February 2nd 2021 12:30 PM
ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ-ਪਰਾਕ ਨੇ ਆਪਣੇ ਬੇਟੇ ਅਦਾਬ ਦੇ ਨਾਮ ਦਾ ਟੈਟੂ ਗੁੰਦਵਾਇਆ ਹੈ। 
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਟੈਟੂ ਦੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ- ਮੇਰੀ ਚਮਕ ਅਦਾਬ..ਡੈਡੀ ਤੈਨੂੰ ਬਹੁਤ ਪਿਆਰ ਕਰਦੇ ਨੇ, ਨਾਲ ਹੀ ਉਨ੍ਹਾਂ ਹਾਰਟ ਤੇ ਕਿਸ ਵਾਲੇ ਇਮੋਜ਼ੀ ਪੋਸਟ ਕੀਤੇ ਨੇ ।

ਪਿਛਲੇ ਸਾਲ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀਸ ਕੀਤੀ ਸੀ । ਮੀਰਾ ਤੇ ਬੀ ਪਰਾਕ ਨੇ ਆਪਣੇ ਬੇਟੇ ਦਾ ਨਾਂਅ ਅਦਾਬ ਬੱਚਨ ਰੱਖਿਆ ਹੈ । ਮਾਪੇ ਬਣਨ ਤੋਂ ਬਾਅਦ ਹੀ ਦੋਵੇਂ ਬਹੁਤ ਖੁਸ਼ ਨੇ। ਬੀ ਪਰਾਕ ਅਕਸਰ ਹੀ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ਚ ਬੀ ਪਰਾਕ ਨੇ ਨਵੀਂ ਲਗਜ਼ਰੀ ਕਾਰ ਵੀ ਲਈ ਹੈ ਜਿਸ ਦੀ ਝਲਕ ਉਨ੍ਹਾਂ ਨੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਸੀ।

View this post on Instagram