ਬੀ ਪਰਾਕ ਨੇ ਆਪਣੇ ਬੇਟੇ ਅਦਾਬ ਦੇ ਨਾਮ ਦਾ ਗੁੰਦਵਾਇਆ ਟੈਟੂ, ਫੈਨਜ਼ ਦੇ ਨਾਲ ਸ਼ੇਅਰ ਕੀਤੀ ਫੋਟੋ

written by Lajwinder kaur | February 02, 2021

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ  ਮਿਊਜ਼ਿਕ ਡਾਇਰੈਕਟਰ ਤੇ ਗਾਇਕ ਬੀ-ਪਰਾਕ ਨੇ ਆਪਣੇ ਬੇਟੇ ਅਦਾਬ ਦੇ ਨਾਮ ਦਾ ਟੈਟੂ ਗੁੰਦਵਾਇਆ ਹੈ। inside pic of b praak post for his son ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਨੇ ਛੋਟੀ ਭੈਣ ਸ਼ਮਿਤਾ ਸ਼ੈੱਟੀ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸਕ ਵੀ ਕਮੈਂਟ ਕਰਕੇ ਐਕਟਰੈੱਸ ਨੂੰ ਦੇ ਰਹੇ ਨੇ ਜਨਮਦਿਨ ਦੀ ਵਧਾਈ
ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਟੈਟੂ ਦੀ ਫੋਟੋ ਸਾਂਝੀ ਕਰਦੇ ਹੋਏ ਲਿਖਿਆ ਹੈ- ਮੇਰੀ ਚਮਕ ਅਦਾਬ..ਡੈਡੀ ਤੈਨੂੰ ਬਹੁਤ ਪਿਆਰ ਕਰਦੇ ਨੇ, ਨਾਲ ਹੀ ਉਨ੍ਹਾਂ ਹਾਰਟ ਤੇ ਕਿਸ ਵਾਲੇ ਇਮੋਜ਼ੀ ਪੋਸਟ ਕੀਤੇ ਨੇ । b praak with family ਪਿਛਲੇ ਸਾਲ ਪਰਮਾਤਮਾ ਨੇ ਉਨ੍ਹਾਂ ਨੂੰ ਪੁੱਤਰ ਦੀ ਦਾਤ ਬਖ਼ਸ਼ੀਸ ਕੀਤੀ ਸੀ । ਮੀਰਾ ਤੇ ਬੀ ਪਰਾਕ ਨੇ ਆਪਣੇ ਬੇਟੇ ਦਾ ਨਾਂਅ ਅਦਾਬ ਬੱਚਨ ਰੱਖਿਆ ਹੈ । ਮਾਪੇ ਬਣਨ ਤੋਂ ਬਾਅਦ ਹੀ ਦੋਵੇਂ ਬਹੁਤ ਖੁਸ਼ ਨੇ। ਬੀ ਪਰਾਕ ਅਕਸਰ ਹੀ ਆਪਣੇ ਬੇਟੇ ਦੀਆਂ ਕਿਊਟ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਹਾਲ ਹੀ ਚ ਬੀ ਪਰਾਕ ਨੇ ਨਵੀਂ ਲਗਜ਼ਰੀ ਕਾਰ ਵੀ ਲਈ ਹੈ ਜਿਸ ਦੀ ਝਲਕ ਉਨ੍ਹਾਂ ਨੇ ਫੈਨਜ਼ ਦੇ ਨਾਲ ਸ਼ੇਅਰ ਕੀਤੀ ਸੀ। image of punjabi Singer b praak

 
View this post on Instagram
 

A post shared by B PRAAK(HIS HIGHNESS) (@bpraak)

0 Comments
0

You may also like