ਇਸ ਪੁਰਾਣੀ ਤਸਵੀਰ ‘ਚ ਉਸਤਾਦ ਬੱਬੂ ਮਾਨ ਨੂੰ ਕੀ ਤੁਸੀਂ ਪਹਿਚਾਣਿਆ, ਕਮੈਂਟ ਕਰਕੇ ਦੱਸੋ ਕਿਹੜੇ ਰੰਗ ਦੀ ਪੱਗ ਬੰਨੀ ਹੈ ਗਾਇਕ ਨੇ

By  Lajwinder kaur July 7th 2020 10:04 AM

ਸੋਸ਼ਲ ਮੀਡੀਆ ਉੱਤੇ ਪੁਰਾਣੀਆਂ ਤਸਵੀਰਾਂ ਖੂਬ ਵਾਇਰਲ ਹੁੰਦੀਆਂ ਨੇ । ਅਜਿਹੇ ‘ਚ ਉਸਤਾਦ ਬੱਬੂ ਮਾਨ ਦੀ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀ ਹੈ ।

ਹੋਰ ਵੇਖੋ: 40 ਸਾਲਾਂ ਦੇ ਹੋਏ ਹਰਭਜਨ ਸਿੰਘ, ਲਾਈਫ ਪਾਟਨਰ ਗੀਤਾ ਬਸਰਾ ਨੇ ਭੱਜੀ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸ਼ਕ ਦੇ ਰਹੇ ਨੇ ਵਧਾਈਆਂ

ਇਹ ਪੁਰਾਣੀ ਤਸਵੀਰ ਬੱਬੂ ਮਾਨ ਦੇ ਕਾਲਜ ਸਮੇਂ ਦੀ ਹੈ । ਤਸਵੀਰ ‘ਚ ਉਹ ਆਪਣੇ ਕੁਝ ਸਾਥੀਆਂ ਦੇ ਨਾਲ ਨਜ਼ਰ ਆ ਰਹੇ ਨੇ । 

ਇਸ ਤਸਵੀਰ ‘ਚ ਉਹ ਦੇਸੀ ਅੰਦਾਜ਼ ‘ਚ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਪੁਰਾਣੀ ਤਸਵੀਰ ਖੂਬ ਪਸੰਦ ਆ ਰਹੀ ਹੈ । ਦੱਸ ਦਈਏ ਹਾਲ ਹੀ ‘ਚ ਉਹ ਆਪਣੇ ਨਵੇਂ ਗੀਤ ‘ਰੈਟ ਰੇਸ’ ਦੇ ਟੀਜ਼ਰ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਨੇ । ਇਸ ਤੋਂ ਇਲਾਵਾ ਉਨ੍ਹਾਂ ਦੇ ਫੈਨਜ਼ ਬੱਬੂ ਮਾਨ ਨੂੰ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਦੇਖਣਗੇ । ਉਹ ਬਹੁਤ ਜਲਦ ‘ਸੁੱਚਾ ਸੂਰਮਾ’ ਟਾਈਟਲ ਹੇਠ ਆਉਣ ਵਾਲੀ ਪੰਜਾਬੀ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।  ਕੋਰੋਨਾ ਕਰਕੇ ਫ਼ਿਲਮਾਂ ਦੀ ਰਿਲੀਜ਼ ਉੱਤੇ ਰੋਕ ਲੱਗੀ ਹੋਈ ਹੈ । ਜਦੋਂ ਸਭ ਠੀਕ ਹੋ ਜਾਵੇਗਾ ਤਾਂ ਫ਼ਿਲਮਾਂ ਮੁੜ ਤੋਂ ਸਿਨੇਮਾ ਘਰਾਂ ਦਾ ਸ਼ਿੰਗਰ ਬਣ ਜਾਣਗੀਆਂ ।

Related Post