40 ਸਾਲਾਂ ਦੇ ਹੋਏ ਹਰਭਜਨ ਸਿੰਘ, ਲਾਈਫ ਪਾਟਨਰ ਗੀਤਾ ਬਸਰਾ ਨੇ ਭੱਜੀ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸ਼ਕ ਦੇ ਰਹੇ ਨੇ ਵਧਾਈਆਂ

Written by  Lajwinder kaur   |  July 03rd 2020 06:08 PM  |  Updated: July 03rd 2020 06:20 PM

40 ਸਾਲਾਂ ਦੇ ਹੋਏ ਹਰਭਜਨ ਸਿੰਘ, ਲਾਈਫ ਪਾਟਨਰ ਗੀਤਾ ਬਸਰਾ ਨੇ ਭੱਜੀ ਦੇ ਜਨਮ ਦਿਨ ‘ਤੇ ਸ਼ੇਅਰ ਕੀਤੀ ਪਿਆਰੀ ਜਿਹੀ ਵੀਡੀਓ, ਪ੍ਰਸ਼ੰਸ਼ਕ ਦੇ ਰਹੇ ਨੇ ਵਧਾਈਆਂ

ਭਾਰਤੀ ਕ੍ਰਿਕੇਟ ਦੇ ਤੇਜ਼ ਗੇਂਦਬਾਜ਼ ਹਰਭਜਨ ਸਿੰਘ ਨੇ ਹਮੇਸ਼ਾ ਹੀ ਆਪਣੇ ਪ੍ਰਦਰਸ਼ਨ ਨਾਲ ਸਾਹਮਣੇ ਵਾਲੀ ਟੀਮ ਦੇ ਹੋਸ਼ ਉਡਾਏ ਹਨ । ਅੱਜ ਉਹ ਆਪਣਾ 40ਵਾਂ ਜਨਮ ਦਿਨ ਸੈਲੀਬਰੇਟ ਕਰ ਰਹੇ ਨੇ । ਸੋਸ਼ਲ ਮੀਡੀਆ ਉੱਤੇ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਪ੍ਰਸ਼ੰਸ਼ਕ, ਸਾਥੀ ਖਿਡਾਰੀ ਸਾਰੇ ਹੀ ਸੋਸ਼ਲ ਮੀਡੀਆ ਉੱਤੇ ਭੱਜੀ ਦੇ ਲਈ ਬਰਥਡੇਅ ਵਿਸ਼ ਵਾਲੇ ਸੁਨੇਹੇ ਪੋਸਟ ਕਰ ਰਹੇ ਨੇ ।

ਅਜਿਹੇ ‘ਚ ਉਨ੍ਹਾਂ ਦੀ ਲਾਈਫ ਪਾਟਨਰ ਗੀਤਾ ਬਸਰਾ ਨੇ ਵੀ ਬਹੁਤ ਹੀ ਰੋਮਾਂਟਿਕ ਪੋਸਟ ਹਰਭਜਨ ਲਈ ਪਾਈ ਹੈ । ਇਸ ਦੇ ਨਾਲ ਉਨ੍ਹਾਂ ਨੇ ਇੱਕ ਵੀਡੀਓ ਵੀ ਪੋਸਟ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਬਹੁਤ ਸਾਰੀਆਂ ਫੋਟੋਆਂ ਸ਼ੇਅਰ ਕੀਤੀਆਂ ਨੇ । ਵੀਡੀਓ ਦੇ ਅਖੀਰਲੇ ਹਿੱਸੇ ‘ਚ ਗੀਤਾ ਬਸਰਾ ਤੇ ਬੇਟੀ ਹਿਨਾਇਆ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ । ਦੋਵੇਂ ਹਰਭਜਨ ਸਿੰਘ ਨੂੰ ਬਰਥਡੇਅ ਵਿਸ਼ ਕਰ ਰਹੇ ਨੇ । ਇਸ ਪੋਸਟ ਤੇ ਫੈਨਜ਼ ਵੀ ਕਮੈਂਟਸ ਕਰਕੇ ਭੱਜੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network