20 ਸਾਲ ਦੀ ਉਮਰ ਵਿੱਚ ਦੇਬੀ ਮਕਸੂਦਪੁਰੀ ਦੀ ਨਾਮੀ ਗਾਇਕ ਨੇ ਫੜੀ ਸੀ ਉਂਗਲੀ, ਕਾਮਯਾਬੀ ਦੀਆਂ ਛੂਹੀਆਂ ਬੁਲੰਦੀਆਂ   

By  Rupinder Kaler December 28th 2018 05:04 PM

ਇੱਕ ਸਮਾਂ ਸੀ ਜਦੋਂ ਦੇਬੀ ਮਕਸੂਦਪੁਰੀ ਦਾ ਲਿਖਿਆ ਗਾਣਾ ਹਰ ਪੰਜਾਬੀ ਗਾਇਕ ਦੀ ਸ਼ਾਨ ਬਣਿਆ ਕਰਦਾ ਸੀ ਕਿਉਂ ਦੇਬੀ ਦੀ ਸ਼ਾਇਰੀ ਬਹੁਤ ਹੀ ਮੀਨਿੰਗ ਫੁਲ ਹੁੰਦੀ ਹੈ । 10  ਜੂਨ 1966  ਨੂੰ ਹੁਸ਼ਿਆਰਪੁਰ ਦੇ ਪਿੰਡ ਮਕਸੂਦਪੁਰ ਵਿੱਚ ਜਨਮੇ ਦੇਬੀ ਦੇ ਗਾਣੇ ਹੰਸ ਰਾਜ ਹੰਸ, ਸਰਦੂਲ ਸਿਕੰਦਰ, ਮਨਮੋਹਨ ਵਾਰਿਸ ਕਮਲ ਹੀਰ ਸਮੇਤ ਹੋਰ ਕਈ ਨਾਮਵਰ ਗਾਇਕ ਗਾਉਂਦੇ ਹਨ ।

ਹੋਰ ਵੇਖੋ : ਠੰਡ ‘ਚ ਝੰਬੀ ਗਈ ਜਪਜੀ ਖਹਿਰਾ,ਵੇਖੋ ਵੀਡਿਓ

Debi Makhsoospuri Debi Makhsoospuri

ਦੇਬੀ ਦਾ ਅਸਲੀ ਨਾਂ ਗੁਰਦੇਵ ਸਿੰਘ ਗਿੱਲ ਹੈ ।ਦੇਬੀ ਦਾ ਪੂਰਾ ਪਰਿਵਾਰ ਅਤੇ ਬੱਚੇ ਅੱਜ ਕੱਲ ਕੈਨੇਡਾ ਰਹਿ ਰਹੇ ਹਨ ।ਦੇਬੀ ਮਕਸੂਦਪੁਰੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤਕਾਰ ਵੱਜੋਂ ਐਂਟਰੀ ਕੀਤੀ ਸੀ । ਜਿਸ ਸਮੇਂ ਦੇਬੀ ਨੇ ਮਿਊਜ਼ਿਕ ਇੰਡਸਟਰੀ ਵਿੱਚ ਕਦਮ ਰੱਖਿਆ ਸੀ ਉਸ ਸਮੇਂ ਉਹ ਸਿਰਫ 20  ਸਾਲਾਂ ਦੇ ਸਨ ।

ਹੋਰ ਵੇਖੋ : ਕੌਰ-ਬੀ ਨੇ ਬਾਬਿਆਂ ਤੋਂ ਪਵਾਇਆ ਭੰਗੜਾ, ਦੇਖੋ ਵੀਡਿਓ

Debi Makhsoospuri Debi Makhsoospuri

ਦੇਬੀ ਦਾ ਸਭ ਤੋਂ ਪਹਿਲਾ ਗਾਣਾ ਕੁਲਦੀਪ ਮਾਣਕ ਨੇ ਗਾਇਆ ਸੀ । ਇਸ ਗਾਣੇ ਨਾਲ ਹੀ ਦੇਬੀ ਦੀ ਪੂਰੀ ਇੰਡਸਟਰੀ ਵਿੱਚ ਪਹਿਚਾਣ ਬਣ ਗਈ ਸੀ । ਇਸ ਤੋਂ ਬਾਅਦ ਉਹਨਾਂ ਦੇ ਗਾਣਿਆਂ ਦੀ ਮੰਗ ਹਰ ਗਾਇਕ ਕਰਨ ਲੱਗਾ ਸੀ ।

https://www.youtube.com/watch?v=GdMcBmRgWvE

ਦੇਬੀ ਨੇ ਗਾਇਕ ਵੱਜੋਂ 1994 ਵਿੱਚ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਸੀ । ਉਹਨਾਂ ਦੀ ਪਹਿਲੀ ਕੈਸੇਟ 'ਜਦ ਮਾਂ ਨe੍ਹੀਂ ਰਹਿੰਦੀ' ਹੈ । ਦੇਬੀ ਦੀਆਂ ਹੁਣ ਤੱਕ 15  ਕੈਸੇਟਾਂ ਆ ਚੁੱਕੀਆਂ ਹਨ ।

https://www.youtube.com/watch?v=dyLnbElLqE0

ਇਸ ਤੋਂ ਇਲਾਵਾ ਦੇਬੀ ਦੇ 6 ਅਖਾੜਿਆਂ ਦੀਆਂ ਕੈਸੇਟਾਂ ਆ ਚੁੱਕੀਆਂ ਹਨ । ਉਹਨਾਂ ਦੀਆਂ ਇਹਨਾਂ ਕੈਸੇਟਾਂ ਨੂੰ ਲੋਕ ਬਹੁਤ ਪਿਆਰ ਦੇ ਰਹੇ ਹਨ

https://www.youtube.com/watch?v=MIaGBwdQ0CA

ਦੇਬੀ ਮਕਸੂਦਪੁਰੀ ਨੂੰ ਸਾਹਿਤ ਪੜਨ ਦਾ ਬਹੁਤ ਸ਼ੌਂਕ ਹੈ । ਉਹਨਾਂ ਨੂੰ ਸੁਰਜੀਤ ਪਾਤਰ ਦੀ ਲੇਖਣੀ ਬਹੁਤ ਪਸੰਦ ਹੈ। ਇਸ ਲਈ ਉਹ ਉਹਨਾਂ ਦੀ ਹਰ ਕਿਤਾਬ ਪੜਦੇ ਹਨ ।  ਇਸ ਤੋਂ ਇਲਾਵਾ ਉਹਨਾਂ ਨੂੰ ਜਿਮ ਜਾਣਾ ਵੀ ਬਹੁਤ ਪਸੰਦ ਹੈ ਤੇ ਫੁੱਟਬਾਲ ਉਹਨਾਂ ਦੀ ਪਹਿਲੀ ਪਸੰਦ ਹੈ ।

Debi Makhsoospuri Debi Makhsoospuri

Related Post