ਦੇਖੋ ਵੀਡੀਓ : ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਆਪਣੇ ਨਵੇਂ ਰੋਮਾਂਟਿਕ ਗੀਤ ‘Tere Ton Bina’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ
Lajwinder kaur
November 17th 2020 01:06 PM
ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ਆਪਣੀ ਮਿੱਠੀ ਆਵਾਜ਼ ‘ਚ ਰੋਮਾਂਟਿਕ ‘ਤੇਰੇ ਤੋਂ ਬਿਨਾਂ’ (Tere Ton Bina) ਗੀਤ ਲੈ ਕੇ ਆਏ ਨੇ ।
ਇਸ ਗੀਤ ਦੇ ਬੋਲ ਕਿੰਗ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ Inda Bains ਨੇ ਦਿੱਤਾ ਹੈ । Sahib Sekhon ਵੱਲੋਂ ਗਾਣੇ ਦਾ ਵੀਡੀਓ ਨੂੰ ਤਿਆਰ ਕੀਤਾ ਹੈ । ਗਾਇਕੀ ਤੋਂ ਇਲਾਵਾ ਫ਼ਿਰੋਜ਼ ਖ਼ਾਨ ਖੁਦ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਪਿਆਰ ਭਰੇ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

ਜੇ ਗੱਲ ਕਰੀਏ ਫ਼ਿਰੋਜ਼ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ‘ਡੀਜੇ ਉੱਤੇ ਨੱਚ ਕੇ’ ‘ਮੁੰਡੇ ਮਹਿਫ਼ਿਲਾਂ’, ‘ਸਾਂਝ ਪੁਰਾਣੀ’, ‘ਦਿਲ’, ‘ਇੱਕ ਨਾ ਤੇਰੀ’, ‘ਤੇਰਾ ਫੈਨ’, ‘ਧੋਖਾ’, ‘ਦੁਆਵਾਂ’ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।
