ਦੇਖੋ ਵੀਡੀਓ : ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਆਪਣੇ ਨਵੇਂ ਰੋਮਾਂਟਿਕ ਗੀਤ ‘Tere Ton Bina’ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ

written by Lajwinder kaur | November 17, 2020

ਪੰਜਾਬੀ ਗਾਇਕ ਫ਼ਿਰੋਜ਼ ਖ਼ਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਚੁੱਕੇ ਨੇ । ਜੀ ਹਾਂ ਉਹ ਆਪਣੀ ਮਿੱਠੀ ਆਵਾਜ਼ ‘ਚ ਰੋਮਾਂਟਿਕ ‘ਤੇਰੇ ਤੋਂ ਬਿਨਾਂ’ (Tere Ton Bina) ਗੀਤ ਲੈ ਕੇ ਆਏ ਨੇ ।inside pic of punjabi song

ਹੋਰ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਦੀਵਾਲੀ ਮੌਕੇ ‘ਤੇ ਕੁਝ ਇਸ ਤਰ੍ਹਾਂ ਨਜ਼ਰ ਆਏ ਗੁਰਦਾਸ ਮਾਨ ਦੀ ਨੂੰਹ ਤੇ ਪੁੱਤ, ਤਸਵੀਰਾਂ ਛਾਈਆਂ ਸੋਸ਼ਲ ਮੀਡੀਆ ‘ਤੇ

ਇਸ ਗੀਤ ਦੇ ਬੋਲ ਕਿੰਗ ਗਰੇਵਾਲ ਨੇ ਲਿਖੇ ਨੇ ਤੇ ਮਿਊਜ਼ਿਕ Inda Bains ਨੇ ਦਿੱਤਾ ਹੈ । Sahib Sekhon ਵੱਲੋਂ ਗਾਣੇ ਦਾ ਵੀਡੀਓ ਨੂੰ ਤਿਆਰ ਕੀਤਾ ਹੈ । ਗਾਇਕੀ ਤੋਂ ਇਲਾਵਾ ਫ਼ਿਰੋਜ਼ ਖ਼ਾਨ ਖੁਦ ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਪਿਆਰ ਭਰੇ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

feroz khan pic

ਜੇ ਗੱਲ ਕਰੀਏ ਫ਼ਿਰੋਜ਼ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ‘ਡੀਜੇ ਉੱਤੇ ਨੱਚ ਕੇ’ ‘ਮੁੰਡੇ ਮਹਿਫ਼ਿਲਾਂ’, ‘ਸਾਂਝ ਪੁਰਾਣੀ’, ‘ਦਿਲ’, ‘ਇੱਕ ਨਾ ਤੇਰੀ’, ‘ਤੇਰਾ ਫੈਨ’, ‘ਧੋਖਾ’, ‘ਦੁਆਵਾਂ’ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।

inside pic of feroz khan new song tere toh bina

You may also like