ਕੌਰ ਬੀ ਨੇ ਸ਼ੇਅਰ ਕੀਤੀ ਚਾਹੁਣ ਵਾਲਿਆਂ ਵੱਲੋਂ ਭੇਜੇ ਕੇਕਸ ਦੀ ਤਸਵੀਰ, ਭਾਵੁਕ ਪੋਸਟ ਪਾ ਦੱਸਿਆ ਕਿ ‘ਇੱਕ ਸਮਾਂ ਸੀ ਜਦੋਂ ਇੱਕ ਕੇਕ ਵੀ ਕੱਟ ਨਹੀਂ ਸੀ ਹੁੰਦਾ’

By  Lajwinder kaur July 6th 2020 10:33 AM

ਪੰਜਾਬੀ ਗਾਇਕਾ ਕੌਰ ਬੀ ਜਿਨ੍ਹਾਂ ਦਾ ਬੀਤੇ ਦਿਨੀਂ ਬਰਥਡੇਅ ਸੀ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਫੋਟੋ ਪਾਈ ਹੈ ਜਿਸ ‘ਚ ਉਹ ਬਹੁਤ ਸਾਰੇ ਕੇਕਸ ਦੇ ਨਾਲ ਨਜ਼ਰ ਆ ਰਹੇ । ਪੂਰਾ ਟੇਬਲ ਕੇਕਸ ਦੇ ਨਾਲ ਭਰਿਆ ਹੋਇਆ ਹੈ । kaur b ਹੋਰ ਵੇਖੋ:‘ਅਰਦਾਸ ਕਰਾਂ’ ਦਾ ਝੰਡਾ ਸਿੰਘ ਨਜ਼ਰ ਆਇਆ ਪੱਗ ‘ਚ, ਦਰਸ਼ਕਾਂ ਨੂੰ ਸ਼ਿੰਦਾ ਦੀ ਇਹ ਤਸਵੀਰ ਆ ਰਹੀ ਹੈ ਖੂਬ ਪਸੰਦ

ਕੌਰ ਬੀ ਨੇ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਲਈ ਕਾਫੀ ਸੰਘਰਸ਼ ਕੀਤਾ ਹੈ । ਜਿਸ ਕਰਕੇ ਉਨ੍ਹਾਂ ਇਸ ਫੋਟੋ ਨੂੰ ਪੋਸਟ ਕਰਦੇ ਹੋਏ ਭਾਵੁਕ ਕੈਪਸ਼ਨ ਪਾਉਂਦੇ ਹੋਏ ਲਿਖਿਆ ਹੈ, ‘ਹੈਪੀ ਬਰਥਡੇਅ ਮੈਨੂੰ । ਧੰਨਵਾਦ ਸਾਰਿਆਂ ਦਾ ਇੰਨਾ ਪਿਆਰ ਤੇ ਸ਼ੁਭਕਾਮਨਾਵਾਂ ਲਈ, ਸਾਰਿਆਂ ਦੇ ਮੈਸੇਜ ਮੈਨੂੰ ਮਿਲ ਗਏ ਨੇ ਕੁਝ ਕੁ ਦਾ ਤਾਂ ਰਿਪਲਾਈ ਕਰ ਦਿੱਤਾ ਹੈ ਤੇ ਕੁਝ ਕੁ ਦਾ ਹੋਇਆ ਨਹੀਂ ਹੈ , ਇਹ ਪੋਸਟ ਸਪੈਸ਼ਲ ਤੁਹਾਡੇ ਸਭ ਲਈ ਹੈ ।

ਉਨ੍ਹਾਂ ਨੇ ਅੱਗੇ ਲਿਖਿਆ ਹੈ, ‘ਸੋਚਦੀ ਹਾਂ ਕਿਸੇ ਟਾਈਮ ਇੱਕ ਕੇਕ ਵੀ ਨਹੀਂ ਕੱਟ ਹੁੰਦਾ ਸੀ ਅੱਜ ਤੁਸੀਂ ਸਭ ਨੇ ਏਨੀਂ ਦੂਰੋਂ ਦੂਰੋਂ ਮੇਰੇ ਲੀ ਏਨਾਂ ਪਿਆਰ ਕੇਕ ਤੇ ਤੋਹਫ਼ੇ ਲੈ ਕੇ ਆਉਂਦੇ ਹੋ, ਵਾਹਿਗੁਰੂ ਜੀ ਮੈਨੂੰ ਪਿਆਰ ਕਰਨ ਵਾਲੇ ਫੈਨਜ਼, ਦੋਸਤ, ਪਰਿਵਾਰ ਸਭ ਨੂੰ ਖੁਸ਼ ਰੱਖਣ #Thx2all #Blessed #Jatti’ । ਕੌਰ ਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

Related Post