ਪੰਜਾਬੀ ਗਾਇਕ ਖ਼ਾਨ ਸਾਬ ਪਹੁੰਚੇ ‘ਗੁਰੂ ਨਾਨਕ ਮੋਦੀ ਖਾਨਾ’, ਕੀਤੀ ਲੋਕਾਂ ਦੀ ਸੇਵਾ, ਦੇਖੋ ਵੀਡੀਓ

By  Lajwinder kaur July 10th 2020 05:29 PM -- Updated: July 10th 2020 05:48 PM

ਪੰਜਾਬੀ ਗਾਇਕ ਖ਼ਾਨ ਸਾਬ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ । ਪੰਜਾਬੀ ਗਾਇਕ ਖ਼ਾਨ ਸਾਬ ਜੋ ਕਿ ‘ਗੁਰੂ ਨਾਨਕ ਮੋਦੀ ਖਾਨਾ’ ਪਹੁੰਚੇ । ਇਸ ਵੀਡਓ ‘ਚ ਗਾਇਕ ਖ਼ਾਨ ਸਾਬ ਲੋਕਾਂ ਨੂੰ ਦਵਾਈਆਂ ਦੇਣ ਦੀ ਸੇਵਾ ਨਿਭਾਉਂਦੇ ਹੋਏ ਨਜ਼ਰ ਆਏ ।

ਹੋਰ ਵੇਖੋ: ‘ਵਿਦੇਸ਼ ਜਾਣ ਲਈ ਕਿਉਂ ਮਜਬੂਰ ਹੈ ਪੰਜਾਬ ਦਾ ਨੌਜਵਾਨ’ ਇਸ ਦਰਦ ਨੂੰ ਬਿਆਨ ਕਰ ਰਿਹਾ ਹੈ ‘ਚੱਲ ਮੇਰਾ ਪੁੱਤ 2’ ਨਵਾਂ ਗੀਤ ‘ਮਜਬੂਰੀ’, ਦੇਖੋ ਵੀਡੀਓ

ਵੀਡੀਓ ‘ਚ ਖ਼ਾਨ ਸਾਬ  ਗੁਰੂ ਨਾਨਕ ਮੋਦੀ ਖਾਨਾ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਮੋਦੀ ਖਾਨਾ ਦੀ ਸਪੋਟ ਕਰਦੇ ਹਾਂ ।

ਇਸ ਵੀਡੀਓ ਨੂੰ ਉਨ੍ਹਾਂ ਨੇ ਫੇਸਬੁੱਕ ਉੱਤੇ ਵੀ ਸ਼ੇਅਰ ਕੀਤਾ ਹੈ ਤੇ ਨਾਲ ਹੀ ਗੁਰੂ ਨਾਨਕ ਮੋਦੀ ਖਾਨਾ ਵੱਲੋਂ ਕਰੀ ਜਾਂਦੀ ਲੋਕ ਭਲਾਈ ਦੇ ਕੰਮ ਦੀ ਸ਼ਲਾਘਾ ਕੀਤੀ । ਗੁਰੂ ਨਾਨਕ ਮੋਦੀਖਾਨਾ ਇਸ ਕਰਕੇ ਚਰਚਾ ‘ਚ ਬਣਿਆ ਹੋਇਆ ਹੈ, ਇੱਕ ਤਾਂ ਉਹ ਗਰੀਬ ਲੋਕਾਂ ਨੂੰ ਹੋਲਸੇਲ ਰੇਟਾਂ ’ਤੇ ਦਵਾਈਆਂ ਮੁਹੱਈਆ ਕਰਵਾ ਰਹੇ ਨੇ । ਇਸ ਤੋਂ ਇਲਾਵਾ ਮੈਡੀਸਿਨ ਮਾਫ਼ੀਆ ਵਾਲਿਆਂ ਦੀ ਪੋਲ ਖੋਲ ਕੇ ਲੋਕਾਂ ਅੱਗੇ ਰੱਖ ਦਿੱਤੀ ਹੈ, ਕਿਵੇਂ ਸਸਤੀਆਂ ਦਵਾਈਆਂ ਨੂੰ ਮਹਿੰਗੇ ਰੇਟ ਦੇ ਨਾਲ ਵੇਚਿਆ ਜਾ ਰਿਹਾ ਹੈ ।

Related Post