ਅੰਮ੍ਰਿਤ ਮਾਨ ਦੀ ਕਲਮ ‘ਚੋਂ ਨਿਕਲਿਆ ਤੇ The PropheC ਦੀ ਆਵਾਜ਼ ਨਾਲ ਸ਼ਿੰਗਾਰਿਆ ‘ਤੂੰ ਹੀ ਆ’ ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
ਪੰਜਾਬੀ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਦੀ ਪ੍ਰੋਫੇਸੀ ਆਪਣੇ ਨਵੇਂ ਗੀਤ ‘ਤੂੰ ਹੀ ਆ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਨੇ ਇਸ ਗਾਣੇ ਨੂੰ ਉਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਹ ਗਾਣਾ ਰੋਮਾਂਟਿਕ ਜ਼ੌਨਰ ਦਾ ਹੈ ਜਿਸ ਦੇ ਦਿਲਾਂ ਨੂੰ ਛੂਹ ਜਾਣ ਵਾਲੇ ਬੋਲ ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਤੇ ਦੀ ਪ੍ਰੋਫੇਸੀ ਨੇ ਮਿਲਕੇ ਲਿਖੇ ਨੇ।
ਇਸ ਗਾਣੇ ਨੂੰ ਦੀ ਪ੍ਰੋਫੇਸੀ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ, ਜਿਸ ਨੂੰ ਮੁਟਿਆਰ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਪਿੱਛੇ-ਪਿੱਛੇ ਗੇੜੇ ਲਗਾਉਂਦਾ ਹੈ। ਇਸ ਗਾਣੇ ‘ਚ ਉਹ ਮੁਟਿਆਰ ਦੀਆਂ ਤਾਰੀਫ਼ਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗਾਣੇ ਦੀ ਵੀਡੀਓ Hector Toro ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਗਾਣੇ ਨੂੰ The PropheC ਦੇ ਆਫੀਸ਼ੀਅਲ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਰੱਜ ਕੇ ਪਿਆਰ ਮਿਲ ਰਿਹਾ ਹੈ ਜਿਸਦੇ ਚੱਲਦੇ ਗਾਣਾ ਟਰੈਂਡਿੰਗ ‘ਚ ਛਾਇਆ ਹੋਇਆ ਹੈ।
View this post on Instagram
ਦੀ ਪ੍ਰੋਫੇਸੀ ਕਈ ਨਾਮੀ ਗਾਇਕ ਅੰਮ੍ਰਿਤ ਮਾਨ ਤੇ ਸਿੱਧੂ ਮੂਸੇਵਾਲਾ ਵਰਗੇ ਗਾਇਕਾਂ ਦੇ ਗੀਤਾਂ ‘ਚ ਮਿਊਜ਼ਿਕ ਦੇ ਚੁੱਕੇ ਹਨ।