ਯਾਰੀ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਟਾਈਸਨ ਸਿੱਧੂ ਦਾ ਨਵਾਂ ਗੀਤ ‘ਯਾਰਾਂ ਲਈ’, ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

Written by  Lajwinder kaur   |  September 02nd 2019 12:02 PM  |  Updated: September 02nd 2019 12:02 PM

ਯਾਰੀ ਦੀ ਅਹਿਮੀਅਤ ਨੂੰ ਬਿਆਨ ਕਰ ਰਿਹਾ ਹੈ ਟਾਈਸਨ ਸਿੱਧੂ ਦਾ ਨਵਾਂ ਗੀਤ ‘ਯਾਰਾਂ ਲਈ’, ਦਰਸ਼ਕਾਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ, ਦੇਖੋ ਵੀਡੀਓ

ਟਾਈਸਨ ਸਿੱਧੂ ਆਪਣੇ ਨਵੇਂ ਗੀਤ ‘ਯਾਰਾਂ ਲਈ’ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਉਨ੍ਹਾਂ ਨੇ ਇਹ ਗੀਤ ਪਿਆਰ ਦੇ ਨਾਲ ਦੋਸਤਾਂ ਦੀ ਜ਼ਿੰਦਗੀ ‘ਚ ਕੀ ਅਹਿਮੀਅਤ ਹੁੰਦੀ ਹੈ ਉਸ ਨੂੰ ਬਿਆਨ ਕੀਤਾ ਹੈ। ‘ਯਾਰਾਂ ਲਈ’ ਗਾਣੇ ਦਾ ਵੀਡੀਓ ਬਹੁਤ ਹੀ ਸ਼ਾਨਦਾਰ ਹੈ ਜਿਸ ਨੂੰ ਗੁਰਿੰਦਰ ਬਾਵਾ ਵੱਲੋਂ ਤਿਆਰ ਕੀਤਾ ਗਿਆ ਹੈ।

ਹੋਰ ਵੇਖੋ:ਪ੍ਰਸ਼ੰਸਕ ਨੇ ਸਿੱਧੂ ਮੂਸੇਵਾਲਾ ਦੇ ਲਈ ਦੀਵਾਨਗੀ ਨੂੰ ਕੁਝ ਇਸ ਤਰ੍ਹਾਂ ਕੀਤਾ ਬਿਆਨ, ਦੇਖੋ ਤਸਵੀਰਾਂ

ਜੇ ਗੱਲ ਕਰੀਏ ਗਾਣੇ ਦੇ ਬੋਲਾਂ ਦੀ ਤਾਂ ਉਹ ਟਾਈਸਨ ਸਿੱਧੂ ਦੀ ਕਲਮ ‘ਚੋਂ ਹੀ ਨਿਕਲੇ ਨੇ। ਯਾਰਾ ਲਈ ਗਾਣੇ ਦਾ ਮਿਊਜ਼ਿਕ ਸਰ ਮੇਨੀ ਨੇ ਦਿੱਤਾ ਹੈ। ਇਸ ਗਾਣੇ ਨੂੰ ਗੀਤ ਐੱਮ.ਪੀ 3 ਦੇ ਯੂ ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਟਾਈਸਨ ਸਿੱਧੂ ਦੇ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਟਾਈਸਨ ਸਿੱਧੂ ਇਸ ਤੋਂ ਪਹਿਲਾਂ ਵੀ ਬਾਪੂ,ਕਿਰਦਾਰ, ਰਾਵੀ, ਅਣਖੀ, ਨਜ਼ਾਰੇ, ਜ਼ਿੰਦਗੀ ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network