ਬਾਲੀਵੁੱਡ ਦੀਆਂ ਇਨ੍ਹਾਂ ਫ਼ਿਲਮਾਂ 'ਚ ਲੱਗਿਆ ਪੰਜਾਬੀ ਗੀਤਾਂ ਦਾ ਤੜਕਾ

By  Shaminder April 2nd 2019 01:21 PM -- Updated: April 2nd 2019 01:22 PM

ਬਾਲੀਵੁੱਡ ਦੀਆਂ ਫ਼ਿਲਮਾਂ 'ਚ ਪੁਰਾਣੇ ਗੀਤਾਂ ਨੂੰ ਰਿਮਿਕਸ ਕਰਨ ਦਾ ਟ੍ਰੈਂਡ ਨਵਾਂ ਨਹੀਂ ਹੈ । ਪਰ ਹੁਣ ਪੁਰਾਣੇ ਹਿੰਦੀ ਗੀਤਾਂ ਨੂੰ ਰਿਮਿਕਸ ਕਰਨ ਦੇ ਨਾਲ-ਨਾਲ ਪੰਜਾਬੀ ਗੀਤ ਸ਼ਾਮਿਲ ਕਰਕੇ ਫ਼ਿਲਮ ਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ । ਕਿਉਂਕਿ ਬਾਲੀਵੁੱਡ 'ਚ ਅਕਸਰ ਇਹ ਵੇਖਣ ਨੂੰ ਮਿਲਦਾ ਹੈ ਕਿ ਕਈ ਫ਼ਿਲਮਾਂ ਗੀਤਾਂ ਦੀ ਬਦੌਲਤ ਹੀ ਹਿੱਟ ਹੋ ਜਾਂਦੀਆਂ ਨੇ । ਦੋ ਹਜ਼ਾਰ ਚੌਦਾਂ 'ਚ ਆਈ ਫ਼ਿਲਮ ਹੰਪਟੀ ਸ਼ਰਮਾ ਦੀ ਦੁਲਹਨੀਆ ਦਾ ਗੀਤ ਸੈਟਰਡੇ-ਸੈਟਰਡੇ ਕਾਫੀ ਹਿੱਟ ਹੋਇਆ ਸੀ ।

ਹੋਰ ਵੇਖੋ :ਪੰਜਾਬੀ ਗਾਇਕਾਂ ਦੇ ਇਹ 15 ਗੀਤ ਜੋ ਬਣੇ ਬਾਲੀਵੁੱਡ ਦੀ ਸ਼ਾਨ

https://www.youtube.com/watch?v=OljkSVLIt6c

ਇਹ ੨੦੧੨ 'ਚ ਆਏ ਇਸੇ ਟਾਈਟਲ ਹੇਠ ਆਏ ਪੰਜਾਬੀ ਗੀਤ ਦਾ ਰਿਮਿਕਸ ਸੀ ।ਇਸ ਫਿਲਮ 'ਚ ਲਿਆ ਗਿਆ ਵੀਡੀਓ  ਇਸ ਦੇ ਅਸਲੀ ਵੀਡੀਓ ਨਾਲੋਂ ਕਾਫੀ ਅਲੱਗ ਹੈ । ਇਸ 'ਚ ਰੈਪਰ ਬਾਦਸ਼ਾਹ ਵੀ ਨਜ਼ਰ  ਆ ਰਹੇ ਨੇ । ਇਸ ਗੀਤ ਨੂੰ ਪੰਜਾਬੀ ਗਾਇਕ ਇੰਦੀਪ ਬਖਸ਼ੀ ਨੇ ਗਾਇਆ ਸੀ ।

ਹੋਰ ਵੇਖੋ :ਰੈਪਰ ਬਾਦਸ਼ਾਹ ਦੇ ਚੈਲੇਂਜ ਦਾ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ

https://www.youtube.com/watch?v=0fXlZ3vnQd0

ਇਸ ਗੀਤ ਨੂੰ ਇੱਕ ਕਲੱਬ 'ਚ ਸ਼ੂਟ ਕੀਤਾ ਗਿਆ ਸੀ । ਇਹੀ ਨਹੀਂ ਹਾਲ 'ਚ ਹੀ ਸੰਦਲੀ ਸੰਦਲੀ ਨੈਣਾਂ ਗੀਤ ਨੂੰ ਵੀ ਫ਼ਿਲਮ ਲੁਕਾਛਿਪੀ 'ਚ ਨਵੇਂ ਤਰੀਕੇ ਨਾਲ ਗਾ ਕੇ ਪੇਸ਼ ਕੀਤਾ ਗਿਆ ਹੈ ।

ਹੋਰ ਵੇਖੋ :ਨੀਰੂ ਬਾਜਵਾ ਨੇ ਆਪਣੀ ਫੈਨ ਦਾ ਵੀਡਿਓ ਕੀਤਾ ਸਾਂਝਾ

https://www.youtube.com/watch?v=kHFNHbABTxg

ਇਸ ਤੋਂ ਇਲਾਵਾ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ 'ਚ ਵੀ ਗੁੜ ਨਾਲੋਂ ਇਸ਼ਕ ਮਿੱਠਾ ਗੀਤ ਨਵਰਾਜ ਹੰਸ ਨੇ ਗਾਇਆ ਸੀ ਜਿਸ ਨੂੰ ਸੋਨਮ ਕਪੂਰ ਅਤੇ ਅਨਿਲ ਕਪੂਰ 'ਤੇ ਫ਼ਿਲਮਾਇਆ ਗਿਆ ਸੀ ।

ਹੋਰ ਵੇਖੋ :ਗੁਰੁ ਰੰਧਾਵਾ ਨੇ ਗੁਰੂਗ੍ਰਾਮ ‘ਚ ਖਰੀਦਿਆ ਨਵਾਂ ਘਰ,ਗ੍ਰਹਿ ਪ੍ਰਵੇਸ਼ ‘ਤੇ ਰਖਵਾਇਆ ਸ਼੍ਰੀ ਅਖੰਡ ਸਾਹਿਬ ਦਾ ਪਾਠ

https://www.youtube.com/watch?v=8p8ZIE3riEU

ਇਸ ਤੋਂ ਇਲਾਵਾ ਫ਼ਿਲਮ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ ਬਧਾਈ ਹੋ 'ਚ ਵੀ ਇੱਕ ਪੰਜਾਬੀ ਗੀਤ "ਅੱਜ ਫਿਰ ਕਿੱਥੇ ਚੱਲੀ ਏਂ ਮੋਰਨੀ ਬਣ ਕੇ" ਜਿਸ ਨੂੰ ਗੁਰੁ ਰੰਧਾਵਾ ਨੇ ਗਾਇਆ ਸੀ  ਅਤੇ ਬਾਲੀਵੁੱਡ ਦੀ ਕਰੀਬ ਹਰ ਫ਼ਿਲਮ 'ਚ ਪੰਜਾਬੀ ਗੀਤਾਂ ਦਾ ਤੜਕਾ ਲਗਾਇਆ ਜਾ ਰਿਹਾ ਹੈ ।

Related Post