ਪੰਜਾਬੀ ਗਾਇਕਾਂ ਦੇ ਇਹ 15 ਗੀਤ ਜੋ ਬਣੇ ਬਾਲੀਵੁੱਡ ਦੀ ਸ਼ਾਨ

Written by  Gourav Kochhar   |  April 27th 2018 10:13 AM  |  Updated: April 27th 2018 10:13 AM

ਪੰਜਾਬੀ ਗਾਇਕਾਂ ਦੇ ਇਹ 15 ਗੀਤ ਜੋ ਬਣੇ ਬਾਲੀਵੁੱਡ ਦੀ ਸ਼ਾਨ

ਪੰਜਾਬੀ ਬੀਟਸ ਕਦੇ ਤੁਹਾਨੂੰ ਬੈਠਣ ਨਹੀਂ ਦਿੰਦੀ | ਪੰਜਾਬੀ ਗੀਤ ਤੁਹਾਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ | ਪੰਜਾਬੀ ਮਿਊਜ਼ਿਕ ਦਾ ਅੱਜ ਪੂਰੀ ਦੁਨੀਆਂ ਤੇ ਰਾਜ ਹੈ | ਡਿਸਕੋ ਤੋਂ ਲੈ ਕੇ ਪੱਬ ਤੱਕ, ਡੀ.ਜੇ ਪਾਰਟੀਆਂ, ਕਾਲਜ ਦੇ ਫੈਸਟਾਂ ਤੋਂ ਲੈ ਕੇ ਵਿਆਹ ਦੀ ਪਾਰਟੀ ਤੱਕ, ਹਰ ਜਗ੍ਹਾ ਪਾਲੀਵੁੱਡ ਦੇ ਗੀਤਾਂ ਦੀ ਗੂੰਜ ਹੈ | ਜੇ ਗੱਲ ਕਰੀਏ ਬਾਲੀਵੁੱਡ ਦੀ, ਤਾਂ ਬਹੁਤ ਸਾਰੇ ਅਜਿਹੇ ਗੀਤ Punjabi Song ਹਨ ਜੋ ਮੂਲ ਰੂਪ ਵਿਚ ਬਾਲੀਵੁੱਡ ਦੁਆਰਾ ਨਹੀਂ ਬਣਾਏ ਗਏ | ਬਲਕਿ ਉਹ ਸਾਡੇ ਪੰਜਾਬੀ ਗੀਤਾਂ ਦੇ ਰੀਮੇਕ ਹਨ | ਇੱਥੇ ਦੇਖੋ ਬਾਲੀਵੁੱਡ ਦੇ 15 ਹਿੱਟ ਗੀਤ ਜਿਹੜੇ ਸਾਡੀ ਪੰਜਾਬੀ ਇੰਡਸਟਰੀ ਦੇ ਰੀਮੇਕ ਹਨ :

1. ਸੂਟ ਸੂਟ ( ਹਿੰਦੀ ਮੀਡੀਅਮ ) - Suit Suit (Hindi Medium)

suit suit

ਇਹ ਗੀਤ Punjabi Song ਇਰਫ਼ਾਨ ਖਾਨ ਦੀ 2017 'ਚ ਰਿਲੀਜ਼ ਹੋਈ ਫਿਲਮ ਹਿੰਦੀ ਮੀਡੀਅਮ ਲਈ ਰੀਮੇਕ ਕੀਤਾ ਗਿਆ | ਅਸਲ ਵਿੱਚ ਬਾਲੀਵੁੱਡ ਵਰਜ਼ਨ ਤੋਂ ਪਹਿਲਾਂ ਪੰਜਾਬੀ ਗਾਇਕ ਗੁਰੂ ਰੰਧਾਵਾ Guru Randhawa ਇਸ ਗੀਤ ਨੂੰ ਰਿਲੀਜ਼ ਕਰ ਚੁੱਕੇ ਹਨ |

2. ਓ ਹੋ ਹੋ ਹੋ ( ਹਿੰਦੀ ਮੀਡੀਅਮ) - Oh ho ho ho (Hindi Medium)

Ishq Tadpave

ਇਹ ਗੀਤ ਵੀ ਇਰਫ਼ਾਨ ਖਾਨ ਦੀ 2017 ਚ ਰਿਲੀਜ਼ ਹੋਈ ਫਿਲਮ ਹਿੰਦੀ ਮੀਡੀਅਮ ਲਈ ਰੀਮੇਕ ਕੀਤਾ ਗਿਆ ਸੀ | ‘ਪ੍ਰਿੰਸ ਆਫ਼ ਭੰਗੜਾ’ ਪੌਪ ਗਾਇਕ ਸੁਖਬੀਰ ਦੇ ੯੦ ਦੇ ਹਿੱਟ ਗੀਤ Punjabi Song 'ਇਸ਼ਕ ਤੇਰਾ ਤੜਪਾਵੈ' ਹਰ ਪਾਰਟੀ ਦੀ ਪਲੇਲਿਸਟ 'ਚ ਸ਼ਾਮਿਲ ਸੀ |

3. ਕਾਲਾ ਚਸ਼ਮਾ (ਬਾਰ ਬਾਰ ਦੇਖੋ) - Kala Chashma (Baar Baar Dekho)

https://www.youtube.com/watch?v=iPBiVJJCwIQ

ਗੀਤ ਅਮਰ ਅਰਸ਼ੀ ਦੇ ਭੰਗੜਾ ਪੌਪ ਗੀਤ ਦਾ ਰੀਮੇਕ ਵਰਜ਼ਨ ਹੈ | ਅਸਲ ਗੀਤ 2005 ਵਿਚ ਰਿਲੀਜ਼ ਹੋਇਆ ਸੀ | ਪੰਜਾਬ ਪੁਲਿਸ, ਕਪੂਰਥਲਾ ਵਿਚ ਹੈੱਡ ਕਾਂਸਟੇਬਲ, ਅਮਰੀਕ ਸਿੰਘ ਕਾਲਾ ਚਸ਼ਮਾ ਦੇ ਮੂਲ ਲੇਖਕ ਹਨ |

4. ਪਟੋਲਾ (ਬਲੈਕਮੇਲ) - Patola (BlackMail)

patola - Guru

ਗੁਰੂ ਰੰਧਾਵਾ ਦੇ "ਜਦੋਂ ਨਿਕਲੇ ਪਟੋਲਾ ਬਣਕੇ" ਗਾਣੇ ਨੂੰ ਹਾਲ 'ਚ ਇਰਫਾਨ ਖਾਨ ਦੀ ਰਿਲੀਜ਼ ਹੋਈ ਫਿਲਮ ਬਲੈਕਮੇਲ ਲਈ ਦੋਬਾਰਾ ਬਣਾਇਆ ਹੈ | ਗਾਣੇ Punjabi Song ਦੇ ਨਵੇਂ ਸੰਸਕਰਣ ਵਿਚ ਬੋਹੀਮੀਆ ਦਾ ਰੈਪ ਨਹੀਂ ਹੈ | ਫਿਰ ਵੀ ਗਾਣਾ ਸੁਪਰ ਹਿੱਟ ਹੋਇਆ |

5. ਸੈਟਰਡੇ-ਸੈਟਰਡੇ (ਹਮਪਟੀ ਸ਼ਰਮਾ ਕਿ ਦੁਲਹਨੀਆ) - Saturday Saturday (Humpty Sharma Ki Dulhaniya)

https://www.youtube.com/watch?v=0fXlZ3vnQd0

2014 ਦਾ ਪਾਰਟੀ ਗੀਤ ਬਣਿਆ ਇਹ ਗੀਤ ਅਸਲ ਵਿਚ ਇੰਦੀਪ ਬਕਸ਼ੀ ਨੇ ੨ ਸਾਲ ਪਹਿਲਾ ਹੀ ਰਿਲੀਜ਼ ਕਰ ਦਿੱਤਾ ਸੀ |

6.ਸਾਡੀ ਗਲੀ (ਤਨੁ ਵੈਡਸ ਮਨੂ) - Saadi Gali (Tanu Weds Manu)

https://www.youtube.com/watch?v=rHifynmOah4

ਹਰ ਵਿਆਹ-ਸ਼ਾਦੀ ਦੀ ਪਾਰਟੀ ਤੇ ਵੱਜਣ ਵਾਲਾ ਇਹ ਗੀਤ ਅਸਲ ਵਿੱਚ ਪੰਜਾਬੀ ਗਾਇਕ ਆਰ ਡੀ ਬੀ ਨੇ ਗਾਇਆ ਸੀ |

7. ਹਾਈ ਹੀਲਸ (ਕਿ ਐਂਡ ਕਾ) - High Heels (Ki And Ka)

https://www.youtube.com/watch?v=Tkgad9gngOQ

ਅਰਜੁਨ ਕਪੂਰ ਅਤੇ ਕਰੀਨਾ ਕਪੂਰ ਖਾਨ ਨੇ ਸਾਲ 2016 ਚ ਆਪਣੇ ਇਸ ਗੀਤ ਤੇ ਸੱਭ ਨੂੰ ਖੂਬ ਨਚਾਇਆ | ਇਸ ਗੀਤ Punjabi Song ਨੂੰ ਹਨੀ ਸਿੰਘ ਨੇ 2012 'ਚ ਰਿਲੀਜ਼ ਕੀਤਾ ਸੀ |

8. ਬਣ ਜਾ ਤੂੰ ਮੇਰੀ ਰਾਨੀ (ਤੁਮਹਾਰੀ ਸੁਲੂ) - Ban Ja Tu Meri Rani (Tumhari Sallu)

https://www.youtube.com/watch?v=lwMaqwGSfJo

ਬਾਲੀਵੁੱਡ ਚ ਧੂਮਾਂ ਮਚਾਉਣ ਵਾਲਾ ਇਹ ਗੀਤ ਗੁਰੂ ਰੰਧਾਵਾ ਇਕ ਸਾਲ ਪਹਿਲਾਂ ਹੀ ਰਿਲੀਜ਼ ਕਰ ਚੁੱਕੇ ਹਨ |

9. ਸਮਝਾਵਾਂ (ਹਮਪਟੀ ਸ਼ਰਮਾ ਕਿ ਦੁਲਹਨੀਆ) - Samjhawa (Humpty Sharma Ki Dulhaniya)

https://www.youtube.com/watch?v=aSV6IX7MwdU

ਅਸਲ ਗੀਤ 5 ਸਾਲ ਪਹਿਲਾਂ ਰਾਹਤ ਫਤਹਿ ਅਲੀ ਖ਼ਾਨ ਨੇ ਆਪਣੀ ਐਲਬਮ 'ਵਿਰਸਾ' ਲਈ ਗਾਇਆ ਸੀ |

10. ਅੰਗਰੇਜੀ ਬੀਟ (ਕਾਕਟੇਲ) - Angreji Beat (Cocktail)

https://www.youtube.com/watch?v=Iu8210k9WQc

ਸਾਨੂੰ ਕਾਕਟੇਲ ਵਿਚ ਯੋ ਯੋ ਹਨੀ ਸਿੰਘ ਨੇ ਇਸ ਹਿੱਟ ਨੰਬਰ 'ਤੇ ਵਰੋਨੀਕਾ ਨੇ ਖੂਬ ਨਚਾਇਆ | ਅਸਲੀ ਗੀਤ Punjabi Song ਗਿੱਪੀ ਗਰੇਵਾਲ ਅਤੇ ਹਨੀ ਸਿੰਘ ਨੇ ਗਾਇਆ ਸੀ ਅਤੇ ਸਾਰੀ ਪਾਰਟੀਆਂ ਲਈ ਸਭ ਤੋਂ ਪਸੰਦੀਦਾ ਗੀਤ ਸੀ |

11. ਦਿਲ ਚੋਰੀ (ਸੋਨੂ ਕੇ ਟੀਟੂ ਕਿ ਸਵੀਟੀ) - Dil Chori (Sonu Ke Titu Ki Sweety)

https://www.youtube.com/watch?v=SjBo4L5ipgE

ਪੰਜਾਬ ਦੇ ਸੂਫੀ ਗਾਇਕ, ਪਦਮਸ਼੍ਰੀ ਹੰਸ ਰਾਜ ਹੰਸ ਨੇ ਇਸ ਗੀਤ ਨੂੰ ਆਪਣੀ ਆਵਾਜ਼ ਦਿੱਤੀ ਸੀ, ਜੋ ਕਿ ਇੱਕ ਵੱਡਾ ਹਿੱਟ ਸੀ | ਹਨੀ ਸਿੰਘ ਨੇ ਬਾਲੀਵੁੱਡ ਲਈ ਇਸ ਗੀਤ ਨੂੰ ਨਵੀਂ ਬੀਟਸ ਨਾਲ ਦੁਬਾਰਾ ਬਣਾਇਆ |

12. ਗੁੜ ਨਾਲ ਇਸ਼ਕ ਮਿੱਠਾ (ਆਈ ਲਵ ਐਨ.ਵਾਈ) - Gur Nalo Ishq Mitha (I Love NY)

https://www.youtube.com/watch?v=EJXdBKuIFzM

Punjabi Song ਅੱਜ ਤਕ ਹਰ ਪੰਜਾਬੀ ਵਿਆਹ ਦੀ ਸ਼ਾਨ ਹੈ | ਬਾਲੀ ਸੱਗੂ ਤੇ ਮਲਕੀਤ ਸਿੰਘ ਦੇ ਗੀਤ ਇਸ਼ਕ ਮੀਠਾ ਦਾ ਫਿਲਮ ਲਈ ਮੁੜ ਨਿਰਮਾਣ ਕੀਤਾ ਗਿਆ |

13. ਮੈਂ ਤੇਰਾ ਬ੍ਯਾਯ-ਫਰੈਂਡ (ਰਾਬਤਾ) - Mein Tera Boyfriend (Rabta)

https://www.youtube.com/watch?v=lBuLUidR9r0

2015 ਵਿਚ ਜੇ-ਸਟਾਰ ਦੁਆਰਾ ਬਣਾਇਆ ਗਿਆ ਇਹ ਗੀਤ, ਬਾਲੀਵੁੱਡ ਨੇ 2017 ਚ ਫਿਲਮ 'ਰਾਬਤਾ' ਲਈ ਇਸ ਨੂੰ ਦੁਬਾਰਾ ਤਿਆਰ ਕੀਤਾ |

14. ਸੋਚ (ਏਅਰਲਿਫਟ) - Soch (Airlift)

https://www.youtube.com/watch?v=E8rpY2FwKkY

ਕਈ ਲੋਕ ਅਕਸ਼ੈ ਕੁਮਾਰ ਦੀ ਫਿਲਮ ਏਅਰਲਿਫਟ(2016) ਤੋਂ 'ਸੋਚ' ਨਾਲ ਪਿਆਰ ਵਿਚ ਡਿੱਗ ਪਏ | ਲੋਕਾਂ ਨੂੰ ਪਤਾ ਨਹੀਂ ਸੀ ਕਿ ਇਸ ਗੀਤ ਦਾ ਪੰਜਾਬੀ ਵਰਜ਼ਨ ਪਹਿਲਾਂ ਹੀ ਮੌਜੂਦ ਹੈ ਅਤੇ ਪੰਜਾਬੀ ਸੰਗੀਤ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਦਾ ਹੈ | ਅਸਲੀ Punjabi Song ਹਾਰ੍ਡੀ ਸੰਧੂ ਦੁਆਰਾ 2013 ਵਿੱਚ ਬਣਾਇਆ ਗਿਆ ਸੀ, ਜੋ ਕਿ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਪਸੰਦ ਹੈ |

15 . ਆਜਾ ਮਾਹੀਂ (ਸਿੰਘ ਇਜ਼ ਬੱਲਿੰਗ) - Aaja Mahi (Singh Is Bling)

https://www.youtube.com/watch?v=585xU7Am4bQ

ਅਕਸ਼ੈ ਕੁਮਾਰ ਦੀ ਫ਼ਿਲਮ ਚ ਰਿਲੀਜ਼ ਹੋਣ ਤੋਂ ਪਹਿਲਾਂ, ਇਹ ਗੀਤ ਆਰ.ਡੀ.ਬੀ. ਸਾਲਾ ਵਲੋਂ ਕਈ ਸਾਲ ਪਹਿਲਾਂ ਗਾਇਆ ਗਿਆ ਸੀ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network