ਮਹਿਤਾਬ ਵਿਰਕ 'ਤੇ ਮੁਟਿਆਰ ਢਾਹ ਰਹੀ ਹੈ ਕਹਿਰ ਪ੍ਰੇਸ਼ਾਨ ਹੋਏ ਮਹਿਤਾਬ ,ਵੇਖੋ ਵੀਡਿਓ 

By  Shaminder November 22nd 2018 06:43 AM

ਮਹਿਤਾਬ ਵਿਰਕ ਦਾ ਨਵਾਂ ਗੀਤ 'ਕਹਿਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਸਟਾਰ ਬੁਆਏ ਨੇ ਲਿਖੇ ਨੇ ਜਦਕਿ ਗੀਤ 'ਚ ਫੀਮੇਲ ਮਾਡਲ ਦੇ ਤੌਰ 'ਤੇ ਸੋਨੀਆ ਮਾਨ ਨਜ਼ਰ ਆ ਰਹੇ ਨੇ । ਗੀਤ 'ਚ ਮਹਿਤਾਬ ਵਿਰਕ ਨੂੰ ਇੱਕ ਕੁੜੀ ਪਸੰਦ ਆ ਗਈ ਹੈ ਅਤੇ ਇਹ ਮੁਟਿਆਰ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ  ਅਤੇ ਇਸ ਮੁਟਿਆਰ ਪਿੱਛੇ ਮਹਿਤਾਬ ਗਿੱਲ ਆਪਣਾ ਸਭ ਕੁਝ ਲੁਟਾ ਬੈਠੇ ਨੇ ।

ਹੋਰ ਵੇਖੋ : ਮਹਿਤਾਬ ਵਿਰਕ ਰੱਬ ਦਾ ਕਰ ਰਹੇ ਹਨ ਸ਼ੁਕਰਾਨਾ, ਜੋ ਅਕਾਨਸ਼ਾ ਨਾਲ ਉਨ੍ਹਾਂ ਦੀ ਜੋੜੀ ਬਣਾਈ

https://www.youtube.com/watch?v=sqc4g8R-OlI&feature=youtu.be

ਹੁਸਨ ਦੀ ਭਰੀ ਇਹ ਮੁਟਿਆਰ ਮਹਿਤਾਬ ਹੀ ਨਹੀਂ ਹਰ ਗੱਭਰੂ 'ਤੇ ਕਹਿਰ ਢਾਅ ਰਹੀ ਹੈ । ਜਿਸ ਤਰ੍ਹਾਂ ਕਿ ਇਸ ਗੀਤ ਦਾ ਟਾਈਟਲ ਵੀ ਹੈ 'ਕਹਿਰ' ਤਾਂ ਇਹ ਮੁਟਿਆਰ ਵੀ ਹਰ ਗੱਭਰੂ ਦੇ ਦਿਲ 'ਤੇ ਕਹਿਰ ਢਾਅ ਰਹੀ ਹੈ ।

ਹੋਰ ਵੇਖੋ :ਕਿਸ ਨਖਰੀਲੀ ਮੁਟਿਆਰ ਨੂੰ ਰਾਜਵੀਰ ਜਵੰਦਾ ਹਾਸਲ ਕਰਨ ‘ਚ ਰਹੇ ਕਾਮਯਾਬ ,ਵੇਖੋ ਵੀਡਿਓ

NEW SONG QEHAR NEW SONG QEHAR

ਪਰ ਮਹਿਤਾਬ ਨੂੰ ਇਹ ਮੁਟਿਆਰ ਚੈਰੀ ਵਾਂਗ ਮਿੱਠੀ ਲੱਗਦੀ ਹੈ ਜਿਸ ਦਾ ਮੋਹ ਉਹ ਚਾਹੁੰਦੇ ਹੋਏ ਵੀ ਨਹੀਂ ਛੱਡ ਪਾਉਂਦੇ । ਇਸ ਮੁਟਿਆਰ ਦਾ ਨਸ਼ਾ ਉਨ੍ਹਾਂ ਦੇ ਦਿਲ ਦਿਮਾਗ ਤੇ ਇਸ ਕਦਰ ਹਾਵੀ ਹੋ ਚੁੱਕਿਆ ਹੈ ਕਿ ਉਹ ਅਸਲ ਸ਼ਰਾਬ ਨੂੰ ਭੁੱਲ ਚੁੱਕੇ ਨੇ ।

ਹੋਰ ਵੇਖੋ :ਬਾਲੀਵੁੱਡ ਅਦਾਕਾਰਾ ਸਨੀ ਲਿਓਨੀ ਦੀਆਂ ਹੌਟ ਅਦਾਵਾਂ ,ਵੀਡਿਓ ਹੋਇਆ ਵਾਇਰਲ

ਚੋਟੀ ਦਾ ਹਿ ਗੱਭਰੂ ਇਸ ਮੁਟਿਆਰ 'ਤੇ ਆਪਣਾ ਦਿਲ ਗੁਆ ਬੈਠੇ ਨੇ ਅਤੇ ਇਸ ਮੁਟਿਆਰ ਨੂੰ ਦਿਲ ਦੇ ਬੈਠੇ ਨੇ । ਇਸ ਗੀਤ ਦੇ ਬੋਲ ਜਿੰਨੇ ਵਧੀਆ ਲਿਖੇ ਨੇ ਅਤੇ ਉਸ ਤੋਂ ਵੀ ਖੁਬਸੂਰਤ ਬਣਾਇਆ ਗਿਆ ਹੈ ਇਸ ਦਾ ਵੀਡਿਓ ।ਤੁਸੀਂ ਵੀ ਸੁਣੋ ਮਹਿਤਾਬ ਵਿਰਕ ਦਾ ਇਹ ਗੀਤ ।

Related Post