ਆਰ ਮਾਧਵਨ ਦੇ ਜਨਮ ਦਿਨ ਤੇ ਜਾਣੋਂ ਕਿਵੇਂ ਆਪਣੀ ਸਟੂਡੈਂਟ ਦੇ ਪਿਆਰ ਵਿੱਚ ਪਾਗਲ ਸਨ ਮਾਧਵਨ, ਇਸ ਤਰ੍ਹਾਂ ਦੀ ਸੀ ਲਵ ਸਟੋਰੀ

By  Rupinder Kaler June 1st 2021 01:09 PM

ਆਰ ਮਾਧਵਨ ਦਾ ਜਨਮ 1 ਜੂਨ 1970 ਨੂੰ ਜਮਸ਼ੇਦਪੁਰ ਵਿੱਚ ਹੋਇਆ ਸੀ । ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਹ ਫੌਜ ਵਿੱਚ ਜਾਣਾ ਚਾਹੁੰਦੇ ਸਨ, ਪਰ ਉਹ ਅਦਾਕਾਰ ਬਣ ਗਏ । ਉਹਨਾਂ ਦੀ ਲਵ ਸਟੋਰੀ ਵੀ ਬਹੁਤ ਹੀ ਖ਼ਾਸ ਹੈ । ਮਾਧਵਨ ਆਪਣੀ ਇੱਕ ਵਿਦਿਆਰਥਣ ਤੇ ਦਿਲ ਹਾਰ ਬੈਠੇ ਸਨ, ਜਿਹੜੀ ਕਿ ਹੁਣ ਉਹਨਾਂ ਦੀ ਪਤਨੀ ਹੈ । ਸਾਲ 1999 ਵਿੱਚ ਮਾਧਵਨ ਨੇ ਸਰਿਤਾ ਬਿਰਜੇ ਨਾਲ ਵਿਆਹ ਕੀਤਾ ਸੀ ।

R. Madhavan Goes For An Unbelievable Makeover For 'Rocketry: The Nambi Effect' Pic Courtesy: Instagram

ਹੋਰ ਪੜ੍ਹੋ :

ਅੱਜ ਹੈ ਅਦਾਕਾਰਾ ਨਰਗਿਸ ਦਾ ਜਨਮ ਦਿਨ, ਤਵਾਈਫ ਦੇ ਘਰ ਜਨਮੀ ਸੀ ਨਰਗਿਸ, ਪਿਤਾ ਨੇ ਬਦਲਿਆ ਸੀ ਧਰਮ

Pic Courtesy: Instagram

ਦੋਹਾਂ ਦੀ ਪਹਿਲੀ ਮੁਲਾਕਾਤ ਮਹਾਰਾਸ਼ਟਰ ਦੇ ਕੋਹਲਾਪੁਰ ਵਿੱਚ ਹੋਈ ਸੀ । ਆਪਣੀ ਪੜ੍ਹਾਈ ਪੂਰੀ ਕਰਕੇ ਮਾਧਵਨ ਕਮਿਊਨੀਕੇਸ਼ਨ ਤੇ ਪਬਲਿਕ ਸਪੀਕਿੰਗ ਦੀ ਕਲਾਸ ਲੈਣ ਲੱਗੇ ਸਨ । ਇਸੇ ਕਲਾਸ ਵਿੱਚ ਮਾਧਵਨ ਦੀ ਮੁਲਾਕਾਤ ਸਰਿਤਾ ਨਾਲ ਹੋਈ । ਕਲਾਸ ਤੋਂ ਬਾਅਦ ਸਰਿਤਾ ਨੂੰ ਏਅਰ ਹੋਸਟੇਸ ਦੀ ਨੌਕਰੀ ਮਿਲ ਗਈ ਤਾਂ ਉਹ ਮਾਧਵਨ ਦਾ ਧੰਨਵਾਦ ਕਰਨ ਲਈ ਪਹੁੰਚੀ ਤੇ ਉਸ ਨੂੰ ਡਿਨਰ ਲਈ ਕਿਹਾ ਤੇ ਇਸ ਤਰ੍ਹਾਂ ਦੋਹਾਂ ਦੀ ਦੋਸਤੀ ਹੋ ਗਈ । ਲੰਮੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਮਾਧਵਨ ਤੇ ਸਰਿਤਾ ਵਿਆਹ ਦੇ ਬੰਧਨ ਵਿੱਚ ਬੱਝ ਗਏ ।

Pic Courtesy: Instagram

ਦੋਹਾਂ ਦਾ ਇੱਕ ਬੇਟਾ ਵੇਦਾਂਤ ਹੈ । ਮਾਧਵਨ ਦੇ ਪਿਤਾ ਟਾਟਾ ਸਟੀਲ ਵਿੱਚ ਸਨ ਤੇ ਮਾਂ ਸਰੋਜ ਬੈਂਕ ਵਿੱਚ ਮੈਨੇਜਰ ਸੀ । ਮਾਧਵਨ ਦੀ ਇੱਕ ਭੈਣ ਦੇਵਿਕਾ ਵੀ ਹੈ ।

 

View this post on Instagram

 

A post shared by R. Madhavan (@actormaddy)

ਮਾਧਵਨ ਪੜ੍ਹਾਈ ਵਿੱਚ ਚੰਗੇ ਸਨ ਇਸ ਲਈ ਉਹਨਾਂ ਨੂੰ ਮਹਾਰਾਸ਼ਟਰ ਬੈਸਟ ਕੈਡਿਟ ਦੇ ਅਵਾਰਡ ਨਾਲ ਨਵਾਜਿਆ ਜਾ ਚੁੱਕਿਆ ਹੈ । ਸਾਲ 1996 ਵਿੱਚ ਮਾਧਵਨ ਨੇ ਆਪਣਾ ਪੋਰਟਫੋਲੀਓ ਮਾਡਲਿੰਗ ਏਜੰਸੀ ਨੂੰ ਭੇਜਿਆ ਸੀ । ਫ਼ਿਲਮਾਂ ਵਿੱਚ ਆਉਣ ਲਈ ਉਹਨਾਂ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ।

Related Post