ਅੱਖਾਂ ਨੂੰ ਨਮ ਕਰ ਰਿਹਾ ਹੈ ਆਰ ਨੇਤ ਵੱਲੋਂ ਗਾਇਆ ‘ਫ਼ਤਿਹਵੀਰ’ ਦੀ ਮਾਂ ਦਾ ਦਰਦ, ਦੇਖੋ ਵੀਡੀਓ

By  Lajwinder kaur June 28th 2019 11:52 AM

ਦੋ ਸਾਲਾ ਦੇ ਫ਼ਤਿਹਵੀਰ ਦੀ ਮੌਤ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਦੋ ਸਾਲ ਦਾ ਨੰਨ੍ਹਾ ਫ਼ਤਿਹਵੀਰ ਜਿਸਦੀ ਪਿਛਲੇ ਦਿਨੀਂ ਸੰਗਰੂਰ ਦੇ ਭਗਵਾਨਪੁਰਾ ਪਿੰਡ ‘ਚ ਇੱਕ ਬੋਰਵੈੱਲ ‘ਚ ਡਿੱਗ ਗਿਆ ਸੀ ਤੇ ਕਈ ਦਿਨ ਤੱਕ ਜ਼ਿੰਦਗੀ ਦੀ ਜੰਗ ਲੜਦਾ ਫ਼ਤਿਹਵੀਰ ਸਰਕਾਰ ਤੇ ਪ੍ਰਸ਼ਾਸ਼ਨ ਦੀ ਨਾਕਾਮੀਆਂ ਦੇ ਚੱਲਦੇ ਇਹ ਜੰਗ ਜਿੱਤ ਨਹੀਂ ਪਿਆ ਤੇ ਸਦਾ ਲਈ ਮੌਤ ਦੀ ਨੀਂਦ ਸੌਂ ਗਿਆ।

View this post on Instagram

 

RIP FATEHVEER ?????

A post shared by R Nait (@official_rnait) on Jun 27, 2019 at 9:29pm PDT

ਹੋਰ ਵੇਖੋ:ਬਚਪਨ ਦੀਆਂ ਯਾਰੀਆਂ ਦੀਆਂ ਖ਼ੂਬਸੂਰਤ ਯਾਦਾਂ ਅੱਖਾਂ ਸਾਹਮਣੇ ਲੈ ਕੇ ਆਉਂਦਾ ਹੈ ਆਰ ਨੇਤ ਦਾ ਗੀਤ '26 ਸਾਲ

ਪੰਜਾਬੀ ਸਿਤਾਰਿਆਂ ਨੂੰ ਵੀ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ। ਇਸੇ ਲਈ ਕਈ ਕਵੀਆਂ ਤੇ ਗਾਇਕਾਂ ਨੇ ਆਪਣੀ ਰਚਨਾ ਦੇ ਨਾਲ ਫ਼ਤਿਹਵੀਰ ਨੂੰ ਸ਼ਰਧਾਂਜਲੀ ਦੇ ਰਹੇ ਨੇ। ਪੰਜਾਬੀ ਗੀਤਕਾਰ ਤੇ ਗਾਇਕ ਆਰ ਨੇਤ ਨੇ ਵੀ ਆਪਣੀ ਕਲਮ ਦੇ ਨਾਲ ਤੇ ਆਪਣੀ ਗਾਇਕੀ ਦੇ ਨਾਲ ਫ਼ਤਿਹਵੀਰ ਦੀ ਮਾਂ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ। ਵੀਡੀਓ ‘ਚ ਦੇਖ ਸਕਦੇ ਆਰ ਨੇਤ ਵੱਲੋਂ ਗਾਈ ਸਤਰਾਂ ਨੂੰ ਸੁਣ ਕੇ ਸਭ ਦੀਆਂ ਅੱਖਾਂ ਨਮ ਹੋ ਰਹੀਆਂ ਨੇ।

 

Related Post